ਰਾਜਸਥਾਨ ਦੇ ਉਦੇਪੁਰ ਵਿੱਚ ਆਯੋਜਿਤ ਤਿੰਨ ਦਿਨਾ ਚਿੰਤਨ ਕੈਂਪ ਦੇ ਆਖਰੀ ਦਿਨ ਛੇ ਕਮੇਟੀਆਂ ਤੋਂ ਮਿਲੇ ਸੁਝਾਵਾਂ ‘ਤੇ ਕਾਂਗਰਸ ਵਰਕਿੰਗ ਕਮੇਟੀ (CWC) ਨੇ ਅੱਜ ਚਰਚਾ ਕੀਤੀ ਤੇ ਫੈਸਲਾ ਕੀਤਾ ਕਿ ‘ਇੱਕ ਬੰਦਾ, ਇੱਕ ਅਹੁਦਾ’ ਦਾ ਨਿਯਮ ਲਾਗੂ ਕਰੇਗੀ। ਇਸ ਦੇ ਨਾਲ ਹੀ ਪਾਰਟੀ ਦੀ ਸਰਵਉੱਚ ਇਕਾਈ (CWC) ਨੇ ਅੰਸਤੁਸ਼ਟ ਨੇਤਾਵਾਂ ਦੀ ਸੰਸਦੀ ਬੋਰਡ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਖਾਰਿਜ ਕਰ ਦਿੱਤੀ। ਸੰਸਦੀ ਬੋਰਡ ਦੀ ਬਜਾਏ ਕਾਂਗਰਸ ਨੇ ਹੁਣ ਹਰ ਰਾਜ ਤੇ ਕੇਂਦਰ ਵਿੱਚ ਸਿਆਸੀ ਮਾਮਲਿਆਂ ਦੀ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ।
CWC ਨੇ ‘ਇੱਕ ਪਰਿਵਾਰ ਇੱਕ ਟਿਕਟ’ ਦਾ ਵੀ ਨਿਯਮ ਲਾਗੂ ਕਰਨ ‘ਤੇ ਵੀ ਆਪਣੀ ਮੋਹਰ ਲਾਈ ਹੈ ਪਰ ਜੋ ਲੋਕ ਪੰਜ ਸਾਲਾਂ ਤੋਂ ਸਰਗਰਮ ਹਨ, ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਿਯਮ ਰਾਹੀਂ ਗਾਂਧੀ ਪਰਿਵਾਰ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਲਈ ਰਾਹ ਸੌਖਾ ਹੋ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ 50 ਫੀਸਦੀ ਸੀਟਾਂ ਰਿਜ਼ਰਵ ਕਰਨ ਦਾ ਵੀ ਫੈਸਲਾ ਕੀਤਾ ਹੈ, ਹਾਲਾਂਕਿ ਪਾਰਟੀ ਨੇ ਉਪਰਲੀ ਉਮਰ ਹੱਦ ‘ਤੇ ਪਾਬੰਦੀ ਲਾਉਣ ਦਾ ਫੈਸਲਾ ਨਹੀਂ ਕੀਤਾ।
ਇਨ੍ਹਾਂ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਨੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਲੀਗਲ ਗਾਰੰਟੀ ਵਜੋਂ ਦੇਣ ‘ਤੇ ਵੀ ਮੋਹਰ ਲਾਈ ਹੈ। ਜ਼ਿਲ੍ਹਾ ਪੱਧਰ ਤੱਕ ਪਾਰਟੀ ਸੰਗਠਨ ਨੂੰ ਮਜ਼ਬੂਤੀ ਦੇਣ ਲਈ CWC ਨੇ 9 ਅਗਸਤ ਤੋਂ ਸਾਰੇ ਜਿ਼ਲ੍ਹਿਆਂ ਵਿੱਚ 75 ਕਿ.ਮੀ. ਦੀ ਪਦਯਾਤਰਾ ਯਾਯੋਜਿਤ ਕਰਨ ਦਾ ਫੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੀ.ਡਬਲਿਊ.ਸੀ. ਨੇ ਯੂਥ ਕਾਂਗਰਸ ਦੇ ਉਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ, ਜਿਸ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਇੱਕ ਰਿਜ਼ਾਲਿਊਸ਼ਨ ਪਾਸ ਕਰਾਉਣ ਦੀ ਬੇਨਤੀ ਕੀਤੀ ਗਈ ਸੀ। ਕਮੇਟੀ ‘ਚ ਜਦੋਂ 45 ਸਾਲ ਦੀ ਉਮਰ ਹੱਦ ‘ਤੇ ਗੱਲ ਹੋ ਰਹੀ ਸੀ ਤਾਂ ਪ੍ਰਿਯੰਗਾ ਗਾਂਧੀ ਵਾਡਰਾ ਨੇ ਪੁੱਛਿਆ ਕਿ ਮੇਰੇ ਵਰਗੇ ਲੋਕਾਂ ਦਾ ਕੀ ਹੋਵੇਗਾ? ਇਸ ਮਗਰੋਂ ਪਾਰਟੀ ਵਿੱਚ ਵੱਧ ਤੋਂ ਵੱਧ ਉਮਰ ਹੱਦ ‘ਤੇ ਪਾਬੰਦੀ ਲਾਉਣ ਦਾ ਫੈਸਲਾ ਟਾਲ ਦਿੱਤਾ ਗਿਆ।