ਦੇਸ਼ਵਾਸੀਆਂ ਅਤੇ ਖਾਸ ਕਰਕੇ ਦਿੱਲੀ ਵਾਸੀਆਂ ਲਈ ਬਹੁਤ ਬੁਰੀ ਖ਼ਬਰ ਹੈ। ਦਿੱਲੀ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣ ਗਈ ਹੈ। ਇਕ ਨਵੀਂ ਰਿਪੋਰਟ ਮੁਤਾਬਕ ਬਿਹਾਰ ਦਾ ਬੇਗੂਸਰਾਏ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਮੈਟਰੋਪੋਲੀਟਨ ਖੇਤਰ ਬਣ ਕੇ ਉਭਰਿਆ ਹੈ, ਜਦਕਿ ਦਿੱਲੀ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਵਾਲੀ ਰਾਜਧਾਨੀ ਬਣ ਗਈ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਦਿੱਲੀ 2018 ਤੋਂ ਲਗਾਤਾਰ ਚਾਰ ਵਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਰਹੀ ਹੈ।
ਸਵਿਸ ਸੰਗਠਨ IQAir ਦੀ ਵਰਲਡ ਏਅਰ ਕੁਆਲਿਟੀ ਰਿਪੋਰਟ 2023 ਮਤਾਬਕ ਔਸਤ ਸਾਲਾਨਾ PM2.5 ਗਾੜੇਪਨ 54.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਨਾਲ ਭਾਰਤ ਸਾਲ 2023 ਵਿੱਚ ਬੰਗਲਾਦੇਸ਼ (79.9 ਮਾਈਕ੍ਰੋਗ੍ਰਾਮ ਘਣ ਮੀਟਰ) ਤੇ ਪਾਕਿਸਤਾਨ (73.7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਤੋਂ ਬਾਅਦ 134 ਦੇਸ਼ਾਂ ਵਿੱਚੋਂ ਤੀਜੀ ਸਭ ਤੋਂ ਖਰਾਬ ਏਅਰ ਕੁਆਲਿਟੀ ਵਾਲਾ ਦੇਸ਼ ਸੀ।
ਰਿਪੋਰਟ ਵਿੱਚ ਭਾਰਤ ਨੂੰ ਸਾਲ 2022 ਵਿੱਚ ਅੱਠਵੇਂ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਵਜੋਂ ਦਰਜਾ ਦਿੱਤਾ ਗਿਆ ਹੈ, ਜਿਸ ਦੀ ਔਸਤ PM2.5 ਸੰਘਣੇਪਣ ਪ੍ਰਤੀ ਘਣ ਮੀਟਰ 53.3 ਮਾਈਕ੍ਰੋਗ੍ਰਾਮ ਹੈ। ਇਸ ਵਾਰ ਰਿਪੋਰਟ ਵਿੱਚ, ਬੇਗੂਸਰਾਏ 118.9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਔਸਤ PM2.5 ਸੰਘਣੇਪਣ ਦੇ ਨਾਲ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਪ੍ਰਦੂਸ਼ਿਤ ਮਹਾਨਗਰ ਖੇਤਰ ਵਜੋਂ ਉਭਰਿਆ ਹੈ। ਇੱਥੇ ਹੈਰਾਨੀ ਦੀ ਗੱਲ ਹੈ ਕਿ ਬੇਗੂਸਰਾਏ ਦਾ ਨਾਨ ਸਾਲ 2022 ਦੀ ਰੈਂਕਿੰਗ ਵਿੱਚ ਨਹੀਂ ਆਇਆ। ਪਰ ਇਸ ਵਾਰ ਇਸ ਸ਼ਹਿਰ ਨੇ ਇੱਕ ਅਣਚਾਹੇ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਰਿਪੋਰਟ ਦੇ ਅਨੁਸਾਰ, ਦਿੱਲੀ ਦਾ ਪੀਐਮ 2.5 ਦਾ ਪੱਧਰ 2022 ਵਿੱਚ 89.1 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ 2023 ਵਿੱਚ 92.7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੱਕ ਵਿਗੜ ਗਿਆ। ਰਾਸ਼ਟਰੀ ਰਾਜਧਾਨੀ ਦਿੱਲੀ ਨੂੰ 2018 ਤੋਂ ਲਗਾਤਾਰ ਚਾਰ ਵਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਦਰਜਾ ਦਿੱਤਾ ਗਿਆ ਹੈ।
ਇੱਕ ਰਿਪੋਰਟ ਮੁਤਾਬਕ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ 1.36 ਬਿਲੀਅਨ ਲੋਕ PM2.5 ਸੰਘਣੇਪਣ ਦਾ ਅਨੁਭਵ ਕਰਦੇ ਹਨ, ਜੋ WHO ਵੱਲੋਂ ਜਾਰੀ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਸਾਲਾਨਾ ਗਾਈਡਲਾਈਨ ਪੱਧਰ ਤੋਂ ਵੱਧ ਹੈ। ਨਾਲ ਹੀ 1.33 ਬਿਲੀਅਨ ਲੋਕ ਜਾਂ ਭਾਰਤੀ ਆਬਾਦੀ ਦਾ 96 ਪ੍ਰਤੀਸ਼ਤ, WHO ਦੇ ਸਾਲਾਨਾ PM2.5 ਦਿਸ਼ਾ-ਨਿਰਦੇਸ਼ਾਂ ਨਾਲੋਂ ਸੱਤ ਗੁਣਾ ਵੱਧ PM2.5 ਪੱਧਰ ਦਾ ਅਨੁਭਵ ਕਰਦੇ ਹਨ। ਇਹ ਰੁਝਾਨ ਸ਼ਹਿਰ-ਪੱਧਰ ਦੇ ਅੰਕੜਿਆਂ ਵਿੱਚ ਝਲਕਦਾ ਹੈ। ਭਾਰਤ ਦੇ 66 ਫੀਸਦੀ ਤੋਂ ਵੱਧ ਸ਼ਹਿਰਾਂ ਦੀ ਸਾਲਾਨਾ ਔਸਤ 35 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਹੈ।
ਇਹ ਵੀ ਪੜ੍ਹੋ : ਨਰਸਰੀ ਦੇ ਬਹਾਨੇ ਅਫ਼ੀਮ ਬੀਜੀ ਬੈਠੇ ਸੀ ਬੰਦੇ! ਚੰਡੀਗੜ੍ਹ ਪੁਲਿਸ ਨੇ ਸਿਵਲ ਡ੍ਰੈੱਸ ‘ਚ ਮਾਰਿਆ ਛਾਪਾ
ਦੱਸ ਦੇਈਏ ਕਿ ਦੁਨੀਆ ਵਿੱਚ ਹਰ ਨੌਂ ਵਿੱਚੋਂ ਇੱਕ ਮੌਤ ਪ੍ਰਦੂਸ਼ਣ ਕਾਰਨ ਹੋ ਰਹੀ ਹੈ, ਜੋਕਿ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਵਾਤਾਵਰਨ ਖਤਰਾ ਬਣ ਰਿਹਾ ਹੈ। WHO ਦੀਆਂ ਰਿਪੋਰਟਾਂ ਮੁਤਾਬਕ ਹਵਾ ਪ੍ਰਦੂਸ਼ਣ ਹਰ ਸਾਲ ਦੁਨੀਆ ਭਰ ਵਿੱਚ ਅੰਦਾਜ਼ਨ 70 ਲੱਖ ਸਮੇਂ ਤੋਂ ਪਹਿਲਾਂ ਮੌਤਾਂ ਲਈ ਜ਼ਿੰਮੇਵਾਰ ਹੈ। ਪੀਐਮ 2.5 ਦੇ ਸੰਪਰਕ ਵਿੱਚ ਆਉਣ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ, ਜਿਸ ਵਿੱਚ ਦਮਾ, ਕੈਂਸਰ, ਸਟ੍ਰੋਕ ਅਤੇ ਫੇਫੜਿਆਂ ਦੇ ਰੋਗ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: