Coal mafia links with TMC : ਕੋਲਾ ਰੈਕੇਟ ਤੋਂ ਜੁੜੇ ਮਾਫੀਆ ਦੇ ਠਿਕਾਣਿਆਂ ‘ਤੇ ਪਿਛਲੇ ਸਾਲ ਨਵੰਬਰ ‘ਚ ਸੀਬੀਆਈ ਨੇ ਝਾਰਖੰਡ, ਬੰਗਾਲ ਤੇ ਬਿਹਾਰ ਸਣੇ 4 ਸੂਬਿਆਂ ‘ਚ 40 ਥਾਵਾਂ ‘ਤੇ ਛਾਪੇ ਮਾਰੇ ਸਨ। ਇਸ ‘ਚ ਲਾਲਾ ਤੇ ਉਸਦਾ ਸੱਜਾ ਹੱਥ ਕਹੇ ਜਾਣ ਵਾਲੇ ਜੈਦੇਵ ਮੰਡਲ ਦਾ ਨਾਮ ਸਾਹਮਣੇ ਆਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਲਾਲਾ ਦੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨਾਲ ਚੰਗੇ ਸੰਬੰਧ ਹਨ। ਕੁਝ ਦਿਨ ਪਹਿਲਾਂ ਚੋਣ ਦੌਰੇ ‘ਤੇ ਬੰਗਾਲ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਨੂੰ ਸਵਾਲ ਕੀਤਾ ਸੀ ਕਿ ਲਾਲਾ ਨਾਲ ਉਨ੍ਹਾਂ ਦਾ ਕੀ ਸੰਬੰਧ ਹੈ? ਜੇ ਲਾਲਾ ਦੇ ਠਿਕਾਣਿਆਂ ਤੇ ਰੇਡ ਪੈਂਦੀ ਹੈ ਤਾਂ ਮਮਤਾ ਬੈਨਰਜੀ ਨੂੰ ਸਭ ਤੋਂ ਵੱਧ ਦੁੱਖ ਕਿਉ ਹੁੰਦਾ ਹੈ।
ਦੱਸ ਦਈਏ ਕਿ ਪਿੱਛਲੇ ਸਾਲ ਨਵੰਬਰ ‘ਚ ਸੀਬੀਆਈ, ਰੇਵੇਨਿਊ ਖੁਫੀਆ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਲਾ ਦੇ ਝਾਰਖੰਡ ਤੇ ਪੱਛਮੀ ਬੰਗਾਲ ‘ਚ 20 ਥਾਵਾਂ ‘ਤੇ ਛਾਪੇਮਾਰੀ ਕੀਤੀ, ਤਾਂ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਗੈਰਕਨੂੰਨੀ ਕੋਲੇ ਦੇ ਕਾਰੋਬਾਰ ਦੇ ਦਸਤਾਵੇਜ਼ ਮਿਲੇ ਸਨ। ਪੁਲਿਸ 2006 ਤੋਂ ਦੋਵਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਲੰਡਨ, ਦੁਬਈ, ਜੇਨੇਵਾ, ਕੁਆਲਾਲੰਪੁਰ, ਸਿੰਗਾਪੁਰ, ਬਰਲਿਨ ਅਤੇ ਮਿਊਨਿਖ ਉਸਦੇ ਲਈ ਪਨਾਹ ਬਣ ਗਏ ਹਨ।
ਇਹ ਕਿਹਾ ਜਾਂਦਾ ਹੈ ਕਿ ਰਾਤ ਵੇਲੇ ਕੋਲੇ ਨਾਲ ਭਰੇ ਲਾਲਾ ਦੇ ਟਰੱਕ ਝਾਰਖੰਡ ਤੋਂ ਪੱਛਮੀ ਬੰਗਾਲ ਤੇ ਹੋਰ ਸੂਬਿਆਂ ਲਈ ਜਾਂਦੇ ਹਨ, ਪਰ ਕੋਈ ਵੀ ਇਸ ਨੂੰ ਰੋਕਦਾ ਨਹੀਂ। ਲਾਲਾ ਕੋਲੇ ਦੀਆਂ ਬੰਦ ਖਾਨਾਂ ਤੋਂ ਕੋਲਾ ਕੱਢ ਕੇ ਉਸਦਾ ਵਪਾਰ ਕਰਦਾ ਸੀ। ਧਨਬਾਦ ਦੇ ਐਸਐਸਪੀ ਅਸੀਮ ਵਿਕਰਾਂਤ ਮਿੰਜ ਨੇ ਲਾਲਾ ਤੇ ਮੰਡਲ ਨੂੰ ਘੇਰਨ ਲਈ ਜਾਅਲੀ ਟ੍ਰੈਫਿਕ ਪੋਸਟ ਬਣਾ ਕੇ ਇੱਕ ਜਾਲ ਵਿਛਾਇਆ। ਫਿਰ ਬੰਗਾਲ ਤੋਂ ਉੱਤਰ ਪ੍ਰਦੇਸ਼ ਭੇਜੇ ਜਾ ਰਹੇ ਨਾਜਾਇਜ਼ ਕੋਲੇ ਨਾਲ ਭਰੇ 9 ਟਰੱਕ ਫੜੇ ਗਏ ਤੇ ਲਾਲਾ ਤੇ ਮੰਡਲ ਦੀ ਰੈਕੇਟ ਖੁੱਲ੍ਹ ਕੇ ਸਾਹਮਣੇ ਆ ਗਈ।