ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਮਾਂ ਅੰਜੁਮ ਆਰਾ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਹਾਲਾਂਕਿ ਉਨ੍ਹਾਂ ਦੀ ਸਿਹਤ ਕਿਉਂ ਵਿਗੜੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ਮੀ ਦੀ ਮਾਂ ਨਾਲ ਫਿਲਹਾਲ ਉਨ੍ਹਾਂ ਦੀ ਧੀ ਹੈ।
ਇਸ ਤੋਂ ਪਹਿਲਾਂ ਕਿ ਉਨ੍ਹਾਂ ਦੀ ਸਿਹਤ ਵਿਗੜਦੀ, ਸ਼ਮੀ ਦੀ ਮਾਂ ਨੇ ਸਵੇਰੇ ਆਪਣੇ ਬੇਟੇ ਅਤੇ ਟੀਮ ਇੰਡੀਆ ਦੀ ਜਿੱਤ ਲਈ ਦੁਆਵਾਂ ਮੰਗੀਆਂ। ਸ਼ਮੀ ਦੀ ਮਾਂ ਅੰਜੁਮ ਆਰਾ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਹੀ ਸ਼ਮੀ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਸਾਰਿਆਂ ਦਾ ਹਾਲ-ਚਾਲ ਪੁੱਛਿਆ।
ਅਮਰੋਹਾ ਦੇ ਅਲੀਨਗਰ ਦੇ ਸਾਹਸਪੁਰ ਪਿੰਡ ‘ਚ ਰਹਿਣ ਵਾਲੇ ਮੁਹੰਮਦ ਸ਼ਮੀ ਦੀ ਮਾਂ ਸ਼ਬੀਨਾ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ‘ਚ ਕਿਹਾ ਸੀ ਕਿ ਸਾਨੂੰ ਪੂਰੀ ਉਮੀਦ ਹੈ ਕਿ ਭਾਰਤ ਇਹ ਵਿਸ਼ਵ ਕੱਪ ਜਿੱਤੇਗਾ।
ਇਹ ਵੀ ਪੜ੍ਹੋ : World Cup ਫਾਈਨਲ ਲਈ ਅੰਮ੍ਰਿਤਸਰ ‘ਚ ਲੱਗੀ ਵੱਡੀ ਸਕ੍ਰੀਨ, ਪੰਜਾਬ ਪੁਲਿਸ ਨੇ ਸਟੇਡੀਅਮ ਵਰਗਾ ਕੀਤਾ ਇੰਤਜ਼ਾਮ
ਤੁਹਾਨੂੰ ਦੱਸ ਦੇਈਏ ਕਿ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਇਸ ਟੂਰਨਾਮੈਂਟ ‘ਚ ਹੁਣ ਤੱਕ ਇਕ ਵੀ ਮੈਚ ਨਹੀਂ ਹਾਰੀ ਹੈ। ਭਾਰਤ ਨੇ ਹੁਣ ਤੱਕ 10 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ ‘ਚ ਜਿੱਤ ਦਾ ਹੀਰੋ ਮੁਹੰਮਦ ਸ਼ਮੀ ਰਿਹਾ। ਉਸ ਨੇ ਇਸ ਮੈਚ ‘ਚ 7 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ।
ਵੀਡੀਓ ਲਈ ਕਲਿੱਕ ਕਰੋ : –