ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 10 ਹਜ਼ਾਰ 112 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 29 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 9 ਹਜ਼ਾਰ 933 ਲੋਕ ਠੀਕ ਹੋਏ ਸਨ। ਫਿਲਹਾਲ ਐਕਟਿਵ ਕੇਸ ਦਾ ਅੰਕੜਾ 67 ਹਜ਼ਾਰ 806 ਹੈ।
ਸ਼ੁੱਕਰਵਾਰ ਨੂੰ 12,193 ਮਾਮਲੇ ਦਰਜ ਕੀਤੇ ਗਏ ਸਨ ਜਦੋਂ ਕਿ 42 ਲੋਕਾਂ ਦੀ ਮੌਤ ਹੋ ਗਈ। 10 ਹਜ਼ਾਰ ਤੋਂ ਵਧ ਲੋਕ ਕੋਰੋਨਾ ਤੋਂ ਰਿਕਵਰ ਵੀ ਹੋਏ ਸਨ।
ਦੱਸ ਦੇਈਏ ਕਿ 18 ਅਪ੍ਰੈਲ ਨੂੰ ਕੋਰੋਨਾ ਦੇ 7633 ਮਾਮਲੇ ਸਾਹਮਣੇ ਆਏ ਸਨ। 19 ਅਪ੍ਰੈਲ ਨੂੰ ਇਹ ਵਧ ਕੇ 10,542 ਹੋ ਗਏ। 20 ਅਪ੍ਰੈਲ ਨੂੰ ਵੀ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਤੇ ਗਿਣਤੀ 12,591 ਤੱਕ ਪਹੁੰਚ ਗਈ। ਹਾਲਾਂਕਿ 21 ਅਪ੍ਰੈਲ ਨੂੰ ਨਵੇਂ ਮਾਮਲਿਆਂ ਵਿਚ ਕਮੀ ਦੇਖੀ ਗਈ। ਇਸ ਦਿਨ ਨਵੇਂ ਮਰੀਜ਼ਾਂ ਦੀ ਗਿਣਤੀ 11692 ਸੀ। 22 ਅਪ੍ਰੈਲ ਨੂੰ ਦੇਸ਼ ਭਰ ਵਿਚ ਕੁੱਲ 12,193 ਮਾਮਲੇ ਸਾਹਮਣੇ ਆਏ ਸਨ।
ਵੀਡੀਓ ਲਈ ਕਲਿੱਕ ਕਰੋ -: