ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਮੰਗਲਸੂਤਰ ਇਸ ਦੇਸ਼ ਲਈ ਕੁਰਬਾਨ ਹੋਇਆ ਹੈ। ਬੈਂਗਲੁਰੂ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 55 ਸਾਲ ਤੱਕ ਕਾਂਗਰਸ ਦੀ ਸਰਕਾਰ ਰਹੀ ਪਰ ਕਿਸੇ ਦਾ ਸੋਨਾ ਜਾਂ ਮੰਗਲਸੂਤਰ ਨਹੀਂ ਖੋਹਿਆ।
ਪ੍ਰਿਯੰਕਾ ਗਾਂਧੀ ਨੇ ਕਿਹਾ, “ਪਿਛਲੇ 2 ਦਿਨਾਂ ਤੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਤੁਹਾਡੇ ਤੋਂ ਮੰਗਲਸੂਤਰ ਅਤੇ ਤੁਹਾਡਾ ਸੋਨਾ ਖੋਹਣਾ ਚਾਹੁੰਦੀ ਹੈ। ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਗਏ ਹਨ ਅਤੇ 55 ਸਾਲ ਕਾਂਗਰਸ ਦੀ ਸਰਕਾਰ ਰਹੀ। ਕੀ ਕਿਸੇ ਨੇ ਤੁਹਾਡਾ ਸੋਨਾ, ਮੰਗਲਸੂਤਰ ਖੋਹ ਲਿਆ? ਜੰਗ ਦੌਰਾਨ ਇੰਦਰਾ ਗਾਂਧੀ ਨੇ ਆਪਣਾ ਸੋਨਾ ਦੇਸ਼ ਨੂੰ ਦਿੱਤਾ। ਇਸ ਦੇਸ਼ ਲਈ ਮੇਰੀ ਮਾਂ ਦਾ ਮੰਗਲਸੂਤਰ ਕੁਰਬਾਨ ਹੋਇਆ, ਸੱਚਾਈ ਇਹ ਹੈ ਕਿ ਇਹ ਲੋਕ ਔਰਤਾਂ ਦੇ ਸੰਘਰਸ਼ ਨੂੰ ਸਮਝ ਨਹੀਂ ਸਕਦੇ।
ਇਹ ਵੀ ਪੜ੍ਹੋ : DRDO ਨੇ ਸੈਨਿਕਾਂ ਲਈ ਤਿਆਰ ਕੀਤੀ ਦੇਸ਼ ਦੀ ਸਭ ਤੋਂ ਹਲਕੀ ਬੁ.ਲੇ.ਟ ਪਰੂਫ ਜੈਕੇਟ, ਜਾਣੋ ਕੀ ਹੈ ਇਸਦੀ ਖਾਸੀਅਤ
ਪ੍ਰਿਯੰਕਾ ਗਾਂਧੀ ਨੇ ਭਾਜਪਾ ‘ਤੇ ਜਨਤਾ ਨੂੰ ਹਲਕੇ ‘ਚ ਲੈਣ ਦਾ ਵੀ ਦੋਸ਼ ਲਾਇਆ। ਪ੍ਰਿਯੰਕਾ ਨੇ ਕਿਹਾ, “ਉਹ ਸੋਚਦੇ ਹਨ ਕਿ ਜਨਤਾ ਉਸ ਡਾਟਾ ਦੀ ਜਾਂਚ ਨਹੀਂ ਕਰ ਰਹੀ ਹੈ ਜਿਸ ਬਾਰੇ ਉਹ ਗੱਲ ਕਰ ਰਹੇ ਹਨ, ਜਨਤਾ ਇਹ ਨਹੀਂ ਦੇਖਣ ਜਾ ਰਹੀ ਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ ਵਿੱਚ ਕੀ ਕਿਹਾ ਹੈ ਜਾਂ ਨਹੀਂ, ਇਹ ਹਰ ਜਗ੍ਹਾ ਉਪਲਬਧ ਹੈ…. ਹਰ ਦਿਨ ਉਹ ਕੁਝ ਨਾ ਕੁਝ ਲੈ ਕੇ ਆਉਂਦੇ ਹਨ ਇੱਕ ਦਿਨ ਉਹ ਕਹਿੰਦੇ ਹਨ ਕਿ ਅਸੀਂ (ਕਾਂਗਰਸ) ਦੇਸ਼ ਖਿਲਾਫ ਕੰਮ ਕਰ ਰਹੇ ਹਨ। ਇੱਕ ਦਿਨ ਉਹ ਕਹਿੰਦੇ ਹਨ ਕਿ ਅਸੀਂ ਧਰਮ ਖਿਲਾਫ ਹਾਂ…ਜਦੋਂ ਕਿ ਕਾਂਗਰਸ ਲਗਾਤਾਰ ਨੌਕਰੀਆਂ ਅਤੇ ਸਿੱਖਿਆ ‘ਤੇ ਜ਼ੋਰ ਦੇ ਰਹੀ ਹੈ, ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਹਿ ਰਹੇ ਹਾਂ ਕਿ ਇਹ ਉਹ ਚੀਜ਼ਾਂ ਹਨ ਜੋ ਅਸੀਂ ਕਰਨਾ ਚਾਹੁੰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: