ਪਟਿਆਲਾ ਦੇ ਰਣਜੀਤ ਨਗਰ ਇਲਾਕੇ ਵਿੱਚ ਇੱਕ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਤਮੰਨਾ ਵਜੋਂ ਹੋਈ ਹੈ, ਜਿਸ ਨੇ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਵੀਰਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਦਾ ਤਾਇਆ ਇਨ੍ਹਾਂ ਲੋਕਾਂ ਨੂੰ ਇੰਟਰਕਾਸਟ ਵਿਆਹ ਕਰਵਾਉਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਪੁਲਿਸ ਨੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਇਕ ਨੌਜਵਾਨ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੀ 10 ਮਹੀਨੇ ਦੀ ਧੀ ਵੀ ਹੈ। ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਜੇਠ ਨੂੰ ਇਸ ਇੰਟਰਕਾਸਟ ਵਿਆਹ ‘ਤੇ ਇਤਰਾਜ਼ ਸੀ ਅਤੇ ਉਹ ਉਸ ਦੀ ਲੜਕੀ ਨੂੰ ਅਕਸਰ ਧਮਕੀਆਂ ਦਿੰਦਾ ਰਹਿੰਦਾ ਸੀ। ਧੀ ਦੇ ਪਤੀ ਨੂੰ ਵੀ ਕਈ ਵਾਰ ਗਾਲ੍ਹਾਂ ਕੱਢੀਆਂ ਗਈਆਂ।
ਇਹ ਵੀ ਪੜ੍ਹੋ : CM ਮਾਨ ਨੇ ਗਾਇਕ ਸੁਖਵਿੰਦਰ ਦੇ ਸਾਹਮਣੇ ਗਾਇਆ ‘ਸੋਨੇ ਦਿਆ ਕੰਗਣਾ’, ਬਾਲੀਵੁੱਡ ਸਿੰਗਰ ਨੇ ਕੀਤੀ ਤਾਰੀਫ਼
ਅਜਿਹੇ ‘ਚ ਭਾਰਤੀ ਸ਼ਰਮਾ ਦੇ ਪਰਿਵਾਰ ਦਾ ਵੀ ਘਰ ‘ਚ ਝਗੜਾ ਰਹਿਣ ਲੱਗੇ। ਭਾਰਤੀ ਨੇ ਦੱਸਿਆ ਕਿ ਕੁੜੀ ਦੇ ਤਾਏ ਨੇ ਤਮੰਨਾ ਖਿਲਾਫ ਵੀ ਸ਼ਿਕਾਇਤ ਕੀਤੀ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗੀ ਅਤੇ ਬੁੱਧਵਾਰ ਰਾਤ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਵੀਡੀਓ ਲਈ ਕਲਿੱਕ ਕਰੋ -: