ਜੇਕਰ ਤੁਹਾਨੂੰ ਤਨਖਾਹ ਖਾਤਾ, ਬੱਚਤ ਖਾਤਾ ਜਾਂ ਚਾਲੂ ਖਾਤਾ ਖੋਲ੍ਹਣ ਦੇ ਕੰਮ ਲਈ, ਲੋਨ ਦੇ ਕੰਮ ਲਈ, ਡਿਮਾਂਡ ਡਰਾਫਟ ਜਾਂ ਕਿਸੇ ਵੀ ਚੈਕ ਸੰਬੰਧੀ ਕੰਮ ਲਈ ਬੈਂਕ ਜਾਣਾ ਪੈਂਦਾ ਹੈ ‘ਤਾ ਤੁਸੀਂ ਆਪਣਾ ਕੰਮ ਜਲਦੀ ਕਰ ਲਵੋ। ਜੇਕਰ ਤੁਸੀਂ ਦੇਰੀ ਕਰਦੇ ਹੋ ਤਾਂ ਤੁਹਾਡੇ ਜ਼ਰੂਰੀ ਕੰਮ ਅਟਕ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਸਾਲ 2022 ਦੇ ਆਖਰੀ ਮਹੀਨੇ ‘ਚ ਬੈਂਕ ਇਕ-ਦੋ ਨਹੀਂ ਸਗੋਂ 13 ਦਿਨ ਬੰਦ ਰਹਿਣਗੇ।
ਸਾਲ ਦਾ ਆਖਰੀ ਮਹੀਨਾ ਦਸੰਬਰ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ‘ਚ ਦੇਸ਼ ਭਰ ਦੇ ਬੈਂਕ ਕਰੀਬ 13 ਦਿਨ ਬੰਦ ਰਹਿਣ ਵਾਲੇ ਹਨ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (RBI) ਦੇ ਛੁੱਟੀਆਂ ਦੇ ਕੈਲੰਡਰ ਤੋਂ ਮਿਲੀ ਹੈ। ਜਾਣਕਾਰੀ ਅਨੁਸਾਰ ਦਸੰਬਰ ਦੇ 31 ਦਿਨਾਂ ਦੇ ਮਹੀਨੇ ਵਿੱਚ ਕਈ ਤਿਉਹਾਰ ਹਨ, ਜਿਸ ਕਾਰਨ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ ਦਸੰਬਰ ਮਹੀਨੇ ਵਿੱਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ 3, 12, 19, 26, 29, 30, 31 ਦਸੰਬਰ ਨੂੰ ਬੈਂਕਾਂ ਵਿੱਚ ਛੁੱਟੀ ਰਹੇਗੀ। ਦਸੰਬਰ ਦਾ ਦੂਜਾ ਅਤੇ ਚੌਥਾ ਸ਼ਨੀਵਾਰ ਤੋਂ ਇਲਾਵਾ, ਐਤਵਾਰ ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ। ਇਸ ਕਰਕੇ 4, 10, 11, 18, 24, 25 ਦਸੰਬਰ ਨੂੰ ਵੀ ਬੈਂਕਾਂ ਵਿੱਚ ਛੁੱਟੀ ਰਹੇਗੀ।
ਇਹ ਵੀ ਪੜ੍ਹੋ : ਰੋਹਤਕ ‘ਚ ਇਨਸਾਨੀਅਤ ਸ਼ਰਮਸਾਰ, ਰੇਲਵੇ ਸਟੇਸ਼ਨ ‘ਤੇ ਸੁੱਟੀ 1 ਦਿਨ ਦੇ ਨਵਜੰਮੇ ਬੱਚੇ ਦੀ ਲਾਸ਼
ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਨ੍ਹਾਂ ਛੁੱਟੀਆਂ ਨੂੰ ਛੱਡ ਕੇ ਤੁਸੀਂ ਬੈਂਕ ਜਾ ਸਕਦੇ ਹੋ। ਬੈਂਕ ਛੁੱਟੀਆਂ ਦੀ ਇਹ ਸੂਚੀ ਵੱਖ-ਵੱਖ ਸੂਬਿਆਂ ‘ਚ ਮਨਾਏ ਜਾਣ ਵਾਲੇ ਤਿਉਹਾਰਾਂ ‘ਤੇ ਨਿਰਭਰ ਕਰਦੀ ਹੈ। ਦੱਸਣਯੋਗ ਜਾਨਕਾਰੀ ਇਹ ਹੈ ਕਿ ਬੈਂਕ ਦੀ ਬ੍ਰਾਂਚ ਬੰਦ ਹੋਣ ਦੇ ਬਾਵਜੂਦ ਤੁਸੀਂ ਘਰ ਬੈਠੇ ਹੀ ਬੈਂਕਿੰਗ ਨਾਲ ਜੁੜੇ ਕੰਮ ਕਰ ਸਕਦੇ ਹੋ। ਗਾਹਕਾਂ ਲਈ ਆਨਲਾਈਨ ਬੈਂਕਿੰਗ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇਸ ਦੇ ਨਾਲ ਹੀ ATM ਸੇਵਾ ਵੀ ਚਾਲੂ ਹੋਵੇਗੀ।
ਦੱਸ ਦੇਈਏ ਕਿ ਜੇਕਰ ਤੁਸੀਂ ਬ੍ਰਾਂਚ ਬੰਦ ਹੋਣ ਕਾਰਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਤਾਂ ਆਨਲਾਈਨ ਬੈਕਿੰਗ ਦੀ ਵਰਤੋਂ ਕਰ ਸਕਦੇ ਹੋ। ਦਰਅਸਲ, ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਸੂਚੀ ਅਨੁਸਾਰ ਅਗਲੇ ਮਹੀਨੇ ਬੈਂਕਾਂ ਸਿਰਫ਼ ਅੱਠ ਦਿਨ ਬੰਦ ਰਹਿਣਗੀਆਂ। ਪਰ ਬੈਂਕ ਹਰ ਮਹੀਨੇ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਹਰ ਐਤਵਾਰ ਨੂੰ ਵੀ ਬੰਦ ਰਹਿੰਦੇ ਹਨ। ਇਸ ਸਥਿਤੀ ਵਿੱਚ, ਕੁੱਲ ਬੈਂਕ ਛੁੱਟੀਆਂ 13 ਹੋ ਜਾਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: