ਗੰਨਾ ਕਿਸਾਨਾਂ ਨੂੰ ਕੇਂਦਰ ਨੇ ਅੱਜ ਵੱਡੀ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਗੰਨੇ ਦਾ ਸਮਰਥਨ ਮੁੱਲ ਵਧਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਗੰਨੇ ‘ਤੇ ਐੱਫਆਰਪੀ 10 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੀ ਗਈ ਹੈ। ਖੇਤੀ ਲਾਗਤ ਤੇ ਮੁੱਲ ਕਮਿਸ਼ਨ ਪਹਿਲਾਂ ਹੀ ਸਰਕਾਰ ਨੂੰ ਇਸ ਦੀ ਸਿਫਾਰਸ਼ ਕਰ ਚੁੱਕਾ ਸੀ। ਹੁਣ ਕੈਬਨਿਟ ਦੀ ਬੈਠਕ ਦੇ ਬਾਅਦ ਸਰਕਾਰ ਨੇ ਇਸ ‘ਤੇ ਮਨਜ਼ੂਰੀ ਵੀ ਦੇ ਦਿੱਤੀ ਹੈ।
ਸਰਕਾਰ ਵੱਲੋਂ ਵਧਾਈ ਗਈ MSP ਨਵੇਂ ਗੰਨਾ ਸੈਸ਼ਨ ਤੋਂ ਲਾਗੂ ਹੋਵੇਗੀ। ਇਸ ਸੈਸ਼ਨ ਦੀ ਸ਼ੁਰੂਆਤ ਇਕ ਅਕਤੂਬਰ 2023 ਤੋਂ ਹੋਵੇਗੀ, ਜੋ 30 ਸਤੰਬਰ 2024 ਤੱਕ ਹੋਵੇਗਾ। ਸਾਲ 2021 ਵਿਚ ਗੰਨੇ ਦੀ MSP ਵਿਚ 5 ਰੁਪਏ ਦੀ ਵਾਧਾ ਦਰ 290 ਰੁਪਏ ਕਰ ਦਿੱਤਾ ਗਿਆ ਸੀ। 2022 ਵਿਚ ਇਸ ਵਿਚ 15 ਰੁਪਏ ਦਾ ਵਾਧਾ ਕਰਕੇ 305 ਰੁਪਏ ਕੀਤਾ ਗਿਆ ਸੀ। ਹੁਣ 10 ਰੁਪਏ ਦੇ ਵਾਧੇ ਨਾਲ ਨਵੇਂ ਸੈਸ਼ਨ ਵਿਚ ਗੰਨੇ ਦੀ FRP 315 ਰੁਪਏ ਹੋ ਜਾਵੇਗੀ।
ਦੱਸ ਦੇਈਏ ਕਿ ਸਾਲ 2013 ਤੇ 2014 ਦੇ ਸੀਜ਼ਨ ਵਿਚ ਗੰਨੇ ਦੀ 2013-14 ਦੀ ਤਾਂ ਗੰਨੇ ਦੀ ਐੱਫਆਰਪੀ ਸਿਰਫ 210 ਰੁਪਏ ਪ੍ਰਤੀ ਕੁਇੰਟਲ ਸੀ। 9 ਸਾਲਾਂ ਵਿਚ ਗੰਨੇ ਦੀ FRP ਵਿਚ ਕੁੱਲ 105 ਰੁਪਏ ਦੀ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ। ਇਸ ਤੋਂ ਇਲਾਵਾ 2013-14 ਵਿਚ ਗੰਨੇ ਦੀ ਖਰੀਦਦਾਰੀ ਤਕਰੀਬਨ 57 ਹਜ਼ਾਰ 104 ਕਰੋੜ ਰੁਪਏ ਦੀ ਹੋਈ ਸੀ। ਦੂਜੇ ਪਾਸੇ 2022-23 ਵਿਚ ਕੁੱਲ 1 ਲੱਖ 13 ਹਜ਼ਾਰ ਕਰੋੜ ਰੁਪਏ ਦੀ ਖਰੀਦਦਾਰੀ ਹੋਈ।
FRP ਉਹ ਘੱਟੋ-ਘੱਟ ਰੇਟ ਹੁੰਦਾ ਹੈ ਜਿਸ ‘ਤੇ ਖੰਡ ਮਿੱਲਾਂ ਨੂੰ ਕਿਸਾਨਾਂ ਤੋਂ ਗੰਨਾ ਖਰੀਦਣਾ ਹੁੰਦਾ ਹੈ। ਸਰਕਾਰ ਗੰਨਾ ਹੁਕਮ, 1966 ਦੇ ਤਹਿਤ FRP ਤੈਅ ਕਰਦੀ ਹੈ। ਹਾਲਾਂਕਿ ਕੁਝ ਸੂਬਿਆਂ ਵਿਚ ਗੰਨੇ ਦੀ ਖਰੀਦਦਾਰੀ ਸਰਕਾਰ ਵੱਲੋਂ ਤੈਅ ਕੀਤੀ ਗਈ ਕੀਮਤ ਤੋਂ ਵੱਧ ਹੋਵੇਗੀ। ਕੁਝ ਸੂਬਿਆਂ ਵਿਚ ਸਟੇਟ ਐਡਵਾਇਜਰੀ ਪ੍ਰਾਈਸ ਲਾਗੂ ਹੁੰਦਾ ਹੈ। ਇਹ ਸੂਬਾ ਆਪਣੇ ਪੱਧਰ ‘ਤੇ ਗੰਨੇ ਦੀਆਂ ਕੀਮਤਾਂ ਤੈਅ ਕਰਦੇ ਹਨ। ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਉਨ੍ਹਾਂ ਸੂਬਿਆਂ ਵਿਚ ਸ਼ਾਮਲ ਹੈ। ਪੰਜਾਬ ਵਿਚ ਇਸ ਸਮੇਂ ਗੰਨੇ ਦੇ ਰੇਟ 380 ਰੁਪਏ ਪ੍ਰਤੀ ਕੁਇੰਟਲ ਹਨ। ਹਰਿਆਣਾ ਵਿਚ 372 ਤੇ ਉੱਤਰ ਪ੍ਰਦੇਸ਼ ਵਿਚ 350 ਰੁਪਏ ਕੁਇੰਟਲ ਦਾ ਰੇਟ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਅਣਪਛਾਤੇ ਬੰਦੂਕਧਾਰੀਆਂ ਨੇ ਘਰ ‘ਚ ਵੜ ਕੇ ਚਲਾਈਆਂ ਗੋਲੀਆਂ, ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌ.ਤ
ਸਰਕਾਰ ਨੇ ਯੂਰੀਆ ਸਕੀਮ ਲਈ 3 ਲੱਖ 68 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਨਾਲ ਹੀ ਪੀਐੱਮ ਪ੍ਰਣਾਮ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਇਸ ਤਹਿਤ ਜੇਕਰ ਕੋਈ ਸੂਬਾ ਖੇਤੀ-ਕਿਸਾਨੀ ਵਿਚ ਕੈਮੀਕਲ ਫਰਟੀਲਾਈਜਰ ਦੇ ਕਮੀ ਲਿਆਉਂਦੀ ਹੈ ਤਾਂ ਉਸ ‘ਤੇ ਬਚਣ ਵਾਲੀ ਸਬਸਿਡੀ ਨੂੰ ਸੂਬਾ ਸਰਕਾਰ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਮਾਰਕੀਟ ਡਿਵੈਲਪਮੈਂਟ ਅਸਿਸਟੈਂਟ ਯਾਨੀ MDA ਲਈ 1451 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਆਰਗੈਨਿਕ ਫਰਟੀਲਾਈਜਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਨ੍ਹਾਂ ਆਰਗੈਨਿਕ ਫਰਟੀਲਾਈਜਰ ਨੂੰ ਗੋਵਰਧਨ ਸਕੀਮ ਤਹਿਤ ਬਣਾਇਆ ਜਾਵੇਗਾ। ਇਸ ਤਹਿਤ ਪ੍ਰਤੀ ਮੀਟਰਕ ਟਨ ਜੈਵਿਕ ਖਾਦ ਵੇਚਣ ‘ਤੇ ਕਿਸਾਨਾਂ ਨੂੰ 1500 ਰੁਪਏ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: