ਜੇ ਤੁਹਾਡੇ ਕੋਲ ਘਰ ਜਾਂ ਕਿਸੇ ਹੋਰ ਤਰ੍ਹਾਂ ਦਾ ਲੋਨ ਹੈ ਤਾਂ ਤੁਹਾਡੇ ਲਈ ਕੁਝ ਖੁਸ਼ਖਬਰੀ ਹੈ। ਹੁਣ ਤੁਹਾਡੇ ਕਰਜ਼ੇ ਦੀ ਅਦਾਇਗੀ ਕਰਨ ਤੋਂ ਬਾਅਦ 30 ਦਿਨਾਂ ਦੇ ਅੰਦਰ ਗਿਰਵੀ ਰਖੇ ਗਏ ਸਾਮਾਨ ਦੇ ਦਸਤਾਵੇਜ਼ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ ਆਰਬੀਆਈ ਨੇ ਬੈਂਕਾਂ ਤੇ ਗੈਰ-ਬੈਂਕਿੰਗ ਵਿੱਤੀ ਸੰਸਥਾਨਾਂ (NBFC) ਲਈ ਹਿਦਾਇਤਾਂ ਜਾਰੀ ਕੀਤੀਆਂ ਹਨ। ਨਵੇਂ ਨਿਯਮ 1 ਦਸੰਬਰ 2023 ਤੋਂ ਲਾਗੂ ਹੋਣਗੇ। ਆਰਬੀਆਈ ਨੇ 13 ਸਤੰਬਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਇਹ ਐਲਾਨ ਕੀਤਾ ਹੈ।
ਆਰਬੀਆਈ ਮੁਤਾਬਕ ਬੈਂਕਾਂ ਅਤੇ ਐਨਬੀਐਫਸੀ ਨੂੰ ਕਰਜ਼ੇ ਦੀ ਅਦਾਇਗੀ ਦੇ 30 ਦਿਨਾਂ ਦੇ ਅੰਦਰ ਚੱਲ ਅਤੇ ਅਚੱਲ ਜਾਇਦਾਦ ਦੇ ਦਸਤਾਵੇਜ਼ ਵਾਪਸ ਕਰਨੇ ਪੈਣਗੇ ਜਿਨ੍ਹਾਂ ਨੂੰ ਗਾਹਕ ਨੇ ਗਿਰਵੀ ਰੱਖਿਆ ਸੀ। ਹੁਣ ਤੱਕ, ਕੀ ਹੁੰਦਾ ਸੀ ਕਿ ਹਰ ਬੈਂਕ ਅਤੇ NBFC ਕਰਜ਼ਦਾਰਾਂ ਨੂੰ ਆਪਣੇ ਤਰੀਕੇ ਅਤੇ ਸਮੇਂ ਮੁਤਾਬਕ ਦਸਤਾਵੇਜ਼ ਵਾਪਸ ਕਰ ਦਿੰਦੇ ਸਨ। ਇਸ ਕਾਰਨ ਗਾਹਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ। ਇਸ ਨੂੰ ਧਿਆਨ ‘ਚ ਰੱਖਦੇ ਹੋਏ RBI ਨੇ ਨਵੇਂ ਨਿਯਮ ਬਣਾਏ ਹਨ। ਅਕਸਰ ਘਰ ਖੁਦ ਹੀ ਹੋਮ ਲੋਨ ਲਈ ਗਿਰਵੀ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ, ਨਿੱਜੀ ਲੋਨ ਲਈ, ਬੈਂਕ ਬੀਮਾ ਪਾਲਿਸੀਆਂ, ਸ਼ੇਅਰ ਜਾਂ ਸਕਿਓਰਿਟੀਜ਼ ਨੂੰ ਗਿਰਵੀ ਰੱਖਦੇ ਹਨ।
ਆਰਬੀਆਈ ਦੇ ਨਿਰਦੇਸ਼ਾਂ ਮੁਤਾਬਕ ਜੇਕਰ ਕਰਜ਼ਦਾਤਾ 30 ਦਿਨਾਂ ਦੇ ਅੰਦਰ ਕਰਜ਼ਦਾਰ ਨੂੰ ਦਸਤਾਵੇਜ਼ ਵਾਪਸ ਨਹੀਂ ਕਰਦਾ ਹੈ, ਤਾਂ ਬੈਂਕ ‘ਤੇ ਪ੍ਰਤੀ ਦਿਨ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਪੈਸਾ ਸਿੱਧਾ ਕਰਜ਼ਦਾਰ ਕੋਲ ਜਾਵੇਗਾ। ਗਾਹਕਾਂ ਕੋਲ ਉਸ ਬ੍ਰਾਂਚ ਤੋਂ ਦਸਤਾਵੇਜ਼ ਇਕੱਠੇ ਕਰਨ ਦਾ ਆਪਸ਼ਨ ਹੋਵੇਗਾ ਜਿੱਥੇ ਲੋਨ ਪਾਸ ਕੀਤਾ ਗਿਆ ਹੈ ਜਾਂ ਕਿਸੇ ਹੋਰ ਸ਼ਾਖਾ ਤੋਂ ਜਿੱਥੇ ਦਸਤਾਵੇਜ਼ ਉਪਲਬਧ ਹਨ। ਜੇ ਕਰਜ਼ਦਾਰ ਦੀ ਮੌਤ ਹੋ ਜਾਂਦੀ ਹੈ, ਤਾਂ ਬੈਂਕ ਇਹ ਯਕੀਨੀ ਬਣਾਉਣਗੇ ਕਿ ਦਸਤਾਵੇਜ਼ ਕਾਨੂੰਨੀ ਵਾਰਸਾਂ ਦੇ ਹੱਥਾਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਪਹੁੰਚ ਜਾਣ।
ਇਹ ਵੀ ਪੜ੍ਹੋ : ਸਹਿਮਤੀ ਵਾਲੇ ਸਬੰਧਾਂ ‘ਤੇ ਪ੍ਰੇਮੀ ਜੋੜਿਆਂ ਨੂੰ ਸੁਰੱਖਿਆ ਦੇਣਾ ਪੁਲਿਸ ਦਾ ਫਰਜ਼, ਹਾਈਕੋਰਟ ਦਾ ਅਹਿਮ ਫ਼ੈਸਲਾ
ਦਸਤਾਵੇਜ਼ ਵਾਪਸ ਕਰਨ ਦੀ ਸਮਾਂ-ਸੀਮਾ ਅਤੇ ਸਥਾਨ ਲੋਨ ਸੈਕਸ਼ਨ ਦੇ ਪੱਤਰ ਵਿੱਚ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਜੇ ਦਸਤਾਵੇਜ਼ਾਂ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਕਰਜ਼ਦਾਤਾ ਇਹ ਯਕੀਨੀ ਬਣਾਏਗਾ ਕਿ ਗਾਹਕ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਪ੍ਰਮਾਣਿਤ-ਡੁਪਲੀਕੇਟ ਦਸਤਾਵੇਜ਼ ਮੁਹੱਈਆ ਕਰਵਾਏ ਜਾਣ। ਹਾਲਾਂਕਿ, ਇਸ ਮਾਮਲੇ ਵਿੱਚ ਸਮਾਂ ਸੀਮਾ ਹੋਰ 30 ਦਿਨਾਂ ਤੱਕ ਵਧਾ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਹੁਣ ਬੈਂਕਾਂ ਅਤੇ NBFC ਕੋਲ ਦਸਤਾਵੇਜ਼ ਵਾਪਸ ਕਰਨ ਲਈ 60 ਦਿਨ ਹੋਣਗੇ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਪ੍ਰਤੀ ਦਿਨ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਣਾ ਸ਼ੁਰੂ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: