clothes GST decision news: ਨਵੇਂ ਸਾਲ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ਹੈ। 1 ਜਨਵਰੀ 2022 ਤੋਂ ਕੱਪੜਿਆਂ ਉੱਥੇ ਜੀ. ਐੱਸ. ਟੀ. ਦਰਾਂ ਵਿੱਚ ਫਿਲਹਾਲ ਵਾਧਾ ਨਹੀਂ ਹੋਵੇਗੀ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ ਵਸਤੂ ਤੇ ਸੇਵਾਵਾਂ ਕਰ (ਜੀਐੱਸਟੀ) ਕੌਂਸਲ ਦੀ 46ਵੀਂ ਮੀਟਿੰਗ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ। ਸੂਤਰਾਂ ਮੁਤਾਬਕ ਇਸ ਵਿੱਚ ਰਾਜਾਂ ਅਤੇ ਸਨਅਤਾਂ ਦੇ ਇਤਰਾਜ਼ ਬਾਅਦ ਕੱਪੜਿਆਂ ’ਤੇ ਜੀਐੱਸਟੀ 5 ਫੀਸਦ ਤੋਂ ਵਧਾ ਕੇ 12 ਫੀਸਦ ਕਰਨ ਦੇ ਫ਼ੈਸਲੇ ਨੂੰ ਟਾਲ ਦਿੱਤਾ ਗਿਆ ਹੈ।
ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਕਈ ਰਾਜ ਅਤੇ ਟੈਕਸਟਾਈਲ ਯੂਨੀਅਨਾਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਸਨ। ਜੀਐਸਟੀ ਪ੍ਰੀਸ਼ਦ ਦਾ ਫੈਸਲਾ ਕੀਤਾ ਸੀ ਕਿ 1 ਜਨਵਰੀ, 2022 ਤੱਕ, ਟੈਕਸਟਾਈਲ ਉਤਪਾਦ ‘ਤੇ ਜੀਐਸਟੀ 5 ਫੀਸਦੀ ਤੱਕ 12 ਫੀਸਦੀ ਤੱਕ ਦਾ ਵਾਧਾ ਕੀਤਾ ਜਾਵੇਗਾ, ਪਰ ਸੂਬਾ ਸਰਕਾਰ ਅਤੇ ਟੈਕਸਟਾਈਲ ਉਦਯੋਗ ਜੀਐਸਟੀ ਦੀ ਦਰ ਵਿਚ ਵਾਧਾ ਵਿਰੋਧ ਕਰ ਰਹੇ ਸਨ। ਇਸ ਲਈ ਜੀਐਸਟੀ ਕੌਂਸਲ ਦੀ ਅੱਜ ਦੀ ਮੀਟਿੰਗ ਵਿੱਚ ਕੱਪੜਿਆਂ ‘ਤੇ ਜੀਐਸਟੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਦੇ ਫੈਸਲੇ ਨੂੰ ਟਾਲਣ ‘ਤੇ ਚਰਚਾ ਹੋਈ ਅਤੇ ਇਹ ਫੈਸਲਾ ਲਿਆ ਗਿਆ।
ਖੈਰ ਫੈਸਲਾ ਜੋ ਵੀ ਹੈ, ਪਰ ਇਹ ਪੱਕਾ ਹੈ ਕਿ 1 ਜਨਵਰੀ 2022 ਤੋਂ ਕੱਪੜਿਆਂ ਉੱਤੇ ਜੀ. ਐੱਸ. ਟੀ. ਦਰਾਂ ਵਿੱਚ ਫਿਲਹਾਲ ਵਾਧਾ ਨਹੀਂ ਹੋਵੇਗਾ। ਹਾਲਾਂਕਿ ਇੱਕ ਹਜਾਰ ਤੋਂ ਨੀਚੇ ਚੱਪਲ ਜੁੱਤੀ ‘ਤੇ 1 ਜਨਵਰੀ ਤੋਂ 5 ਦੀ ਬਜਾਏ 12 ਫ਼ੀਸਦੀ ਟੈਕਸ ਲੱਗੇਗਾ। ਜੀਐਸਟੀ ਕੌਂਸਲ ਨੇ ਬੈਠਕ ‘ਚ 12 ਫ਼ੀਸਦੀ ਅਤੇ 18 ਫੀਸਦੀ ਦੇ ਸਲੈਬ ਨੂੰ ਮਿਲਾਉਣ ‘ਤੇ ਚਰਚਾ ਕੀਤੀ, ਲੇਕਿਨ ਇਸ ਉੱਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਹੁਣ ਜੁੱਤੇ ਚੱਪਲ ‘ਤੇ ਟੈਕਸ ਘੱਟ ਕਰਨ ਅਤੇ 2 ਸਲੈਬ ਨੂੰ ਆਪਸ ‘ਚ ਮਿਲਾਉਣ ਬਾਰੇ ਕੌਂਸਲ ਦੀ ਅਗਲੀ ਬੈਠਕ ਵਿੱਚ ਵਿਚਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: