ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਅਮਰੀਕੀ ਪ੍ਰੋਫੈਸਰ ਤੋਂ ਯੌਨ ਸ਼ੋਸ਼ਣ ਦੇ ਦੋਸ਼ ਵਿੱਚ ਦਿੱਲੀ ਤੋਂ ਰਾਹੁਲ ਕੁਮਾਰ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਸੋਲਾ ਦੇ ਰਹਿਣ ਵਾਲੇ ਰਾਹੁਲ ਨੇ ਵੀਡੀਓ ਅਤੇ ਫੋਟੋਆਂ ਵਾਇਰਲ ਨਾ ਕਰਨ ਲਈ ਔਰਤ ਤੋਂ 48,000 ਡਾਲਰ ਵੀ ਲਏ, ਜਦੋਂ ਉਸ ਦੀ ਮੰਗ ਵੱਧਣ ਲੱਗੀ ਤਾਂ ਔਰਤ ਨੇ ਸ਼ਿਕਾਇਤ ਦਰਜ ਕਰਵਾਈ।
CBI ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ CBI ਦੇ ਇੰਟਰਨੈਸ਼ਨਲ ਆਪ੍ਰੇਸ਼ਨ ਡਿਵੀਜ਼ਨ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਇੱਕ ਮਹਿਲਾ ਪ੍ਰੋਫੈਸਰ ਨਾਲ ਜਿਨਸੀ ਸ਼ੋਸ਼ਣ ਸਮੇਤ ਹੋਰ ਦੋਸ਼ ਵੀ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਰਾਹੁਲ ‘ਤੇ ਦੋਸ਼ ਹੈ ਕਿ ਉਸ ਨੇ ਪੀੜਤਾ ਨੂੰ ਬਲੈਕਮੇਲ ਕਰਨ ਦੇ ਇਰਾਦੇ ਨਾਲ ਫੇਸਬੁੱਕ ਪ੍ਰੋਫਾਈਲ ਰਾਹੀਂ ਲੁਭਾਇਆ ਅਤੇ ਵੀਡੀਓ ਚੈਟਿੰਗ ਦੌਰਾਨ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਵੀ ਰਿਕਾਰਡ ਕੀਤੀਆਂ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਭਰਤੀ ਦੇ ਨਾਂ ’ਤੇ ਸਾਢੇ 13 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ
ਇਸ ਤੋਂ ਬਾਅਦ ਉਹ ਇਨ੍ਹਾਂ ਫੋਟੋਆਂ ਅਤੇ ਵੀਡੀਓਜ਼ ਨੂੰ ਵਾਇਰਲ ਨਾ ਕਰਨ ਦੇ ਨਾਂ ‘ਤੇ ਪੈਸਿਆਂ ਦੀ ਮੰਗ ਕਰਨ ਲੱਗਾ। ਇੰਨਾ ਹੀ ਨਹੀਂ ਮੁਲਜ਼ਮ ਰਾਹੁਲ ਨੇ ਮੈਸੇਜ ਰਾਹੀਂ ਪੀੜਤਾ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਮੰਗੇ ਪੈਸੇ ਨਾ ਭੇਜੇ ਤਾਂ ਉਹ ਅਸ਼ਲੀਲ ਵੀਡੀਓ ਵਾਇਰਲ ਕਰ ਦੇਵੇਗਾ। ਇਸ ਤੋਂ ਬਾਅਦ ਮਹਿਲਾ ਪ੍ਰੋਫੈਸਰ ਨੇ ਦੋਸ਼ੀ ਦੇ ਪੇਪਾਲ ਖਾਤੇ ‘ਚ 48,000 ਡਾਲਰ ਭੇਜ ਦਿੱਤੇ। ਜਬਰੀ ਵਸੂਲੀ ਕਰਨ ਤੋਂ ਬਾਅਦ ਵੀ ਦੋਸ਼ੀ ਨਹੀਂ ਰੁਕਿਆ ਅਤੇ ਪੀੜਤਾ ਨੂੰ ਆਈਫੋਨ ਚਾਰਜਰ ਅਤੇ ਈਅਰਫੋਨ ਖਰੀਦਣ ਲਈ ਧਮਕੀ ਭਰੀਆਂ ਈਮੇਲ ਭੇਜਦਾ ਰਿਹਾ। ਇਸ ਤੋਂ ਬਾਅਦ ਔਰਤ ਨੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਅਸੋਲਾ ਵਿੱਚ ਮੁਲਜ਼ਮ ਕੁਮਾਰ ਦੇ ਘਰ ਦੀ ਤਲਾਸ਼ੀ ਲਈ ਗਈ ਸੀ, ਜਿੱਥੋਂ ਅਧਿਕਾਰੀਆਂ ਨੂੰ ਮਾਮਲੇ ਸਬੰਧੀ ਦੋਸ਼ਪੂਰਨ ਸਬੂਤ ਬਰਾਮਦ ਹੋਏ। ਫਿਲਹਾਲ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।