ਕੇਂਦਰ ਸਰਕਾਰ ਨੇ ਰੂਫਟਾਪ ਸੋਲਰ ਸਕੀਮ ਈ 75 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਇਸ ਸਕੀਮ ਨਾਲ ਦੇਸ਼ ਦੇ ਇੱਕ ਕਰੋੜ ਪਰਿਵਾਰਾਂ ਨੂੰ ਫਾਇਦਾ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਿਨਟ ਮੰਗ ਵਿੱਚ ਹੋਏ ਇਸ ਮੀਟਿੰਗ ਵਿੱਚ ਹੋਏ ਫੈਸਲੇ ਕੀਤੀ ਜਾਣਕਾਾਰੀ ਦਿੱਤੀ। ਉਨ੍ਹਾਂ ਕਿਹਾ, ਪੀ.ਐੱਮ. ਮੋਦੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਹੈ। ਪੀ.ਐੱਮ. ਸੂਰਿਆ ਘਰ ਮਫਤ ਬਿਜਲੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਇਕ ਕਰੋੜ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਮੁਫਤ ਵਿੱਚ ਹਰ ਮਹੀਨੇ ਮਿਲ ਸਕੇਗੀ।’ ਇਸ ਸਕੀਮ ਦੇ ਤਹਿਤ ਪ੍ਰਤੀ ਇੱਕ ਕਿਲੋਵਾਟ ਸਿਸਟਮ ‘ਤੇ ਹਰ ਪਰਿਵਾਰ ਨੂੰ 30 ਹਜ਼ਾਰ ਰੁਪਏ ਦੀ ਰੁਪਏ ਦੀ ਸਬਸਿਡੀ ਮਿਲੇਗੀ। ਇਸ ਤੋਂ ਇਲਾਵਾ 2 ਕਿਲੋਵਾਟ ਸਿਸਟਮ ਅਧੀਨ 60 ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ।
ਇਸ ਸਕੀਮ ਤਹਿਤ ਕੋਈ ਵੀ ਪਰਿਵਾਰ ਨੈਸ਼ਨਲ ਪੋਰਟਲ ‘ਤੇ ਜਾਕੇ ਸਬਸਿਡੀ ਲਈ ਅਪਲਾਈ ਕਰ ਸਕਦਾ ਹੈ ਅਤੇ ਕਿਸੇ ਵੀ ਵੈਂਡਰ ਨੂੰ ਰੂਫਟਾਪ ਸੋਲਰ ਸਕੀਮ ਲਈ ਚੁਣ ਸਕਦਾ ਹੈ। ਇਸ ਤੋਂ ਇਲਾਵਾ ਘੱਟ ਵਿਆਜ ‘ਤੇ ਉਨ੍ਹਾਂ ਨੂੰ ਲੋਨ ਵੀ ਮਿਲ ਸਕਦਾ ਹੈ। ਸਰਕਾਰ ਨੇ ਇਸ ਸਕੀਮ ਤਹਿਤ ਹਰ ਜ਼ਿਲ੍ਹੇ ਵਿੱਚ ਇੱਕ ਮਾਡਲ ਸੋਲਰ ਸਕੀਮ ਬਣਾਉਣ ਦਾ ਵੀ ਫੈਸਲਾ ਲਿਲਆ ਹੈ। ਇਨ੍ਹਾਂ ਪਿੰਡਾਂ ਨੂੰ ਰੋਲ ਮਾਡਲ ਵਜੋਂ ਤਿਆਰ ਕੀਤਾ ਜਾਏਗਾ ਤਾਂਕਿ ਦਿਹਾਤੀ ਇਲਾਕਿਆਂ ਵਿੱਚ ਲੋਕ ਇਸ ਦੇ ਲਈ ਜਾਗਰੂਕ ਹੋ ਸਕਣ। ਇਸ ਸਕੀਮ ਦਾ ਬਜਟ ਵਿੱਚ ਐਲਾਨ ਕੀਤਾ ਗਿਆ ਸੀ। ਆਓ ਜਾਣਦੇ ਹਾਂ- ਕਿਵੇਂ ਤੁਸੀਂ ਉਠਾ ਸਕਦੇ ਹੋ ਸਕੀਮ ਦਾ ਫਾਇਦਾ-
ਇਹ ਵੀ ਪੜ੍ਹੋ : ਪੰਜਾਬ ‘ਚ ਰੇਲਵੇ ਟਰੈਕ ਨੇੜੇ ਹੋਇਆ ਧ.ਮਾ.ਕਾ, ਪੁਲਿਸ ਨੂੰ ਪੈ ਗਈਆਂ ਭਾਜੜਾ, ਰੋਕ’ਤੀ ਰੇਲ ਗੱਡੀਆਂ ਦੀ ਆਵਾਜਾਈ
1. ਇਸ ਸਕੀਮ ਦੇ ਤਹਿਤ ਇੱਕ ਕਰੋੜ ਪਰਿਵਾਰਾਂ ਨੂੰ ਮਹੀਨੇ ਵਿ4ਚ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਇਸ ਤੋਂ ਬਿਜਲੀ ਦਾ ਬਿੱਲ ਬਚੇਗਾ ਅਤੇ ਕਈ ਹਜ਼ਾਰ ਰੁਪਏ ਮਹੀਨੇ ਦੀ ਬੱਚਤ ਹੋਵੇਗੀ।
2. ਸੋਲਰ ਪਲਾਂਟਾਂ ਤੋਂ ਜੋ ਵਾਧੂ ਬਿਜਲੀ ਬਚੇਗੀ, ਉਸ ਨੂੰ ਲੋਕ ਬਿਜਲੀ ਕੰਪਨੀਆਂ ਨੂੰ ਵੇਚ ਸਕਣਗੀਆਂ ਅਤੇ ਉਨ੍ਹਾਂ ਨੂੰ ਕਮਾਈ ਵੀ ਹੋਵੇਗੀ।
3. ਰਿਹਾਇਸ਼ੀ ਇਲਾਕਿਆਂ ਵਿੱਚ ਸੋਲਰ ਪਲਾਂਟ ਲਗਾਏ ਜਾਣ ਤੋਂ 30 ਗੀਗਾਵਾਟ ਬਿਜਲੀ ਵੀ ਤਿਆਰ ਹੋਵੇਗੀ।
4. ਇਸ ਤੋਂ ਕਾਰਬਨ ਉਤਸਰਜਨ ਵਿੱਚ ਵੀ ਅਗਲੇ 25 ਸਾਲਾਂ ਵਿੱਚ 720 ਮਿਲੀਅਨ ਟਨ ਤੱਕ ਦੀ ਕਮੀ ਆਏਗੀ।
5. ਇਸ ਸਕੀਮ ਤੋਂ 17 ਲੱਖ ਰੋਜ਼ਗਾਰ ਮੈਨਿਊਫੈਕਚਰਿੰਗ, ਲਾਜਿਸਟਿਕਸ, ਸਪਲਾਈ ਚੇਨ, ਸੇਲਸ ਅਤੇ ਹੋਰ ਸੇਵਾਵਾਂ ਵਿੱਚ ਮਿਲਣਗੇ।