26 ਜਨਵਰੀ ਨੂੰ ਦਿੱਲੀ ਦੇ ਰਾਜਪਥ ‘ਤੇ ਪਰੇਡ ਦੀ ਸਮਾਪਤੀ ਤੱਕ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਗਣਤੰਤਰ ਦਿਵਸ ਪਰੇਡ ਦੇ ਮੱਦੇਨਜ਼ਰ 25 ਜਨਵਰੀ ਦੀ ਰਾਤ 11 ਵਜੇ ਤੋਂ ਬਾਅਦ ਤੋਂ ਹੀ ਵਿਜੇ ਚੌਕ, ਰਫ਼ੀ ਮਾਰਗ, ਜਨਪਥ ਆਦਿ ‘ਤੇ ਆਵਾਜਾਈ ‘ਤੇ ਪਾਬੰਦੀ ਹੈ |
ਇਹ ਸੜਕਾਂ 26 ਜਨਵਰੀ ਨੂੰ ਸਵੇਰੇ 9.15 ਵਜੇ ਤੋਂ ਪਰੇਡ ਖਤਮ ਹੋਣ ਤੱਕ ਬੰਦ ਰਹਿਣਗੀਆਂ। ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਪਰੇਡ ਵਾਲੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਰਾਜਪਥ ਨਾ ਜਾਣ ਦੀ ਸਲਾਹ ਦਿੱਤੀ ਹੈ। 26 ਜਨਵਰੀ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨਾਂ ਵਿੱਚ ਐਂਟਰੀ ਅਤੇ ਐਗਜ਼ਿਟ ਬੰਦ ਰਹਿਣਗੇ। ਇਹ ਪਰੇਡ ਵਿਜੇ ਚੌਕ ਤੋਂ ਸ਼ੁਰੂ ਹੋ ਕੇ ਅਮਰ ਜਵਾਨ ਜੋਤੀ, ਇੰਡੀਆ ਗੇਟ, ਪ੍ਰਿੰਸੈਸ ਪਲੇਸ ਚੌਕ, ਤਿਲਕ ਮਾਰਗ ਰੇਡਿਅਲ ਰੋਡ ਤੋਂ ਖੱਬੇ ਮੋੜ, ਸੀ-ਹੈਕਸਾਗਨ ਸੱਜੇ ਮੋੜ ਅਤੇ ਖੱਬੇ ਮੋੜ ਲੈ ਕੇ ਨੈਸ਼ਨਲ ਸਟੇਡੀਅਮ ਦੇ ਗੇਟ ਨੰਬਰ 1 ‘ਤੇ ਸਮਾਪਤ ਹੋਵੇਗੀ। .
ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਪਰੇਡ ‘ਚ ਲੈ ਕੇ ਜਾਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਜੇਕਰ ਉਨ੍ਹਾਂ ਦੇ ਬੱਚੇ ਦੀ ਉਮਰ 15 ਸਾਲ ਤੋਂ ਘੱਟ ਹੈ ਤਾਂ ਉਨ੍ਹਾਂ ਨੂੰ ਪਰੇਡ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿੱਲੀ ਪੁਲਿਸ ਦੁਆਰਾ ਦੱਸੇ ਅਨੁਸਾਰ ਪੂਰਬ ਤੋਂ ਪੱਛਮ ਤੱਕ ਇਨ੍ਹਾਂ ਰੂਟਾਂ ਦੀ ਵਰਤੋਂ ਕਰੋ। ਲੋਕ ਰਿੰਗ ਰੋਡ, ਭੈਰੋਂ ਰੋਡ, ਮਥੁਰਾ ਰੋਡ, ਲੋਧੀ ਰੋਡ, ਅਰਬਿੰਦੋ ਮਾਰਗ, ਏਮਜ਼ ਚੌਕ, ਰਿੰਗ ਰੋਡ, ਧੌਲਾ ਕੁਆਂ, ਵੰਦੇ ਮਾਤਰਮ ਮਾਰਗ, ਸ਼ੰਕਰ ਰੋਡ ਅਤੇ ਮੰਦਰ ਮਾਰਗ ਰਾਹੀਂ ਪੂਰਬ ਤੋਂ ਪੱਛਮ ਵੱਲ ਜਾ ਸਕਦੇ ਹਨ। ਰਿੰਗ ਰੋਡ, ਬੁਲੇਵਾਰਡ ਰੋਡ, ਬਰਫ ਖਾਨਾ ਚੌਕ, ਰਾਣੀ ਝਾਂਸੀ ਫਲਾਈਓਵਰ, ਫੈਜ਼ ਰੋਡ, ਵੰਦੇ ਮਾਤਰਮ ਮਾਰਗ ਅਤੇ ਸ਼ੰਕਰ ਰੋਡ ਚੌਕਾਂ ਰਾਹੀਂ ਆ-ਜਾ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: