ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਏ ਜਨਰਲ ਬਿਪਿਨ ਰਾਵਤ ਅਤੇ 12 ਹੋਰਾਂ ਦੀ ਸ਼ਹਾਦਤ ‘ਤੇ ਦੇਸ਼ ਸੋਗ ਮਨਾ ਰਿਹਾ ਸੀ ਤਾਂ ਕੁਝ ਦੇਸ਼ ਧ੍ਰੋਹੀ ਫੇਸਬੁੱਕ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਭਾਰਤੀ ਫੌਜ ਅਤੇ ਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਅਜਿਹੇ ‘ਚ ਇੱਕ ਸਿਰਫਿਰੇ ’ਤੇ ਖੰਡਵਾ ਪੁਲੀਸ ਨੇ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਫੌਜੀਆਂ ਦੇ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਣ ਤੋਂ ਬਾਅਦ ਪੂਰੇ ਦੇਸ਼ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਸੋਗ ਦਾ ਮਾਹੌਲ ਹੈ। ਭਾਵੇਂ ਦੋਸਤ ਹੋਵੇ ਜਾਂ ਦੁਸ਼ਮਣ, ਸਾਰੇ ਹੀ ਜਨਰਲ ਬਿਪਿਨ ਰਾਵਤ ਅਤੇ ਹੋਰ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦੇ ਰਹੇ ਸਨ ਜਦੋਂ ਖੰਡਵਾ ਦੇ ਪੰਧਾਨਾ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦੁਰਗੇਸ਼ ਵਾਸਕਲੇ ਨੇ ਫੇਸਬੁੱਕ ‘ਤੇ ਇਕ ਇਤਰਾਜ਼ਯੋਗ ਪੋਸਟ ਸ਼ੇਅਰ ਕੀਤੀ।
ਵਾਸਕਲੇ ਨੇ ਫੌਜ ਦੇ ਜਵਾਨਾਂ ਦੀ ਸ਼ਹਾਦਤ ਬਾਰੇ ਅਪਮਾਨਜਨਕ ਪੋਸਟ ਪਾ ਦਿੱਤੀ, ਜਿਸ ਤੋਂ ਬਾਅਦ ਸਾਰਿਆਂ ਦਾ ਖੂਨ ਖੌਲ਼ ਗਿਆ। ਫਿਰ ਕੀ ਸੀ, ਪੰਧਾਨਾ ਦੇ ਆਦਿਵਾਸੀ ਵਿਧਾਇਕ ਰਾਮਦੇਵ ਗੋਰੇਲਾਲ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਚੌਕੀ ‘ਚ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕੀਤੀ। ਖੰਡਵਾ ਦੇ ਐਸਪੀ ਵਿਵੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ‘ਤੇ ਧਾਰਮਿਕ ਅਤੇ ਸਮਾਜਿਕ ਦੁਸ਼ਮਣੀ ਭੜਕਾਉਣ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਪੋਸਟਾਂ ਪਾਉਣ ਵਾਲੇ ਨੌਜਵਾਨ ਦੁਰਗੇਸ਼ ਵਾਸਕਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: