ਬਲਾਤਕਾਰ ਦੇ ਮਾਮਲੇ ਵਿੱਚ 11 ਸਾਲਾਂ ਤੋਂ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਸ ਨੂੰ 31 ਮਾਰਚ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਮੰਗਲਵਾਰ ਨੂੰ ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਿਨੀਤ ਕੁਮਾਰ ਮਾਥੁਰ ਨੇ ਕਿਹਾ ਕਿ ਆਸਾਰਾਮ 31 ਮਾਰਚ 2025 ਤੱਕ ਜੇਲ੍ਹ ਤੋਂ ਬਾਹਰ ਰਹਿ ਕੇ ਆਪਣਾ ਇਲਾਜ ਕਰਵਾ ਸਕੇਗਾ। ਇਸ ਦੌਰਾਨ ਉਸ ਨੂੰ ਆਪਣੇ ਕਿਸੇ ਵੀ ਸ਼ਰਧਾਲੂ ਨੂੰ ਮਿਲਣ ਨਹੀਂ ਦਿੱਤਾ ਜਾਵੇਗਾ। ਨਾ ਹੀ ਉਹ ਮੀਡੀਆ ਵਿੱਚ ਕੋਈ ਬਿਆਨ ਜਾਰੀ ਕਰ ਸਕੇਗਾ। ਉਹ 24 ਘੰਟੇ ਪੁਲਿਸ ਦੇ ਪਹਿਰੇ ‘ਚ ਰਹੇਗਾ ਅਤੇ ਇਲਾਜ ਪੂਰਾ ਹੋਣ ਤੋਂ ਬਾਅਦ ਵਾਪਸ ਜੇਲ੍ਹ ਪਰਤ ਜਾਵੇਗਾ।
ਜ਼ਿਕਰਯੋਗ ਹੈ ਕਿ ਆਸਾਰਾਮ ਦੇ ਵਕੀਲ ਆਰ. ਐੱਸ. ਸਲੂਜਾ ਨੇ 8 ਜਨਵਰੀ ਨੂੰ ਹਾਈਕੋਰਟ ‘ਚ ਅੰਤਰਿਮ ਜ਼ਮਾਨਤ ਲਈ ਇਹ ਅਰਜ਼ੀ ਦਾਇਰ ਕੀਤੀ ਸੀ, ਜਿਸ ‘ਤੇ 6 ਦਿਨਾਂ ਬਾਅਦ ਅੱਜ ਫੈਸਲਾ ਆਇਆ ਹੈ। 86 ਸਾਲਾ ਆਸਾਰਾਮ ਨੂੰ ਕਈ ਸਿਹਤ ਸਮੱਸਿਆਵਾਂ ਹਨ, ਜਿਨ੍ਹਾਂ ਵਿੱਚੋਂ ਦਿਲ ਦੀ ਬਿਮਾਰੀ ਸਭ ਤੋਂ ਅਹਿਮ ਹੈ। ਜਸਟਿਸ ਐੱਮ.ਐੱਮ.ਸੁੰਦਰੇਸ਼ ਅਤੇ ਰਾਜੇਸ਼ ਬਿੰਦਲ ਦੀ ਬੈਂਚ ਨੇ ਇਸ ਨੂੰ ਆਧਾਰ ਮੰਨਦੇ ਹੋਏ ਹੁਣ ਰਾਜਸਥਾਨ ਹਾਈ ਕੋਰਟ ਨੇ ਵੀ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ਦੀਆਂ ਸ਼ਰਤਾਂ ‘ਤੇ ਅੰਤਰਿਮ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਆਸਾਰਾਮ ਦੋ ਘਿਨਾਉਣੇ ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਹੈ। ਆਸਾਰਾਮ ਨੂੰ ਜੋਧਪੁਰ ਪੁਲਿਸ ਨੇ 2013 ਵਿੱਚ ਆਪਣੇ ਆਸ਼ਰਮ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਇੰਦੌਰ ਦੇ ਇੱਕ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਸੀ। ਲੰਬੇ ਮੁਕੱਦਮੇ ਤੋਂ ਬਾਅਦ ਆਸਾਰਾਮ ਨੂੰ 2018 ਵਿੱਚ ਪੋਕਸੋ ਐਕਟ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ : ਮੋਗਾ: ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਨੇ ਆਪਣੀ ਜੀ.ਵ.ਨ ਲੀ/ਲਾ ਕੀਤੀ ਸਮਾ/ਪਤ, 2 ਬੱਚਿਆਂ ਦਾ ਸੀ ਪਿਤਾ
ਦੂਜਾ ਮਾਮਲਾ ਆਸਾਰਾਮ ਦੇ ਗੁਜਰਾਤ ਦੇ ਗਾਂਧੀਨਗਰ ਆਸ਼ਰਮ ਨਾਲ ਸਬੰਧਤ ਹੈ। ਜਿੱਥੇ ਇੱਕ ਮਹਿਲਾ ਚੇਲੇ ਨੇ ਉਸ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਸੂਰਤ ਦੀ ਰਹਿਣ ਵਾਲੀ ਪੀੜਤਾ ਨੇ ਆਸਾਰਾਮ ‘ਤੇ 2013 ‘ਚ ਆਸ਼ਰਮ ‘ਚ ਉਸ ਨਾਲ ਵਾਰ-ਵਾਰ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਗਾਂਧੀਨਗਰ ਕੋਰਟ ਨੇ ਜਨਵਰੀ 2023 ‘ਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਵੀਡੀਓ ਲਈ ਕਲਿੱਕ ਕਰੋ -: