ਮਾਨਸਾ ‘ਚ ਦੋ ਦਿਨ ਪਹਿਲਾਂ ਬੱਸ ਸਟੈਂਡ ‘ਤੇ 10 ਸਾਲਾਂ ਗੁਰਸਿੱਖ ਬੱਚੇ ਦੀ ਲਾਸ਼ ਰੱਖੇ ਜਾਣ ਦੀ ਗੁੱਥੀ ਸੁਲਝਾ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਉਸ ਦੀ ਮਾਂ ਨੇ ਅੰਜਾਮ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਂ ਜੈਸਮੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਕੋਈ ਹੋਰ ਵੀ ਤਾਂ ਸ਼ਾਮਲ ਨਹੀਂ।
ਮੀਡੀਆ ਸਾਹਮਣੇ ਜਦੋਂ ਕਾਤਲ ਮਾਂ ਆਈ ਤਾਂ ਉਸ ਕੋਲੋਂ ਆਪਣੇ ਮਾਸੂਮ ਪੁੱਤ ਨੂੰ ਕਤਲ ਕਰਨ ਦੀ ਵਜ੍ਹਾ ਪੁੱਛੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ, ਪਤੀ ਢਾਈ ਸਾਲਾਂ ਤੋਂ ਜੇਲ੍ਹ ਵਿਚ ਸੀ, ਇਸ ਕਰਕੇ ਅਸੀਂ ਰੋਟੀ-ਪਾਣੀ ਤੋਂ ਤਰਸਦੇ ਸੀ। ਉਸ ਨੇ ਕਿਹਾ ਕਿ ਮੈਨੂੰ ਲੱਗਣ ਲੱਗਾ ਕਿ ਸਾਡੀ ਮਾਂ-ਪੁੱਤ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ, ਇਸ ਨੂੰ ਮਾਰ ਕੇ ਉਹ ਖੁਦ ਕੰਮ ‘ਤੇ ਲੱਗ ਜਾਏਗੀ। ਇਸ ਲਈ ਉਸ ਨੇ ਮਾਸੂਮ ਬੱਚੇ ਨੂੰ ਕਤਲ ਕਰ ਦਿੱਤਾ।
ਮ੍ਰਿਤਕ ਬੱਚੇ ਅਗਮਜੋਤ ਦੇ ਚਾਚਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਾਮਾਨ ਖਰੀਦਣ ਲਈ ਦਿੱਲੀ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਬੱਚੇ ਦੀ ਫੋਟੋ ਵੇਖ ਕੇ ਪਛਾਣ ਲਿਆ ਕਿ ਇਹ ਉਨ੍ਹਾਂ ਦਾ ਬੱਚਾ ਹੈ, ਜਿਸ ਮਗਰੋਂ ਉਸ ਨੇ ਆਪਣਏ ਘਰ ਫੋਨ ਕਰਕੇ ਇਸ ਦੀ ਜਾਣਕਾਰੀ ਲਈ। ਪਰ ਬੱਚੇ ਦੀ ਮਾਂ ਜੈਸਮੀਨ ਨੇ ਦੱਸਿਆ ਕਿਉਹ ਆਪਣੀ ਨਾਨੀ ਦੇ ਘਰ ਗਿਆ ਹੋਇਆਹੈ। ਫਿਰ ਬੱਚੇ ਦੀ ਦਾਦੀ ਨੂੰ ਉਸ ਦੀ ਜਾਣਕਾਰੀ ਲੈਣ ਲਈ ਬੱਚੇ ਦੇ ਨਾਣਕੇ ਭੇਜਿਆ ਗਿਆਪਰ ਉਥੇ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸਾਰੀ ਖੋਜ ਤੋਂ ਬਾਅਦ ਵੀ ਬੱਚੇ ਦੀ ਮਾਂ ਨੇ ਮੂੰਹ ਨਹੀਂ ਖੋਲ੍ਹਿਆ।
ਇਹ ਵੀ ਪੜ੍ਹੋ : ਬਰਥਡੇ ਕੇਕ ਖਾਣ ਨਾਲ ਮੌ.ਤ ਮਾਮਲਾ, ਮਾਨਵੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ
ਹਾਲਾਂਕਿ ਜਦੋਂ ਜੈਸਮੀਨ ਨੂੰ ਘਰ ਬੁਲਾ ਕੇ ਦੁਬਾਰਾ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ, ਜਿਸ ਤੋਂ ਬਾਅਦ ਪਰਿਵਾਰ ਨੇ ਜੈਸਮੀਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੇ ਹਰ ਪਹਿਲੂ ਤੋਂ ਪੁੱਛਗਿੱਛ ਕਰ ਰਹੀ ਹੈ। ਇਧਰ ਮਾਨਸਾ ਪੁਲਿਸ ਦੋ ਦਿਨਾਂ ਤੋਂ ਸ਼ਹਿਰ ਦੇ ਕਿਸੇ ਵੀ ਸੀਸੀਟੀਵੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਭ ਸਕੀ।
ਵੀਡੀਓ ਲਈ ਕਲਿੱਕ ਕਰੋ -: