ਇੰਸਟਾਗ੍ਰਾਮ ਸਭ ਤੋਂ ਕਮਾਲ ਦੇ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਯੂਜਰਸ ਨੂੰ ਦੋਸਤਾਂ ਦੀ ਪੋਸਟ ਵਿਚ ਤਸਵੀਰਾਂ ਤੇ ਵੀਡੀਓ ਜੋੜਨ ਦੀ ਸਹੂਲਤ ਦੇਣ ਵਾਲਾ ਹੈ। ਯਾਨੀ ਤੁਸੀਂ ਦੋਸਤਾਂ ਦੀ ਵਾਲ ‘ਤੇ ਪੋਸਟ ਕਰ ਸਕਦੇ ਹੋ। ਫੀਚਰ ਨੂੰ ਜਲਦ ਜਾਰੀ ਕੀਤਾ ਜਾ ਸਕਦਾ ਹੈ।
ਇੰਸਟਾਗ੍ਰਾਮ ‘ਤੇ ਆਉਣ ਵਾਲੇ ਇਸ ਫੀਚਰ ਦਾ ਐਲਾਨ ਇੰਸਟਾਗ੍ਰਾਮ ਮੁਖੀ ਏਡਮ ਮੋਸੇਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੋਸਟ ਦੇ ਹੇਠਲੇ ਲੈਫਟ ਕੋਨੇ ‘ਚ ਇਕ ‘ਐਡ ਟੂ ਪੋਸਟ’ ਬਟਨ ਦਿਖਾਈ ਦੇਵੇਗਾ ਜਿਸ ਨਾਲ ਯੂਜਰਸ ਪੋਸਟ ਵਿਚ ਵੀਡੀਓ ਤੇ ਫੋਟੋ ਜੋੜ ਸਕਣਗੇ। ਹਾਲਾਂਕਿ ਪੋਸਟ ਦਾ ਆਖਰੀ ਕੰਟਰੋਲ ਪੋਸਟ ਅਪਲੋਡ ਕਰਨ ਵਾਲੇ ਮੁੱਖ ਯੂਜ਼ਰ ਦੇ ਕੋਲ ਹੀ ਰਹੇਗਾ।
ਫੀਚਰ ਨੂੰ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ। ਤੁਸੀਂ ਜਲਦ ਹੀ ਨਵੀਂ ਸਹੂਲਤ ਨਾਲ ਹੋਰ ਯੂਜਰਸ ਦੇ ਪੋਸਟ ਵਿਚ ਫੋਟੋ ਜਾਂ ਵੀਡੀਓ ਜੋੜਨ ਵਿਚ ਸਮਰੱਥ ਹੋ ਸਕਦੇ ਹੋ। ਹਾਲਾਂਕਿ ਤੁਹਾਡੇ ਵੱਲੋਂ ਜੋੜੇ ਗਏ ਫੋਟੋ, ਵੀਡੀਓ ਨੂੰ ਉਸ ਯੂਜਰਸ ਵੱਲੋਂ ਅਪਰੂਵ ਕਰਨਾ ਹੋਵੇਗਾ ਜਿਸਦਾ ਪੋਸਟ ਮੂਲ ਤੌਰ ਤੋਂ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਇੰਸਟਾਗ੍ਰਾਮ ‘ਤੇ ਇਕ ਕੈਰੋਸੇਲ ਪੋਸਟ ਵਿਚ ਅਧਿਕਤਮ 10 ਫੋਟੋ ਜਾਂ ਵੀਡੀਓ ਹੋ ਸਕਦੇ ਹਨ। ਇਸ ਫੀਚਰ ਦੇ ਜਾਰੀ ਹੋਣ ਤੋਂ ਬਾਅਦ ਇਹ ਸੰਭਵ ਹੈ ਕਿ ਪਲੇਟਫਾਰਮ ਇਸ ਸੀਮਾ ਨੂੰ ਵਧਾ ਸਕਦਾ ਹੈ। ਹਾਲਾਂਕਿ ਕੰਪਨੀ ਵੱਲੋਂ ਹੁਣ ਤੱਕ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਕਾਰਵਾਈ! ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ 92 ਲੱਖ ਦਾ ਸੋਨਾ
ਇਸ ਤੋਂ ਇਲਾਵਾ ਪਲੇਟਫਾਰਮ ਇਕ ਅਜਿਹੇ ਫੀਚਰ ‘ਤੇ ਵੀ ਕੰਮ ਕਰ ਰਿਹਾ ਹੈ ਜੋ ਯੂਜਰਸ ਨੂੰ ਨੋਟਸ ਵਿਚ ਆਪਣੇ ਪ੍ਰੋਫਾਈਲ ਫੋਟੋ ਵਜੋਂ ਇਕ ਛੋਟਾ ਜਾਂ ਲੂਪਿੰਗ ਵੀਡੀਓ ਰੱਖਣ ਦੀ ਇਜਾਜ਼ਤ ਦੇਵੇਗਾ। ਇਨ੍ਹਾਂ ਫੀਚਰਾਂ ਬਾਰੇ ਅਜੇ ਤੱਕ ਜ਼ਿਆਦਾ ਖੁਲਾਸਾ ਨਹੀਂ ਕੀਤਾ ਗਿਆ ਹੈ।ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇੰਸਟਾਗ੍ਰਾਮ ਅਜਿਹੇ ਫੀਚਰਸ ਜ਼ਰੀਏ ਯੂਜਰ ਅੰਗੇਜਮੈਂਟ ਨੂੰ ਬੜ੍ਹਾਵਾ ਦੇਣ ਦੀ ਉਮੀਦ ਕਰ ਰਿਹਾ ਹੈ।