ਕਈ ਵਾਰ ਕੁਝ ਰਿਸ਼ਤਿਆਂ ਦੀਆਂ ਕਹਾਣੀਆਂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਅਜਿਹੇ ਕਈ ਅਜੀਬੋ-ਗਰੀਬ ਮਾਮਲੇ ਤੁਸੀਂ ਸੁਣੇ ਹੋਣਗੇ, ਜਦੋਂ ਕੋਈ ਔਰਤ ਆਪਣੇ ਮਤਰੇਏ ਪੁੱਤਰ ਨਾਲ ਵਿਆਹ ਕਰਦੀ ਹੈ ਤਾਂ ਕਿਸੇ ਨੂੰ ਉਸ ਦੀ ਮਤਰੇਈ ਮਾਂ ਨਾਲ ਪਿਆਰ ਹੋ ਜਾਂਦਾ ਹੈ ਪਰ ਅੱਜਕੱਲ੍ਹ ਰਿਸ਼ਤਿਆਂ ਨਾਲ ਜੁੜਿਆ ਅਜਿਹਾ ਮਾਮਲਾ ਖ਼ਬਰਾਂ ‘ਚ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, ਇੱਕ ਔਰਤ ਦਾ ਕਹਿਣਾ ਹੈ ਕਿ ਉਸਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੀ 30 ਸਾਲ ਦੀ ਧੀ ਨੂੰ ਕਿਵੇਂ ਦੱਸੇ ਕਿ ਉਸਦਾ ਭਰਾ ਅਸਲ ਵਿੱਚ ਉਸਦਾ ‘ਪਿਤਾ’ ਹੈ। ਇਸ ਗੁਮਨਾਮ ਮਾਂ ਨੇ ‘ਦ ਐਟਲਾਂਟਿਕ’ ਨਾਮਕ ਵੈੱਬਸਾਈਟ ਦੀ ਲੜੀ ‘ਡੀਅਰ ਥੈਰੇਪਿਸਟ’ ਵਿੱਚ ਆਪਣੀ ਹੈਰਾਨ ਕਰਨ ਵਾਲੀ ਕਹਾਣੀ ਦੱਸੀ ਹੈ।
ਆਪਣੀ ਕਹਾਣੀ ਸੁਣਾਉਂਦੇ ਹੋਏ ਔਰਤ ਨੇ ਲਿਖਿਆ ਹੈ, ‘ਜਦੋਂ ਮੈਂ ਆਪਣੇ ਪਤੀ ਨਾਲ ਵਿਆਹ ਕੀਤਾ ਸੀ, ਉਸ ਦੇ ਪਹਿਲਾਂ ਹੀ ਦੋ ਬੱਚੇ ਸਨ ਜੋ ਬਾਲਗ ਸਨ, ਪਰ ਮੈਂ ਅਜੇ ਤੱਕ ਕਿਸੇ ਬੱਚੇ ਦੀ ਮਾਂ ਨਹੀਂ ਬਣੀ ਸੀ। ਅਸੀਂ ਦੋਵੇਂ ਇੱਕ ਬੱਚਾ ਪੈਦਾ ਕਰਨਾ ਚਾਹੁੰਦੇ ਸੀ, ਪਰ ਮੇਰੇ ਪਤੀ ਨੇ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਨਸਬੰਦੀ ਕਰਵਾਈ ਸੀ। ਅਜਿਹੇ ‘ਚ ਇਹ ਸਮੱਸਿਆ ਪੈਦਾ ਹੋ ਗਈ ਕਿ ਬੱਚਾ ਕਿਵੇਂ ਪੈਦਾ ਕੀਤਾ ਜਾਵੇ। ਕਿਉਂਕਿ ਉਹ ਸਪਰਮ ਬੈਂਕ ਦੀ ਵਰਤੋਂ ਵੀ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਉਸਨੇ ਇੱਕ ਹੱਲ ਸੋਚਿਆ। ਔਰਤ ਨੇ ਸਪਰਮ ਬੈਂਕ ਤੋਂ ਕਿਸੇ ਅਣਪਛਾਤੇ ਵਿਅਕਤੀ ਦੇ ਸਪਰਮ ਦੀ ਵਰਤੋਂ ਕਰਨ ਦੀ ਬਜਾਏ ਆਪਣੇ ਮਤਰਏ ਪੁੱਤਰ ਨੂੰ ਸਪਰਮ ਡੋਨਰ ਬਣਨ ਲਈ ਕਿਹਾ।
ਰਿਪੋਰਟ ਮੁਤਾਬਕ ਔਰਤ ਨੇ ਕਿਹਾ, ‘ਸਾਨੂੰ ਲੱਗਾ ਕਿ ਇਹ ਸਭ ਤੋਂ ਵਧੀਆ ਫੈਸਲਾ ਸੀ। ਸਾਡੇ ਬੱਚੇ ਕੋਲ ਮੇਰੇ ਪਤੀ ਦੇ ਜੀਨ ਹੋਣਗੇ ਅਤੇ ਅਸੀਂ ਮੇਰੇ ਮਤਰਏ ਪੁੱਤਰ ਦੀ ਸਿਹਤ, ਸ਼ਖਸੀਅਤ ਅਤੇ ਬੁੱਧੀ ਨੂੰ ਜਾਣਦੇ ਸੀ। ਉਹ ਵੀ ਮਦਦ ਕਰਨ ਲਈ ਤਿਆਰ ਹੋ ਗਿਆ। ਉਸ ਨੇ ਅੱਗੇ ਕਿਹਾ, ‘ਸਾਡੀ ਬੇਟੀ ਹੁਣ 30 ਸਾਲ ਦੀ ਹੈ। ਅਸੀਂ ਉਸਨੂੰ ਕਿਵੇਂ ਦੱਸੀਏ ਕਿ ਉਸਦਾ ‘ਪਿਤਾ’ ਉਸਦਾ ਦਾਦਾ ਹੈ, ਉਸਦਾ ‘ਭਰਾ’ ਉਸਦਾ ਪਿਤਾ ਹੈ, ਉਸਦੀ ‘ਭੈਣ’ ਉਸਦੀ ਭੂਆ ਹੈ, ਅਤੇ ਉਸਦਾ ‘ਭਤੀਜਾ’ ਉਸਦਾ ਮਤਰੇਅ ਭਰਾ ਹੈ? ਮੈਂ ਅਤੇ ਮੇਰੇ ਪਤੀ ਉਸਨੂੰ ਦੱਸਣ ਬਾਰੇ ਚਿੰਤਤ ਅਤੇ ਉਲਝਣ ਵਿੱਚ ਹਾਂ। ਇਹ ਮੇਰੇ ਪਤੀ ਲਈ ਵੀ ਮੁਸ਼ਕਲ ਹੈ, ਕਿਉਂਕਿ ਉਹ ਚਾਹੁੰਦੇ ਹਨ ਕਿ ਸਾਡੀ ਧੀ ਨੂੰ ਪਤਾ ਹੋਵੇ ਕਿ ਉਹ ਹਮੇਸ਼ਾ ਤੇ ਹਮੇਸ਼ਾ ਉਸ ਦੇ ਪਿਤਾ ਹੀ ਰਹਿਣਗੇ।
ਇਹ ਵੀ ਪੜ੍ਹੋ : ਇੰਝ ਨਾ ਇਸਤੇਮਾਲ ਕਰੋ ਡਿਓਡ੍ਰੈਂਟ, ਸੜ ਜਾਏਗੀ ਸਕਿੱਨ, 10 ਲੋਕ ਪਹੁੰਚੇ ਹਸਪਤਾਲ
ਜੋੜੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਬਾਰੇ ਮਨੋਵਿਗਿਆਨੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ, ‘ਧਿਆਨ ਰੱਖੋ ਕਿ ਤੁਹਾਡੀ ਬੇਟੀ ਨੂੰ ਇੱਕੋ ਸਮੇਂ ਦੋ ਸੱਚਾਈਆਂ ਦਾ ਸਾਹਮਣਾ ਕਰਨਾ ਪਵੇਗਾ। ਪਹਿਲਾ, ਜਿਸ ਵਿਅਕਤੀ ਨੂੰ ਉਹ ਆਪਣਾ ਭਰਾ ਆਖਦੀ ਹੈ, ਉਹ ਉਸ ਦਾ ਜੈਵਿਕ ਪਿਤਾ ਹੈ ਅਤੇ ਦੂਜਾ, ਉਹ ਲੋਕ ਜਿਨ੍ਹਾਂ ਨੂੰ ਉਹ ਆਪਣਾ ਮਾਤਾ-ਪਿਤਾ ਮੰਨਦੀ ਹੈ, 30 ਸਾਲਾਂ ਤੱਕ ਉਸ ਨਾਲ ਧੋਖਾ ਕਰਦੇ ਰਹੇ ਹਨ। ਇਹ ਉਸ ਦੀ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਜੀਵਨ ਬਦਲਣ ਵਾਲਾ ਪਲ ਹੋਵੇਗਾ। ਮਨੋਵਿਗਿਆਨੀ ਨੇ ਔਰਤ ਨੂੰ ਸਲਾਹ ਦਿੱਤੀ ਕਿ ਜੇਕਰ ਇਹ ਸੱਚਾਈ ਉਸ ਦੀ ਬੇਟੀ ਨੂੰ ਨਾ ਦੱਸੀ ਜਾਵੇ ਤਾਂ ਸਭ ਲਈ ਬਿਹਤਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –