ਮੋਹਾਲੀ-CGC ਝੰਜੇੜੀ ਕੈਂਪਸ ਦੇ ਚੰਡੀਗੜ੍ਹ ਲਾਅ ਕਾਲਜ ਵੱਲੋਂ ਕਾਨੂੰਨ ਅਤੇ ਤਕਨਾਲੋਜੀ ਵਿਚ ਉੱਭਰਦੇ ਰੁਝਾਨਾਂ ‘ਤੇ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਕੌਮੀ ਸੈਮੀਨਾਰ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਦੇ ਉੱਤਰੀ ਪੱਛਮੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਦੌਰਾਨ ਸਬੰਧਿਤ ਵਿਸ਼ੇ ‘ਤੇ ਚਰਚਾ ਕਰਨ ਲਈ ਕਾਨੂੰਨ ਅਤੇ ਤਕਨਾਲੋਜੀ ਦੀ ਗੁੰਝਲਦਾਰ ਖੋਜਾਂ ਸਬੰਧੀ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਕਾਨੂੰਨੀ ਵਿਦਵਾਨਾਂ, ਟੈਕਨਾਲੋਜਿਸਟਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਕੇ.ਪੀ. ਸਿੰਘ, ਡੀ.ਜੀ.ਪੀ. ਹਰਿਆਣਾ (ਸੇਵਾਮੁਕਤ) ਸਨ। ਸੈਮੀਨਾਰ ਵਿਚ ਤਿੰਨ ਤਕਨੀਕੀ ਸੈਸ਼ਨਾਂ ਵਿਚ 83 ਪੇਪਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਇਹਨਾਂ ਪੇਪਰਾਂ ਵਿਚ ਦੇਸ਼ ਭਰ ਵਿਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਖੋਜ ਅਤੇ ਵਿਦਵਤਾ ਭਰਪੂਰ ਬਿਹਤਰੀਨ ਖੋਜ ਭਰੀ ਜਾਣਕਾਰੀ ਸਾਂਝਾ ਕੀਤੀ ਗਈ। ਕੁੱਲ ਪੇਸ਼ਕਾਰੀਆਂ ਵਿਚੋਂ 47 ਚੰਡੀਗੜ੍ਹ ਲਾਅ ਕਾਲਜ ਵੱਲੋਂ ਵੱਡੀ ਗਿਣਤੀ ਵਿਚ ਪੇਸ਼ ਕੀਤੇ ਗਏ। ਜਦਕਿ 25 ਐਲਸੀਐਲ ਵਿਦਿਆਰਥੀਆਂ ਵੱਲੋਂ ਅਤੇ 11 ਫੈਕਲਟੀ ਮੈਂਬਰਾਂ ਵੱਲੋਂ ਪੇਸ਼ ਕੀਤੀਆਂ ਗਈਆ।
ਡਾ. ਇੰਦੂ ਬਾਲਾ, ਗੁਰਚਰਨ ਸਿੰਘ ਉੱਘੇ ਸਾਈਬਰ ਫੈਕਲਟੀ ਮੈਂਬਰ, ਕੇਂਦਰੀ ਡਿਟੈਕਟਿਵ ਟਰੇਨਿੰਗ ਇੰਸਟੀਚਿਊਟ, ਚੰਡੀਗੜ੍ਹ ਨੇ ਵੱਖ-ਵੱਖ ਤਕਨੀਕੀ-ਕਾਨੂੰਨੀ ਪਹਿਲੂਆਂ ਅਤੇ ਦ੍ਰਿਸ਼ਟੀਕੋਣਾਂ ‘ਤੇ ਚਾਨਣਾ ਪਾਇਆ। ਇਸ ਦੇ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਲਾਅ ਵਿਭਾਗ ਦੇ ਸਾਬਕਾ ਡੀਨ ਡਾ. ਗੁਰਪ੍ਰੀਤ ਪੰਨੂ ਅਤੇ ਪ੍ਰੋ: ਰਤਨ ਸਿੰਘ, ਸਾਬਕਾ ਮੁਖੀ, ਕਾਨੂੰਨ ਵਿਭਾਗ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਵੀ ਸਬੰਧਿਤ ਵਿਸ਼ੇ ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।
ਸਮਾਪਤੀ ਸੈਸ਼ਨ ਵਿਚ ਸੈਮੀਨਾਰ ਕਨਵੀਨਰ ਡਾ. ਇੰਦੂ ਬਾਲਾ ਦੁਆਰਾ ਇੱਕ ਵਿਆਪਕ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਉਨ੍ਹਾਂ ਸੈਮੀਨਾਰ ਦੇ ਉਦੇਸ਼ਾਂ ਅਤੇ ਨਤੀਜਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਜਦਕਿ ਸਟੇਜ ਦਾ ਸੰਚਾਲਨ ਪ੍ਰੋ. (ਡਾ.) ਤੁਫੈਲ ਅਹਿਮਦ, ਚੰਡੀਗੜ੍ਹ ਲਾਅ ਕਾਲਜ ਦੇ ਡਾਇਰੈਕਟਰ, ਪ੍ਰੋ.(ਡਾ.) ਨਮਿਤਾ ਵਿਆਸ ਜੋਸ਼ੀ, ਡੀਨ ਸੀ.ਐਲ.ਸੀ. ਅਤੇ ਸੈਮੀਨਾਰ ਕਨਵੀਨਰ ਡਾ. ਇੰਦੂ ਬਾਲਾ ਆਦਿ ਨੇ ਕੀਤਾ। ਇਸ ਦੇ ਨਾਲ ਹੀ ਸੈਸ਼ਨਾਂ ਦਾ ਸੰਚਾਲਨ ਸਹਿ-ਕਨਵੀਨਰ ਡਾ. ਪਿੰਕੀ ਬਾਂਗੜ, ਪ੍ਰੋ. (ਡਾ.) ਨਮਿਤਾ ਵਿਆਸ ਜੋਸ਼ੀ ਅਤੇ ਡਾ. ਨਵਪ੍ਰੀਤ ਨੇ ਬਾਖ਼ੂਬੀ ਨਾਲ ਕੀਤਾ।
ਇਹ ਵੀ ਪੜ੍ਹੋ : ਕੈਨੇਡੀਅਨ ਲੋਕਾਂ ਨੂੰ ਸਰਕਾਰ ਦਾ ਵੱਡਾ ਝਟਕਾ, ਹੁਣ ਮੀਂਹ ਦੇ ਪਾਣੀ ‘ਤੇ ਵੀ ਦੇਣਾ ਪਵੇਗਾ ਟੈਕਸ !
ਕੈਂਪਸ ਡਾਇਰੈਕਟਰ ਡਾ: ਨੀਰਜ ਸ਼ਰਮਾ ਨੇ ਸਾਰੇ ਭਾਗੀਦਾਰਾਂ, ਸਪਾਂਸਰਾਂ ਅਤੇ ਪ੍ਰਬੰਧਕਾਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਸਮਰਪਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸੀਜੀਸੀ ਝੰਜੇੜੀ ਕੈਂਪਸ ਦੇ ਐਮਡੀ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਜਿਹੇ ਸੈਮੀਨਾਰ ਕਾਨੂੰਨੀ ਅਕਾਦਮਿਕ ਖੇਤਰ ‘ਤੇ ਅਮਿੱਟ ਛਾਪ ਛੱਡਦੇ ਹਨ। ਅਖੀਰ ਵਿਚ ਇਸ ਕੌਮੀ ਸੈਮੀਨਾਰ ਵਿਚ ਹਿੱਸਾ ਲੈਣ ਵਾਲੇ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੂੰ ਮੈਨੇਜਮੈਂਟ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: