ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਨੇ ਬਿਨ੍ਹਾਂ ਤਨਖਾਹ ਤੇ ਸਕਿਓਰਿਟੀ ਅਮਲੇ ਦੇ ਕੰਮ ਕਰਨ ਦੇ ਐਲਾਨ ਕੀਤਾ ਹੈ। ਜਦੋਂ ਇਸ ਬਾਰੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਕਦੇ ਪੰਚ ਵੀ ਨਹੀਂ ਬਣਿਆ ਤੇ ਹੁਣ ਮੈਂ MLA ਬਣ ਗਿਆ ਹਾਂ, ਮੈਂ ਤਾਂ ਬਿਨਾਂ ਤਨਖਾਹ ਦੇ ਕੰਮ ਨਹੀਂ ਕਰ ਸਕਦਾ।
‘ਆਪ’ ਵਿਧਾਇਕ ਨੇ ਕਿਹਾ ਕਿ ਮੈਂ ਗਰੀਬ ਬੰਦਾ ਹਾਂ ਮੈਂ ਤਨਖਾਹ ਤਾਂ ਨਹੀਂ ਛੱਡ ਸਕਦਾ। ਤਨਖਾਹ ਲਊਂਗਾ ਵੀ। ਜੇ ਬਚੂਗੀ ਤਾਂ ਲੋਕਾਂ ‘ਤੇ ਲਾਵਾਂਗੇ। ਮੈਂ ਐੱਮ.ਐੱਲ.ਏ. ਬਣ ਕੇ ਹੀ ਖੁਸ਼ ਹਾਂ, ਮੈਨੂੰ ਮੰਤਰੀ ਮੰਡਲ ਤੋਂ ਤਾਂ ਦੂਰ ਹੀ ਠੀਕ ਹੈ।
MLA ਜੌੜਾਮਾਜਰਾ ਨੇ ਕਿਹਾ ਕਿ ਮੈਂ ਲੋਕਾਂ ਵਾਸਤੇ ਦਿਨ-ਰਾਤ ਇੱਕ ਕਰ ਦਿਆਂਗਾ ਤੇ ਲੋਕਾਂ ਵਿੱਚ ਹੀ ਰਹਾਂਗਾ। ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਐੱਮ.ਐੱਲ.ਏ. ਨਹੀਂ ਬਣਾਇਆ ਅਸੀਂ ਇਕ ਪੁੱਤਰ ਬਣਾਇਆ, ਇੱਕ ਭਰਾ ਬਣਾਇਆ ਉਨ੍ਹਾਂ ਨੂੰ ਲੱਗੇਗਾ ਕਿ ਐੱਮ.ਐੱਲ.ਏ. ਤਾਂ ਇਸ ਵਾਰ ਹੀ ਮਿਲਿਆ ਸਾਨੂੰ, ਜਿਨ੍ਹਾਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ ਤਾਂ ਅਕੜਮ ਚੌਧਰੀ ਨਿਕਲੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਮਾਨ ਪਹਿਲਾਂ ਇਹ ਐਲਾਨ ਕਰ ਚੁੱਕੇ ਹਨ ਕਿ ਵਿਧਾਇਕ ਵਜੋਂ ਮਿਲਣ ਵਾਲੀ ਤਨਖਾਹ ਵਿੱਚੋਂ ਸਿਰਫ਼ ਇੱਕ ਰੁਪਇਆ ਹੀ ਲੈਣਗੇ । ਇਸ ਤੋਂ ਇਲਾਵਾ ਉਨ੍ਹਾਂ ਨੇ ਸੁਰੱਖਿਆ ਅਮਲਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ ।
ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਵੀ ਸਾਈਕਲ ’ਤੇ ਹੀ ਕੀਤਾ ਸੀ ਤੇ ਹੁਣ ਵੀ ਉਹ ਸਾਈਕਲ ’ਤੇ ਹੀ ਗੇੜੀ ਲਾ ਕੇ ਨਾਭਾ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣਗੇ ।