ਉਦੋਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਜਦੋਂ ਤੁਸੀਂ ਸੋਚੋ ਤੇ ਕੰਮ ਹੋ ਜਾਵੇ।ਅਤੇ ਤੁਹਾਨੂੰ ਇਸਦੇ ਲਈ ਕੁਝ ਨਹੀਂ ਕਰਨਾ ਪਏ। ਜਿੰਨਾ ਨਾਮੁਮਕਿਨ ਲੱਗਦਾ ਹੈ, ਮਸਕ ਦੇ ਨਿਊਰਲਿੰਕ ਨੇ ਇਸ ਨੂੰ ਹਕੀਕਤ ਬਣਾ ਦਿੱਤਾ ਹੈ। Arbaugh ਨਾਂ ਦਾ ਇੱਕ ਯੂਜ਼ਰ, ਜੋ ਐਲਨ ਮਸਕ ਦੇ ਬ੍ਰੇਨ-ਚਿਪ ਸਟਾਰਟਅਪ ਨਿਊਰਾਲਿੰਕ ਹਿਊਮਨ ਟ੍ਰਾਇਲ ਦਾ ਹਿੱਸਾ ਹੈ, ਨੇ ਕਿਾਹ ਹੈ ਕਿ ਉਸ ਨੇ ਸੋਸ਼ਲ ਮੀਡੀਆ ਸਾਈਟ ‘ਤੇ ਸਿਰਫ ਸੋਚ ਕੇ ਪੋਸਟ ਕੀਤਾ ਹੈ। ਦੱਸ ਦੇਈਏ ਕਿ Arbaugh, ਨਿਊਰਾਲਿੰਕ ਤੋਂ ਬ੍ਰੇਨ ਇਮਪਲਾਂਟ ਪ੍ਰਾਪਤ ਕਰਨ ਵਾਲਾ ਪਹਿਲਾ ਮਨੁੱਖੀ ਮਰੀਜ਼ ਹੈ।
ਐਲਨ ਮਸਕ ਦੇ ਬ੍ਰੇਨ ਚਿਪ ਨੇ ਐਕਸ ‘ਤੇ ਲਿਖਿਆ, “ਟਵਿੱਟਰ ਨੇ ਮੇਰੇ ‘ਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਉਹ ਸੋਚਦੇ ਸਨ ਕਿ ਮੈਂ ਇੱਕ ਬੋਟ ਹਾਂ, @X ਅਤੇ @elonmusk ਨੇ ਮੈਨੂੰ ਮੁੜ ਬਹਾਲ ਕੀਤਾ ਕਿਉਂਕਿ ਮੈਂ ਹਾਂ।”
Arbaugh ਨੂੰ ਜਵਾਬ ਦਿੰਦੇ ਹੋਏ, ਮਸਕ ਨੇ ਪੁਸ਼ਟੀ ਕੀਤੀ, “ਨਿਊਰਾਲਿੰਕ ਟੈਲੀਪੈਥੀ ਡਿਵਾਈਸ ਦੀ ਵਰਤੋਂ ਕਰਕੇ, ਸਿਰਫ ਸੋਚ ਕੇ ਕੀਤੀ ਗਈ ਪਹਿਲੀ ਪੋਸਟ!”
ਇਸ ਤੋਂ ਕੁਝ ਹੀ ਦਿਨ ਪਹਿਲਾਂ ਮਸਕ ਨੇ 20 ਮਾਰਚ ਨੂੰ ਕਿਹਾ ਸੀ ਕਿ ਨਿਊਰਾਲਿੰਕ ਨੇ ਆਨਲਾਈਨ ਸ਼ਤਰੰਜ ਖੇਡਣ ਲਈ ਬ੍ਰੇਨ ਚਿਪ ਦੀ ਵਰਤੋਂ ਕਰਨ ਵਾਲੇ ਮਰੀਜ਼ ਦੇ ਇਨਾਗਰਲ ਡੈਮੋਂਸਟ੍ਰੇਸ਼ਨ ਨੂੰ ਲਾਈਵਸਟ੍ਰੀਮਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਵੀਡੀਓ ਵਿਚ ਵੀ Arbaugh ਹੀ ਸੀ, ਜੋ ਵੀਡੀਓ ਵਿਚ ਸਿਰਫ ਸੋਚ ਕੇ ਆਨਲਾਈਨ ਸ਼ਤਰੰਜ ਖੇਡਦਾ ਵਿਖਾਈ ਦੇ ਰਿਹਾ ਸੀ। ਦੱਸ ਦੇਈਏ ਕਿ 29 ਸਾਲਾਂ Noland Arbaugh ਨੂੰ ਇੱਕ ਡਾਈਵਿੰਗ ਐਕਸੀਡੈਂਟ ਕਾਰਨ ਮੋਢੇ ਦੇ ਹੇਠਾਂ ਪੈਰਾਲਾਈਜਦ਼ ਹੋ ਗਿਆ ਸੀ।
ਇਹ ਵੀ ਪੜ੍ਹੋ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਕਾਂਗਰਸ ‘ਚ ਸ਼ਾਮਲ ਹੋ ਸਕਦੇ ਨੇ ਸਾਬਕਾ MP ਡਾ. ਧਰਮਵੀਰ ਗਾਂਧੀ
ਨਿਊਰਲਿੰਕ ਡਿਵਾਈਸ ਦੀ ਵਰਤੋਂ ਕਰਦੇ ਹੋਏ Arbaugh ਨੇ ਸ਼ਤਰੰਜ ਦੀ ਖੇਡ ਰਾਹੀਂ ਆਪਣੇ ਲੈਪਟਾਪ ਕਰਸਰ ਨੂੰ ਆਪਣੇ ਦਿਮਾਗ ਨਾਲ ਕੰਟਰੋਲ ਕੀਤਾ। ਉਸ ਨੂੰ ਜਨਵਰੀ 2024 ਵਿੱਚ ਇੱਕ ਇਮਪਲਾਂਟ ਮਿਲਿਆ, ਮਸਕ ਨੇ ਕਿਹਾ ਕਿ ਉਸ ਨੂੰ ਆਪਣੇ ਵਿਚਾਰਾਂ ਦੀ ਵਰਤੋਂ ਕਰਕੇ ਇੱਕ ਕੰਪਿਊਟਰ ਮਾਊਸ ਨੂੰ ਹੇਰਫੇਰ ਕਰਨ ਦੀ ਇਜਾਜ਼ਤ ਮਿਲੀ।
ਵੀਡੀਓ ਲਈ ਕਲਿੱਕ ਕਰੋ -: