ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਜਾ ਰਹੇ ਦੋ ਸ਼ਰਧਾਲੂਆਂ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਨ੍ਹਾਂ ਨੌਜਵਾਨਾਂ ਦੇ ਚੱਲਦੇ ਮੋਟਰਸਾਈਕਲ ਨੂੰ ਅਚਾਨਕ ਅੱਗ ਪੈ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਦੋਵੇਂ ਸ਼ਰਧਾਲੂਆਂ ਦੀ ਜਾਨ ਵਾਲ-ਵਾਲ ਬਚ ਗਈ। ਹਾਦਸਾ ਵੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ।
ਦੱਸ ਦੇਈਏ ਕਿ ਵਿਸਾਖੀ ਮੌਕੇ ਦੇਸ਼-ਵਿਦੇਸ਼ ਦੀ ਧਰਤੀ ਤੋਂ ਨਤਮਸਤਕ ਹੋਣ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੀਆਂ ਹਨ। ਇਹ ਦੋਵੇਂ ਨੌਜਵਾਨ ਵੀ ਗੁਰੂਘਰ ਮੱਥਾ ਟੇਕਣ ਲਈ ਜਾ ਰਹੇ ਸਨ ਪਰ ਰਾਹ ਵਿਚ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਮਗਰੋਂ ਉਥੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ‘ਤੇ ਕਾਬੂ ਪਾਇਆ।
ਇਸ ਬਾਰੇ ਨੌਜਵਾਨ ਸ਼ਿਵ ਕੁਮਾਰ ਨਿਵਾਸੀ ਪਿੰਡ ਹਾਜੀਪੁਰ ਨੇ ਦੱਸਿਆ ਕਿ ਅਸੀਂ ਮੱਥਾ ਟੇਕਣ ਆਏ ਸਨ। ਅਸੀਂ ਮੋਟਰਸਾਈਕਲ ਖੜ੍ਹਾ ਹੀ ਕੀਤਾ ਸੀ ਅਜੇ 50 ਮੀਟਰ ਵੀ ਅੱਗੇ ਗਏ ਹੋਵਾਂਗੇ ਕਿ ਖੜ੍ਹੇ ਮੋਟਰ ਸਾਈਕਲ ਨੂੰ ਅੱਗ ਪੈ ਗਈ।
ਇਹ ਵੀ ਪੜ੍ਹੋ : Bournvita ਪੀਣ ਨਾਲ ਨਹੀਂ ਆਉਂਦੀ ਬੱਚਿਆਂ ‘ਚ ਤਾਕਤ! ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤਾ ਇਹ ਫਰਮਾਨ
ਦੱਸ ਦੇਈਏ ਕਿ ਇਹ ਹਾਦਸਾ ਦੁਪਹਿਰ ਕਰੀਬ 12 ਵਜੇ ਵਾਪਰਿਆ। ਉਸ ਵੇਲੇ ਮੇਲਾ ਵੀ ਚੱਲ ਰਿਹਾ ਸੀ ਕਿ ਖੜ੍ਹੇ ਮੋਟਰਸਾਈਕਲ ਨੂੰ ਅੱਗ ਲੱਗ ਗਈ। ਜਿਸ ਤਰ੍ਹਾਂ ਉਥੇ ਲੋਕਾਂ ਦੀ ਆਵਾਜਾਈ ਸੀ, ਉਸ ਹਿਸਾਬ ਨਾਲ ਇਸ ਹਾਦਸੇ ਨਾਲ ਬਹੁਤ ਹੀ ਬਚਾਅ ਹੋ ਗਿਆ। ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਮੋਟਰਸਾਈਕਲ ਲਗਭਗ ਪੂਰੀ ਤਰ੍ਹਾਂ ਸੜ ਚੁੱਕਾ ਸੀ, ਪਰ ਅੱਗ ਅਜੇ ਵੀ ਲੱਗੀ ਹੋਈ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਲੱਗੀ ਅੱਗ ਨੂੰ ਬੁਝਾਇਆ।
ਵੀਡੀਓ ਲਈ ਕਲਿੱਕ ਕਰੋ -: