ਭਾਰਤ ਦੇ ਸੂਰਜ ਮਿਸ਼ਨ ਨੂੰ ਲੈ ਕੇ ਇੰਡੀਅਨ ਸਪੇਸ ਰਿਸਰਸ ਆਰਗੇਨਾਈਜ਼ੇਸ਼ਨ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਈਸਰੋ ਨੇ ਟਵੀਟ ਕਰਕੇ ਦੱਸਿਆ ਕਿ ਆਦਿਤਯ ਐੱਲ-1 ਮਿਸ਼ਨ ਤਹਿਤ ਭੇਜਿਆ ਗਿਆ ਪੁਲਾੜ ਯਾਨ ਧਰਤੀ ਦੇ ਪ੍ਰਭਾਵ ਖੇਤਰ ਤੋਂ ਸਫਲਤਾਪੂਰਵਕ ਕੱਢ ਕੇ 9.2 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰ ਚੁੱਕਾ ਹੈ। ਆਦਿਤਯ ਐਲ-1 ਦਾ ਪੁਲਾੜ ਯਾਨ ਆਪਣੇ ਨਵੇਂ ਘਰ ਲੈਗ੍ਰੇਜ ਪੁਆਇੰਟ-1 ਵੱਲ ਲਗਾਤਾਰ ਵਧ ਰਿਹਾ ਹੈ।
ਇਸਰੋ ਨੇ ਆਦਿਤਯ ਐੱਲ-1 ਮਿਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਇਹ ਪੁਲਾੜ ਸਨ-ਅਰਥ ਲੈਗ੍ਰੇਂਜ ਪੁਆਇੰਟ 1 (ਐੱਲ1) ਵੱਲੋਂ ਆਪਣਾ ਰਸਤਾ ਭਾਲ ਰਿਹਾ ਹੈ। ਟਵੀਟ ਵਿਚ ਕਿਹਾ ਗਿਆ ਹੈ ਕਿ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਈਸਰੋ ਕਿਸੇ ਪੁਲਾੜ ਯਾਨ ਨੂੰ ਧਰਤੀ ਦੇ ਪ੍ਰਭਾਵ ਖੇਤਰ ਦੇ ਬਾਹਰ ਭੇਜ ਸਕਿਆ। ਪਹਿਲੀ ਵਾਰ ਅਜਿਹਾ ਮੰਗਲ ਆਰਬਿਟਰ ਮਿਸ਼ਨ ਦੌਰਾਨ ਕੀਤਾ ਗਿਆ ਸੀ। ਆਦਿਤਯ ਐੱਲ1 ਸਪੇਸਕ੍ਰਾਫਟ ਨੂੰ 2 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ।
ਚੰਦਰਯਾਨ-3 ਜ਼ਰੀਏ ਭਾਰਤ ਨੂੰ ਮਿਲੀ ਕਾਮਯਾਬੀ ਦੇ ਬਾਅਦ ਈਸਰੋ ਨੇ ਸੂਰਜ ਬਾਰੇ ਸੋਧ ਕਰਨ ਨੂੰ ਠਾਣੀ ਸੀ, ਜਿਸ ਨੂੰ ਅੰਜਾਮ ਦੇਣ ਲਈ ਆਦਿਤਯ ਐੱਲ1 ਮਿਸ਼ਨ ਨੂੰ ਲਾਂਚ ਕੀਤਾ ਗਿਆ ਜਿਥੇ ਦੋ ਵੱਡੇ ਆਬਜੈਕਟ ਦੀ ਗ੍ਰੇਵਿਟੀ ਉਨ੍ਹਾਂ ਦੇ ਵਿਚ ਮੌਜੂਦ ਕਿਸੇ ਛੋਟੇ ਆਬਜੈਕਟ ਨੂੰ ਸਮਾ ਲੈਂਦੀ ਹੈ। Gms ਲੈਗ੍ਰੇਂਜ ਪੁਆਇੰਟ ਵਨ ਲੋਕੇਸ਼ਨ ਕਿਹਾ ਜਾਂਦਾ ਹੈ। ਇਸ ਜਗ੍ਹਾ ‘ਤੇ ਸਪੇਸਕ੍ਰਾਫਟ ਨੂੰ ਬਹੁਤ ਘੱਟ ਫਿਊਲ ਦੀ ਲੋੜ ਪੈਂਦੀ ਹੈ। ਧਰਤੀ ਤੇ ਸੂਰਜ ਦੇ ਵਿਚ ਪੰਜ ਲੈਗ੍ਰੇਜ ਪੁਆਇੰਟ ਜਿਸ ਵਿਚੋਂ ਲੈਗ੍ਰੇਂਜ ਪੁਆਇੰਟ 1 ਕਾਫੀ ਮਾਇਨੇ ਰੱਖਦਾ ਹੈ ਕਿਉਂਕਿ ਇਥੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸੂਰਜ ‘ਤੇ ਨਜ਼ਰ ਰੱਖੀ ਜਾ ਸਕਦੀ ਹੈ।
ਆਦਿਤਯ ਐੱਲ1 ਮਿਸ਼ਨ ਪ੍ਰਿਥਵੀ-ਸੂਰਜ ਦੇ ਐੱਲ1 ਪੁਆਇੰਟ ਦੇ ਕਰੀਬ ‘ਹੈਲੋ ਆਰਬਿਟ’ ਵਿਚ ਚੱਕਰ ਲਗਾਏਗਾ। ਧਰਤੀ ਤੋਂ ਇਸ ਪੁਆਇੰਟ ਦੀ ਦੂਰੀ ਲਗਭਗ 15 ਲੱਖ ਕਿਲੋਮੀਟਰ ਹੈ। ਭਾਰਤ ਦੇ ਇਸ ਮਿਸ਼ਨ ਦਾ ਮਕਸਦ ਸੂਰਜ ਦੇ ਫੋਟੋਸਫੇਅਰ, ਕ੍ਰੋਮੋਸਫੇਅਰ ਤੇ ਕੋਰੋਨਾ ‘ਤੇ ਨਜ਼ਰ ਰੱਖਣਾ ਹੈ ਤਾਂ ਕਿ ਉਸ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਨੂੰ ਧਰਤੀ ‘ਤੇ ਭੇਜਿਆ ਜਾ ਸਕੇ।
ਇਹ ਵੀ ਪੜ੍ਹੋ : ਕੈਲਸ਼ੀਅਮ ਦਾ ਚੰਗਾ ਸਰੋਤ ਹਨ ਇਹ 5 ਟੇਸਟੀ ਡ੍ਰਿੰਕਸ, ਰੋਜ਼ਾਨਾ ਪੀਣ ਨਾਲ ਹੋਣਗੀਆਂ ਹੱਡੀਆਂ ਮਜ਼ਬੂਤ
ਲੈਗ੍ਰੇਂਜ ਪੁਆਇੰਟ ਵਨ ‘ਤੇ ਆਦਿਤਯ-ਐੱਲ 1 ਇਕੱਲਾ ਨਹੀਂ ਹੋਵੇਗਾ ਸਗੋਂ ਇਥੇ ਉਸ ਨੂੰ ਕੁਝ ਦੋਸਤਾਂ ਦਾ ਨਾਲ ਹੀ ਮਿਲਣ ਵਾਲਾ ਹੈ। ਉਸ ਦੇ ਨਾਲ ‘ਇੰਟਰਨੈਸ਼ਨਲ ਸਨ-ਅਰਥ ਐਕਸਪਲੋਰਰ’, ਜੇਨੇਸਿਸ ਮਿਸ਼ਨ, ਯੂਰਪੀਅਨ ਸਪੇਸ ਏਜੰਸੀ ਲੀਸਾ ਪਾਥਫਾਈਂਡਰ, ਚਾਈਨਾ ਦਾ ਚਾਂਗ-5 ਲੂਨਰ ਆਰਬਿਟਰ ਤੇ ਨਾਸਾ ਦਾ ‘ਗ੍ਰੇਵਿਟੀ ਰਿਕਵਰੀ ਐਂਡ ਇੰਟੀਰੀਅਰ ਰਿਕਵਰੀ ਮਿਸ਼ਨ’ ਵੀ ਮੌਜੂਦ ਰਹਿਣ ਵਾਲੇ ਹਨ। ਮੌਜੂਦਾ ਸਮੇਂ ਨਾਸਾ ਦਾ ਵਿੰਡ ਮਿਸ਼ਨ ਸੂਰਜ ਦਾ ਅਧਿਐਨ ਕਰ ਰਿਹਾ ਹੈ। ਇਸ ਜ਼ਰੀਏ ਭੇਜਿਆ ਗਿਆ ਡਾਟਾ ਕਈ ਸਾਰੇ ਸਪੇਸ ਮਿਸ਼ਨ ਲਈ ਬੇਹੱਦ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -: