ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਸਲ ਵਿੱਚ ਇੱਥੇ ਹਲਦੀ ਦੀ ਰਸਮ ਦੌਰਾਨ ਕੁਝ ਔਰਤਾਂ ਖੂਹ ਵਿੱਚ ਡਿੱਗ ਗਈਆਂ। ਇਸ ਹਾਦਸੇ ਵਿੱਚ 13 ਔਰਤਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਔਰਤਾਂ ਹਲਦੀ ਦੀ ਰਸਮ ਲਈ ਖੂਹ ‘ਤੇ ਲੱਗੇ ਜਾਲ ‘ਤੇ ਖੜ੍ਹੀਆਂ ਸਨ। ਅਚਾਨਕ ਖੂਹ ‘ਚ ਲੱਗੇ ਲੋਹੇ ਦਾ ਜਾਲ ਟੁੱਟਣ ਕਾਰਨ ਔਰਤਾਂ ਖੂਹ ‘ਚ ਡਿੱਗ ਗਈਆਂ ਅਤੇ ਉਥੇ ਮਾਤਮ ਛਾ ਗਿਆ। ਇਹ ਭਿਆਨਕ ਹਾਦਸਾ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ਦੇ ਨੌਰੰਗੀਆ ਸਕੂਲ ਟੋਲਾ ‘ਚ ਵਾਪਰਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ‘ਚ ਖੂਹ ‘ਚ ਡਿੱਗਣ ਦੇ ਹਾਦਸੇ ‘ਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰਨ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਇਲਾਜ਼ ਕਰਵਾਉਣ। ਕੁਸ਼ੀਨਗਰ ਦੇ ਡੀਐਮ ਨੇ ਦੱਸਿਆ ਕਿ ਖੂਹ ਵਿੱਚ ਡਿੱਗਣ ਨਾਲ ਔਰਤਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: