ਦਰਅਸਲ ਦੁਸ਼ਯੰਤ ਚੌਟਾਲਾ ਨੇ ਇੱਕ ਵਿਆਹ ਸਮਾਰੋਹ ਦੀ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਉਹ ਆਪਣੇ ਦਾਦਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੈਰੀ ਹੱਥ ਲਾਉਂਦੇ ਨਜ਼ਰ ਆ ਰਹੇ ਹਨ।
ਇਹ ਤਸਵੀਰ ਐਤਵਾਰ ਰਾਤ ਦੀ ਹੈ, ਜਦੋਂ ਦੋਵੇਂ ਨੇਤਾ ਗੁਰੂਗ੍ਰਾਮ ‘ਚ ਭਾਜਪਾ ਨੇਤਾ ਦੀ ਬੇਟੀ ਦੇ ਵਿਆਹ ਸਮਾਰੋਹ ‘ਚ ਪਹੁੰਚੇ ਸਨ। ਆਹਮੋ-ਸਾਹਮਣੇ ਹੋਣ ‘ਤੇ ਦੁਸ਼ਯੰਤ ਚੌਟਾਲਾ ਨੇ ਆਪਣੇ ਦਾਦਾ ਜੀ ਦੇ ਪੈਰੀ ਹੱਥ ਲਾਇਆ। ਤਸਵੀਰ ‘ਚ ਦਾਦਾ ਓਪੀ ਚੌਟਾਲਾ ਵੀ ਪੋਤੇ ਨੂੰ ਆਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਹਨ। ਉਸ ਤਸਵੀਰ ਨੂੰ ਪੋਸਟ ਕਰਦੇ ਹੋਏ ਦੁਸ਼ਯੰਤ ਨੇ ਲਿਖਿਆ, “”ਦੋ ਪਲਾਂ ‘ਚ ਜਿਵੇਂ ਪੂਰੇ ਹੋ ਗਏ ਹੋਣ ਸਾਰੇ ਅਰਮਾਨ, ਪੈਰੀ ਹੱਥ ਲਾ ਦਾਦਾ ਜੀ ਦੇ ਜਿਵੇਂ ਛੂਹ ਲਿਆ ਅਸਮਾਨ।”
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਦੁਸ਼ਯੰਤ ਚੌਟਾਲਾ ਦੇ ਪਿਤਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਜੈ ਚੌਟਾਲਾ, ਜੋ ਕਿ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਬੇਟੇ ਹਨ, ਨੇ ਚੌਟਾਲਾ ਪਰਿਵਾਰ ਦੇ ਇੱਕ ਹੋਣ ਨੂੰ ਲੈ ਕੇ ਵੱਡੇ ਚੌਟਾਲਾ (ਓਮ ਪ੍ਰਕਾਸ਼ ਚੌਟਾਲਾ) ‘ਤੇ ਸਾਰੀ ਗੱਲ ਇਹ ਕਹਿ ਕੇ ਪਾ ਦਿੱਤੀ ਸੀ ਕਿ ਜੇਕਰ ਉਹ ਕਹਿਣਗੇ ਤਾਂ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਜੇਜੇਪੀ ਅਤੇ ਇਨੈਲੋ ਦੇ ਏਕੀਕਰਨ ‘ਤੇ ਸਪੱਸ਼ਟ ਕਿਹਾ ਕਿ ਇਹ ਫੈਸਲਾ ਓਮ ਪ੍ਰਕਾਸ਼ ਚੌਟਾਲਾ ਨੇ ਹੀ ਕਰਨਾ ਹੈ। ਦੱਸ ਦੇਈਏ ਕਿ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਲਸਾ ਕਾਰਨ ਓਪੀ ਚੌਟਾਲਾ ਦੇ ਦੋਵਾਂ ਪੁੱਤਰਾਂ ਦੇ ਰਸਤੇ ਵੱਖ ਹੋ ਗਏ ਸਨ। ਉਦੋਂ ਜੇਲ੍ਹ ਵਿੱਚ ਬੰਦ ਅਜੈ ਸਿੰਘ ਚੌਟਾਲਾ ਨੇ ਆਪਣੇ ਛੋਟੇ ਭਰਾ ਅਭੈ ਸਿੰਘ ਚੌਟਾਲਾ ਤੋਂ ਵੱਖ ਹੋ ਕੇ ਆਪਣੇ ਦੋ ਪੁੱਤਰਾਂ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਚੌਟਾਲਾ ਦੀ ਅਗਵਾਈ ਵਿੱਚ ਜਨਨਾਇਕ ਜਨਤਾ ਪਾਰਟੀ ਬਣਾਈ ਸੀ। ਜਿਸ ਤੋਂ ਬਾਅਦ ਜੇਜੇਪੀ ਨੇ ਵਿਧਾਨ ਸਭਾ ਦੀਆਂ 10 ਸੀਟਾਂ ਜਿੱਤੀਆਂ ਸੀ।
ਇਹ ਵੀ ਪੜ੍ਹੋ : ਯੂਪੀ : ਇਸਲਾਮ ਛੱਡ ਕੇ ਹਿੰਦੂ ਬਣੇ ਵਸੀਮ ਰਿਜ਼ਵੀ, ਨਾਮ ਬਦਲ ਕੇ ਰੱਖਿਆ ਜਤਿੰਦਰ ਨਰਾਇਣ ਸਿੰਘ ਤਿਆਗੀ
ਇਸ ਤੋਂ ਬਾਅਦ ਜੇਜੇਪੀ ਨੇ ਭਾਜਪਾ ਦਾ ਸਮਰਥਨ ਕੀਤਾ ਅਤੇ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਸ਼ਾਮਿਲ ਹੋ ਗਏ। ਦੁਸ਼ਯੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ। ਪਰ ਹੌਲੀ-ਹੌਲੀ ਜਾਟਾਂ ਦਾ ਝੁਕਾਅ ਦੁਸ਼ਯੰਤ ਤੋਂ ਖਿਸਕਣ ਲੱਗਾ ਅਤੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਜੇਜੇਪੀ ਨੂੰ ਲੱਗਾ ਕਿ ਉਸ ਦਾ ਵੋਟਰ ਉਸ ਤੋਂ ਵੱਖ ਹੋ ਰਿਹਾ ਹੈ। ਅਜਿਹੇ ‘ਚ ਪਹਿਲਾਂ ਹੀ ਆਪਣਾ ਸਮਰਥਨ ਗੁਆ ਚੁੱਕੀ ਇਨੈਲੋ ਅਤੇ ਨਵੇਂ ਸੰਕਟ ਦੇ ਮੱਦੇਨਜ਼ਰ ਹੁਣ ਇਕਜੁੱਟ ਹੋ ਕੇ ਹਰਿਆਣਾ ‘ਤੇ ਚੌਟਾਲਾ ਪਰਿਵਾਰ ਦਾ ਸ਼ਾਸਨ ਚਾਹੁੰਦੀ ਹੈ, ਤਾਂ ਜੋ ਕੋਈ ਚੌਟਾਲਾ ਸੂਬੇ ਦਾ ਮੁੱਖ ਮੰਤਰੀ ਬਣ ਸਕੇ। ਓਮ ਪ੍ਰਕਾਸ਼ ਚੌਟਾਲਾ 1999 ਤੋਂ 2005 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ ਸਨ। ਓਮ ਪ੍ਰਕਾਸ਼ ਚੌਟਾਲਾ ਦੇ ਪਿਤਾ ਦੇਵੀ ਲਾਲ ਵੀ 1977 ਤੋਂ 1979 ਤੱਕ ਅਤੇ ਦੂਜੀ ਵਾਰ 1987 ਤੋਂ 1989 ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਸਨ। ਉਹ ਵੀਪੀ ਸਿੰਘ ਅਤੇ ਚੰਦਰਸ਼ੇਖਰ ਦੀ ਸਰਕਾਰ ਵਿੱਚ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: