CBI questioned Rujira Narula : ਪੱਛਮੀ ਬੰਗਾਲ ‘ਚ ਵਿਧਾਨਸਭਾ ਚੋਣਾਂ ਕਰਕੇ ਮਾਹੌਲ ਗਰਮ ਹੈ ਤੇ ਇਸ ਵਿਚਕਾਰ ਸੀਬੀਆਈ ਵੀ ਐਕਸ਼ਨ ‘ਚ ਹੈ। ਕੋਲਾ ਤਸਕਰੀ ਦੀ ਜਾਂਚ ਦਾ ਦਾਇਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਰਿਵਾਰ ਤੱਕ ਪਹੁੰਚ ਗਿਆ ਹੈ। ਸੀਬੀਆਈ ਨੇ ਮੰਗਲਵਾਰ ਨੂੰ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜੀਰਾ ਨਰੂਲਾ ਤੋਂ ਪੁੱਛਗਿੱਛ ਕੀਤੀ ਸੀ। ਇਹ ਪੁੱਛਗਿੱਛ ਤਕਰੀਬਨ ਡੇਢ ਘੰਟੇ ਚੱਲੀ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਅਭਿਸ਼ੇਕ ਬੈਨਰਜੀ ਦੇ ਘਰੋਂ ਚਲੀ ਗਈ।
ਸੀਬੀਆਈ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੀ ਇੱਕ ਲੰਬੀ ਸੂਚੀ ਪਹਿਲਾਂ ਹੀ ਤਿਆਰ ਕੀਤੀ ਗਈ ਸੀ। ਸੀਬੀਆਈ ਦੀ ਟੀਮ ਨੇ ਮੰਗਲਵਾਰ ਨੂੰ ਰੁਜੀਰਾ ਬੈਨਰਜੀ ਨੂੰ ਕਈ ਪ੍ਰਸ਼ਨ ਪੁੱਛੇ। ਕੋਲਾ ਤਸਕਰੀ ‘ਚ ਅਨੂਪ ਮਾਝੀ ਨਾਲ ਕਿਹੜਾ ਸਬੰਧ ਹੈ? ਅਨੂਪ ਮਾਝੀ ਨੇ ਤੁਹਾਡੇ ਖਾਤੇ ‘ਚ ਪੈਸੇ ਕਿਉਂ ਭੇਜੇ? ਅਨੂਪ ਮਾਝੀ ਦਾ ਨਾਮ ਕੋਲਾ ਘੁਟਾਲੇ ਦੇ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ। ਰੁਜੀਰਾ ਬੈਨਰਜੀ ‘ਤੇ ਤਿੰਨ ਵੱਡੇ ਦੋਸ਼ ਲਗਾਏ ਜਾ ਰਹੇ ਹਨ। ਪਹਿਲਾਂ ਕੋਲਾ ਘੁਟਾਲੇ ‘ਚ ਨਜਿੱਠਣ ਲਈ, ਦੂਜਾ ਵਿਦੇਸ਼ੀ ਖਾਤਿਆਂ ‘ਚ ਪੈਸਾ, ਤੀਜਾ-ਨਾਗਰਿਕਤਾ ਵਿਵਾਦ ਮਾਮਲਾ।
ਸੀਬੀਆਈ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਅਭਿਸ਼ੇਕ ਬੈਨਰਜੀ ਦੇ ਘਰ ਪਹੁੰਚੀ ਤੇ ਕੁਝ ਸਮੇਂ ਰੁਜੀਰਾ ਨਾਲ ਗੱਲਬਾਤ ਕਰਨ ਤੋਂ ਬਾਅਦ ਉਥੋਂ ਰਵਾਨਾ ਹੋ ਗਈ। ਮਮਤਾ ਬੈਨਰਜੀ ਦੇ ਅਭਿਸ਼ੇਕ ਦੇ ਘਰ ਤੋਂ ਜਾਂਦਿਆਂ ਹੀ ਸੀਬੀਆਈ ਦੀ ਟੀਮ ਪਹੁੰਚੀ ਗਈ। ਦਰਅਸਲ ਸੀਬੀਆਈ ਨੇ ਐਤਵਾਰ ਨੂੰ ਰੁਜੀਰਾ ਬੈਨਰਜੀ ਨੂੰ ਨੋਟਿਸ ਦਿੱਤਾ ਸੀ। ਇਸ ‘ਤੇ ਰੁਜੀਰਾ ਨਰੂਲਾ ਬੈਨਰਜੀ ਨੇ ਸੋਮਵਾਰ ਨੂੰ ਸੀਬੀਆਈ ਨੂੰ ਇੱਕ ਪੱਤਰ ਲਿਖਿਆ ਤੇ ਅਧਿਕਾਰੀਆਂ ਨੂੰ 23 ਫਰਵਰੀ ਨੂੰ ਘਰ ‘ਚ ਪੁੱਛਗਿੱਛ ਲਈ ਕਿਹਾ। ਇਸ ਦੌਰਾਨ ਸੀਬੀਆਈ ਨੇ ਸੰਸਦ ਮੈਂਬਰ ਤੇ ਟੀਐਮਸੀ ਨੇਤਾ ਅਭਿਸ਼ੇਕ ਬੈਨਰਜੀ ਦੀ ਭਰਜਾਈ ਤੋਂ ਵੀ ਪੁੱਛਗਿੱਛ ਕੀਤੀ ਹੈ। ਸੀਬੀਆਈ ਦੀ ਟੀਮ ਸੋਮਵਾਰ ਨੂੰ ਅਭਿਸ਼ੇਕ ਬੈਨਰਜੀ ਦੀ ਭਰਜਾਈ ਮੇਨਕਾ ਗੰਭੀਰ ਦੇ ਘਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਲਗਭਗ ਤਿੰਨ ਘੰਟੇ ਤੱਕ ਸੀਬੀਆਈ ਦੀ ਟੀਮ ਨੇ ਮੇਨਕਾ ਗੰਭੀਰ ਤੋਂ ਪੁੱਛਗਿੱਛ ਕੀਤੀ।