ਰੇਲਵੇ ਵਿੱਚ ਅਸਿਸਟੈਂਟ ਲੋਕੋ ਪਾਇਲਟ ਦੀਆਂ 9900 ਅਸਾਮੀਆਂ ਲਈ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਅਸਾਮੀ ਲਈ 19,900 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ।
ਵਿੱਦਿਅਕ ਯੋਗਤਾ :
- ਇਸ ਦੇ ਲਈ ਉਮੀਦਵਾਰ ਘੱਟੋ-ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ, ਇਸ ਦੇ ਨਾਲ ਹੀ ਸਬੰਧਤ ਟ੍ਰੇਜ ਵਿੱਚ ਉਸ ਕੋਲ ITI ਦੀ ਡਿਗਰੀ ਹੋਣੀ ਚਾਹੀਦੀ ਹੈ। ਹੋਰ ਅਸਾਮੀਆਂ ਲਈ ਇੰਜੀਨੀਅਰਿੰਗ ਵਿੱਚ ਡਿਪਲੋਮਾ ਜਾਂ ਡਿਗਰੀ ਹੋਲਡਰ ਹੋਣਾ ਚਾਹੀਦਾ ਹੈ।
ਉਮਰ ਹੱਦ :
- ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜੁਲਾਈ, 2025 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ। ਸਾਰੀਆਂ ਰਾਖਵੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ ਵਿੱਚ ਛੋਟ ਦਿੱਤੀ ਜਾਂਦੀ ਹੈ।

ਫੀਸ:
- ਜਨਰਲ, OBC, EWS: 500 ਰੁਪਏ
- ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਅਪਾਹਜ, ਸਾਬਕਾ ਸੈਨਿਕ, ਸਾਰੀਆਂ ਔਰਤਾਂ: 250 ਰੁਪਏ
ਚੋਣ ਪ੍ਰਕਿਰਿਆ:
- ਉਮੀਦਵਾਰ ਦੀ ਚੋਣ ਸੀਬੀਟੀ ਪਹਿਲੀ ਅਤੇ ਸੀਬੀਟੀ ਦੂਜੀ ਪ੍ਰੀਖਿਆ
- ਸੀ.ਬੀ.ਏ.ਟੀ
- ਦਸਤਾਵੇਜ਼ ਤਸਦੀਕ
- ਮੈਡੀਕਲ ਪ੍ਰੀਖਿਆ

ਪ੍ਰੀਖਿਆ ਪੈਟਰਨ:
ਕੰਪਿਊਟਰ ਆਧਾਰਿਤ ਪ੍ਰੀਖਿਆ ਸੀਬੀਟੀ ਫਸਟ ਵਿੱਚ ਗਣਿਤ, ਮਾਨਸਿਕ ਯੋਗਤਾ, ਜਨਰਲ ਸਾਇੰਸ ਅਤੇ ਜਨਰਲ ਅਵੇਅਰਨੈਸ ਨਾਲ ਸਬੰਧਤ 75 ਸਵਾਲ ਪੁੱਛੇ ਜਾਣਗੇ। ਹਰੇਕ ਪ੍ਰਸ਼ਨ ਇੱਕ ਨੰਬਰ ਦਾ ਹੋਵੇਗਾ ਅਤੇ ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ। CBT ਦੂਜੀ ਪ੍ਰੀਖਿਆ ਭਾਗ 1 ਵਿੱਚ, ਗਣਿਤ, ਜਨਰਲ ਇੰਟੈਲੀਜੈਂਸ ਅਤੇ ਤਰਕ, ਬੇਸਿਕ ਸਾਇੰਸ ਅਤੇ ਇੰਜੀਨੀਅਰਿੰਗ ਨਾਲ ਸਬੰਧਤ 100 ਪ੍ਰਸ਼ਨ ਪੁੱਛੇ ਜਾਣਗੇ। ਇਸ ਨੂੰ ਹੱਲ ਕਰਨ ਲਈ ਤੁਹਾਨੂੰ 90 ਮਿੰਟ ਦਾ ਸਮਾਂ ਮਿਲੇਗਾ। ਭਾਗ 2 ਵਿੱਚ ਟੈਕਨੀਕਲ ਨਾਲ ਸਬੰਧਤ 75 ਸਵਾਲ ਪੁੱਛੇ ਜਾਣਗੇ। ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ। ਸੀਬੀਟੀ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਇੱਕ ਤਿਹਾਈ ਹੋਵੇਗੀ।
ਇਹ ਵੀ ਪੜ੍ਹੋ : ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਿਲਿਆ ਖਤਰਨਾਕ ਵਾਇਰਸ, ਅਲਰਟ ਮੋਡ ‘ਤੇ ਸਰਕਾਰ
ਇਸ ਤਰ੍ਹਾਂ ਕਰੋ ਅਪਲਾਈ:
- ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾਓ।
- ਸਬੰਧਤ ਭਰਤੀ ਲਿੰਕ ‘ਤੇ ਕਲਿੱਕ ਕਰੋ।
- ਆਪਣਾ ਨਾਮ, ਈਮੇਲ ਪਤਾ, ਮੋਬਾਈਲ ਨੰਬਰ ਅਤੇ ਹੋਰ ਜਾਣਕਾਰੀ ਦਰਜ ਕਰੋ।
- ਜਨਮ ਸਰਟੀਫਿਕੇਟ ਸਮੇਤ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅੱਪਲੋਡ ਕਰੋ।
- ਰਜਿਸਟ੍ਰੇਸ਼ਨ ਫੀਸ ਜਮ੍ਹਾ ਕਰੋ।
- ਫਾਈਨਲ ਸਬਮਿਟ ਕਰੋ ਅਤੇ ਇਸ ਨੂੰ ਸੇਵ ਕਰ ਲਓ ਜਾਂ ਪ੍ਰਿੰਟਆਊਟ ਲਓ।
ਵੀਡੀਓ ਲਈ ਕਲਿੱਕ ਕਰੋ -:
























