ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਲਗਭਗ 104 ਲੋਕਾਂ ਦੀ ਟੀਮ ਭਾਰਤ ਪਹੁੰਚੀ। ਇਨ੍ਹਾਂ ਵਿਚ ਜ਼ਿਆਦਾਤਰ ਅਫਗਾਨ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਹਨ। ਇਨ੍ਹਾਂ ਵਿੱਚ 10 ਭਾਰਤੀ ਵੀ ਹਨ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਸਾਰੇ ਉੱਥੋ ਨਿਕਲਣਾ ਚਾਹੁੰਦੇ ਸਨ। ਉਹ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਅਤੇ ਕੁਝ ਪੁਰਾਤਨ ਹਿੰਦੂ ਹੱਥ-ਲਿਖਤਾਂ ਵੀ ਲੈ ਕੇ ਆਏ ਹਨ।
ਹਵਾਈ ਅੱਡੇ ‘ਤੇ ਇਨ੍ਹਾਂ ਦਾ ਸਵਾਗਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤਾ। ਇਹ ਵਿਸ਼ੇਸ਼ ਜਹਾਜ਼ ਕਾਮਾ ਏਅਰ ਦਾ ਹੈ, ਜੋ ਬਦਲੇ ਵਿੱਚ ਕਰੀਬ 90 ਅਫਗਾਨ ਨਾਗਰਿਕਾਂ ਨੂੰ ਲੈ ਕੇ ਕਾਬੁਲ ਗਿਆ ਹੈ। ਇਸ ਦੇ ਨਾਲ ਹੀ ਇਸ ਜਹਾਜ਼ ਵਿੱਚ ਦਵਾਈਆਂ ਵੀ ਲਈਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਹ ਦਵਾਈਆਂ WHO ਦੇ ਨੁਮਾਇੰਦਿਆਂ ਨੂੰ ਸੌਂਪੀਆਂ ਜਾਣਗੀਆਂ ਜਿਨ੍ਹਾਂ ਦਾ ਪ੍ਰਬੰਧਨ ਕਾਬੁਲ ਦੇ ਇੰਦਰਾ ਗਾਂਧੀ ਚਿਲਡਰਨ ਹਸਪਤਾਲ ਵਿੱਚ ਕੀਤਾ ਜਾਵੇਗਾ।
ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਨੇ ਇੱਥੋਂ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ਚਲਾਈ ਸੀ। ਨਾਲ ਹੀ ਉਹ ਅਫਗਾਨ ਸਿੱਖ ਅਤੇ ਹਿੰਦੂਆਂ ਨੂੰ ਵੀ ਜੋ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸਨ। ਦਿੱਲੀ ਵਿੱਚ ਅਫਗਾਨਿਸਤਾਨ ਦੇ ਰਾਜਦੂਤ (ਗਨੀ ਦੀ ਸਰਕਾਰ ਦੇ ਸਮੇਂ ਵਿੱਚ ਤਾਇਨਾਤ) ਫਰੀਦ ਮਾਮੁੰਦਜ਼ਈ ਨੇ ਟਵੀਟ ਕਰਕੇ ਭਾਰਤ ਦਾ ਧੰਨਵਾਦ ਕੀਤਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ ‘ਆਪ੍ਰੇਸ਼ਨ ਦੇਵੀ ਸ਼ਕਤੀ’ ਤਹਿਤ ਹੁਣ ਤੱਕ 669 ਲੋਕਾਂ ਨੂੰ ਅਫਗਾਨਿਸਤਾਨ ‘ਚੋਂ ਕੱਢਿਆ ਗਿਆ ਹੈ, ਜਿਨ੍ਹਾਂ ‘ਚ 448 ਭਾਰਤੀ ਅਤੇ 206 ਅਫਗਾਨਿਸਤਾਨੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਨਾਗਰਿਕ ਹਨ। ਅਗਸਤ ਵਿੱਚ ਭਾਰਤ ਨੇ ਕਾਬੁਲ ਤੋਂ 565 ਲੋਕਾਂ ਨੂੰ ਬਚਾਇਆ ਸੀ, ਜਿਨ੍ਹਾਂ ਵਿੱਚ 438 ਭਾਰਤੀ ਸਨ। ਭਾਰਤ ਨੇ ਤਾਲਿਬਾਨ ਦੇ ਅਧਿਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਨਾ ਹੀ ਭਾਰਤ ਕਾਬੁਲ ਵਿੱਚ ਕੋਈ ਮਿਸ਼ਨ ਚਲਾ ਰਿਹਾ ਹੈ। ਪਰ ਸਰਕਾਰ ਆਪਣੇ ਸੰਪਰਕਾਂ ਰਾਹੀਂ ਅਫਗਾਨੀ ਸਿੱਖਾਂ, ਹਿੰਦੂਆਂ ਅਤੇ ਭਾਰਤੀਆਂ ਨੂੰ ਬਾਹਰ ਕੱਢਣ ਲਈ ਲਗਾਤਾਰ ਯਤਨਸ਼ੀਲ ਸੀ। ਤਾਂ ਹੀ ਅੱਜ ਇਹ ਸੰਭਵ ਹੋ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: