Breaking all barricades: ਦੀਪ ਸਿੱਧੂ ਕਿਸਾਨਾਂ ਨਾਲ ਸਾਰੇ ਬੈਰੀਕੇਡ ਪਾਰ ਕਰਕੇ ਦਿੱਲੀ ਪਹੁੰਚੇ ਹਨ ਦੀਪ ਸਿੱਧੂ ਨੇ ਕਿਹਾ ਪਹਿਲਾ ਇੰਡੀਆ ਗੇਟ ਧਰਨਾ ਲੱਗਾਕੇ ਆਵਾਂਗੇ। ਫਿਰ ਕਿਸਾਨ ਜਥੇਬੰਦੀਆਂ ਦੇ ਨਾਲ ਸੰਸਦ ਭਵਨ ਜਾਕੇ ਦਿਖਾਵਾਂਗੇ ਕਿ ਸਰਕਾਰੇ ਤੂੰ ਜਿਨ੍ਹਾਂ ਮਰਜੀ ਜੋਰ ਲਗਾਕੇ ਦੇਖ ਲੈ ਜਿੰਨੇ ਮਰਜੀ ਬੈਰੀਕੇਡ ਲਗਾ ਲੈ ਪਰ ਫੋਜਾਂ ਸਾਡੀਆਂ ਪਿੱਛੇ ਨਹੀਂ ਹੱਟਣਗੀਆਂ। ਦਾ ਘਿਰਾਉ ਕਰਾਂਗੇ। ਦੀਪ ਸਿੱਧੂ ਨੇ ਦਿੱਲੀ ਪਹੁੰਚਕੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਵੀ ਛੱਡੇ।
ਦੀਪ ਸਿੱਧੂ ਨੇ ਮੋਦੀ ਸਰਕਾਰ ‘ਤੇ ‘ਮੁਰਦਾਬਾਦ’ ਦੀਆਂ ਲਾਹਨਤਾਂ ਵੀ ਪਾਈਆਂ। ਸਿੱਧੂ ਨੇ ਇਹ ਵੀ ਕਿਹਾ ਸਰਕਾਰ ਨੇ ਸਾਨੂੰ ਰੋਕਣ ਲਈ ਪਾਣੀ ਦੀਆਂ ਬੌਛਾਰਾਂ ਕੀਤੀਆਂ, ਅੱਥਰੂ ਗੈਸ ਦੇ ਗੋਲੇ ਸਿੱਟੇ, ਡਾਂਗਾ ਵਰ੍ਹਾਈਆਂ ਹੁਣ ਅਸੀਂ ਵੀ ਦਿੱਲੀ ਪਹੁੰਚਕੇ ਸਿੱਧਾ ਇਹਨਾਂ ਦੀ ਹਿੱਕ ‘ਚ ਵੱਜਾਗੇ। ਉਨ੍ਹਾਂ ਇਹ ਵੀ ਕਿਹਾ ਕਿ ਹਲੇ ਸਾਡੇ ਪਿੱਛੇ ਹੋਰ ਵੀ ਜੁਝਾਰੂ, ਸੰਘਰਸ਼ੀ ਪੰਜਾਬ ਦੇ ਯੋਧੇ ਆ ਰਹੇ ਹਨ। ਦਿੱਲੀ ਕਿੰਨਾ ਸਮਾਂ ਸਾਨੂੰ ਰੋਕ ਲਵੇਗੀ। ਦੀਪ ਨੇ ਕਿਹਾ ਸਰਕਾਰ ਨੇ ਵੈਰ ਗਲਤ ਥਾਂ ‘ਤੇ ਲਿਆ ਹੈ ਹੁਣ ਭੁਗਤਣਾ ਵੀ ਪਵੇਗਾ। ਉਨ੍ਹਾਂ ਕਿਹਾ ਸਾਨੂੰ ਨਾ ਠੰਡ ਰੋਕ ਸਕਦੀ ਹੈ ਅਤੇ ਨਾ ਸਰਕਾਰਾਂ ਦੀਆਂ ਚਾਲਾਂ ਅਸੀਂ ਆਪਣੇ ਹੱਕ ਲੈਣੇ ਹਨ।