ਅਮਰੀਕੀ ਪੋਡਕਾਸਟਰ ਲੈਕਸ ਫ੍ਰੀਡਮੈਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੋਡਕਾਸਟ ਐਤਵਾਰ ਨੂੰ ਪ੍ਰਸਾਰਿਤ ਹੋਇਆ। ਇਸ ਵਿੱਚ ਗਲੋਬਲ ਸਿਆਸਤ, ਵਿਗਿਆਨ, ਟੈਕਨਾਲੋਜੀ, ਭਾਰਤ ਦੀ ਵਿਕਾਸ ਯਾਤਰਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਅਗਵਾਈ ਦੇ ਨਜ਼ਰੀਏ ‘ਤੇ ਡੂੰਘਾਈ ਨਾਲ ਚਰਚਾ ਹੋਈ। ਪੀਐਮ ਮੋਦੀ ਨੇ ਪੋਡਕਾਸਟ ਵਿੱਚ ਆਪਣੇ ਜੀਵਨ ਉੱਤੇ ਸਵਾਮੀ ਵਿਵੇਕਾਨੰਦ ਅਤੇ ਮਹਾਤਮਾ ਗਾਂਧੀ ਦੇ ਪ੍ਰਭਾਵਾਂ ਨੂੰ ਵੀ ਸਾਂਝਾ ਕੀਤਾ।
ਉਨ੍ਹਾਂ ਨੇ ਰਾਮਕ੍ਰਿਸ਼ਨ ਪਰਮਹੰਸ ਆਸ਼ਰਮ ਵਿੱਚ ਬਿਤਾਏ ਆਪਣੇ ਸਮੇਂ ਦੀਆਂ ਕਹਾਣੀਆਂ ਅਤੇ ਸਵਾਮੀ ਆਤਮਸਥਾਨੰਦ ਨਾਲ ਆਪਣੇ ਰਿਸ਼ਤੇ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਕੀਤਾ ਕਿਉਂਕਿ ਪ੍ਰਮਾਤਮਾ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਹਨ। ਅਮਰੀਕੀ ਕੰਪਿਊਟਰ ਵਿਗਿਆਨੀ, ਖੋਜੀ ਅਤੇ ਪੋਡਕਾਸਟਰ ਲੈਕਸ ਫ੍ਰੀਡਮੈਨ ਨਾਲ ਤਿੰਨ ਘੰਟੇ ਤੋਂ ਵੱਧ ਲੰਬੀ ਗੱਲਬਾਤ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਡਕਾਸਟ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸੰਸਥਾ ਨੇ ਉਨ੍ਹਾਂ ਨੂੰ ਜੀਵਨ ਜਿਊਣ ਲਈ ਕਦਰਾਂ-ਕੀਮਤਾਂ ਅਤੇ ਉਦੇਸ਼ ਦਿੱਤੇ ਹਨ। ਸੰਸਾਰ ਵਿੱਚ ਸੰਘ ਤੋਂ ਵੱਡੀ ਕੋਈ ਸਵੈ-ਸੇਵੀ ਸੰਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘ ਨੂੰ ਸਮਝਣਾ ਸੌਖਾ ਨਹੀਂ ਹੈ, ਇਸ ਦੇ ਕੰਮਕਾਜ ਨੂੰ ਦੇਖਿਆ ਅਤੇ ਸਮਝਣਾ ਚਾਹੀਦਾ ਹੈ।
ਇਕੱਲੇਪਣ ਬਾਰੇ ਪੁੱਛੇ ਜਾਣ ‘ਤੇ ਪੀਐਮ ਮੋਦੀ ਨੇ ਕਿਹਾ ਕਿ ਮੈਂ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਕਰਦਾ। ਮੈਂ ‘ਵਨ ਪਲੱਸ ਵਨ’ ਥਿਊਰੀ ‘ਚ ਵਿਸ਼ਵਾਸ ਰੱਖਦਾ ਹਾਂ। ਇੱਕ ਮੋਦੀ ਅਤੇ ਦੂਜਾ ਭਗਵਾਨ। ਮੈਂ ਸੱਚਮੁੱਚ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਦਾ। ਇਸ ਦਾ ਕਾਰਨ ਇਹ ਹੈ ਕਿ ਪ੍ਰਮਾਤਮਾ ਹਮੇਸ਼ਾ ਮੇਰੇ ਨਾਲ ਰਹਿੰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ “ਜਨ ਸੇਵਾ ਹੀ ਰੱਬ ਦੀ ਸੇਵਾ ਹੈ”। ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਗਵਾਨ ਅਤੇ 140 ਕਰੋੜ ਭਾਰਤੀਆਂ ਦਾ ਸਮਰਥਨ ਹੈ। ਇਸ ਦੌਰਾਨ ਅਮਰੀਕਾ ਦੇ ਪ੍ਰਸਿੱਧ ਪੋਡਕਾਸਟਰ ਅਤੇ ਕੰਪਿਊਟਰ ਵਿਗਿਆਨੀ ਲੈਕਸ ਫ੍ਰੀਡਮੈਨ ਨੇ ਪੋਡਕਾਸਟ ਦੌਰਾਨ ਗਾਇਤਰੀ ਮੰਤਰ ਦਾ ਜਾਪ ਕੀਤਾ। ਉਨ੍ਹਾਂ ਪੀ.ਐੱਮ. ਮੋਦੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦਾ ਉੱਚਾਰਨ ਸਹੀ ਹੈ। ਅਜਿਹੇ ‘ਚ ਪੀਐੱਮ ਮੋਦੀ ਨੇ ਖੁਦ ਇਸ ਦੇ ਜਵਾਬ ‘ਚ ਮੰਤਰ ਦਾ ਜਾਪ ਕੀਤਾ ਅਤੇ ਇਸ ਦੇ ਡੂੰਘੇ ਮਹੱਤਵ ‘ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਕੁੱਲੂ ‘ਚ ਸਿੱਖ ਨੌਜਵਾਨਾਂ ਨਾਲ ਧੱਕੇਸ਼ਾਹੀ ‘ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਤਾ ਵੱਡਾ ਬਿਆਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫ੍ਰੀਡਮੈਨ ਨੇ ਐਕਸ ‘ਤੇ ਪੋਸਟ ਕਰਦੇ ਹੋਏ ਪੋਡਕਾਸਟ ਸਾਂਝਾ ਕੀਤਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਕਿਸਮਤਵਾਲਾ ਸਮਝਦਾ ਹਾਂ ਕਿ ਮੈਂ ਸੰਘ ਵਰਗੀ ਵੱਕਾਰੀ ਸੰਸਥਾ ਤੋਂ ਜੀਵਨ ਦਾ ਸਾਰ ਅਤੇ ਮੁੱਲ ਸਿੱਖਿਆ ਹੈ। ਪਿਛਲੇ 100 ਸਾਲਾਂ ਵਿੱਚ ਸੰਘ ਇੱਕ ਸਾਧਕ ਵਾਂਗ ਸਮਰਪਣ ਨਾਲ ਕੰਮ ਕਰ ਰਿਹਾ ਹੈ। ਇਹ ਜੀਵਨ ਵਿੱਚ ਇੱਕ ਹੀ ਗੱਲ ਸਿਖਾਉਂਦਾ ਹੈ ਕਿ ਕੌਮ ਹੀ ਸਭ ਕੁਝ ਹੈ ਅਤੇ ਸਮਾਜ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ।
ਵੀਡੀਓ ਲਈ ਕਲਿੱਕ ਕਰੋ -:
