education minister reshan singh aulakh: ਨਵੇਂ ਖੇਤੀਬਾੜੀ ‘ਤੇ ਲਾਗੂ ਹੋਏ ਬਿਲ ਨੂੰ ਰੱਦ ਕਰਾਉਣ ਲਈ ਹਰ ਵਰਗ ਦੇ ਅਫ਼ਸਰ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹਨ। ਦੱਸ ਦਈਏ ਸਾਬਕਾ ਜ਼ਿਲ੍ਹਾਂ ਸਿੱਖਿਆ ਅਫ਼ਸਰ ਮੋਗਾ ਰੇਸ਼ਮ ਸਿੰਘ ਔਲਖ ਨੇ ਆਪਣਾ ਰਾਸ਼ਟਰਪਤੀ ਐਵਾਰਡ ਅਤੇ ਨੈਸ਼ਨਲ ਐਵਾਰਡ ਵਾਪਸ ਕਰ ਦਿੱਤਾ ਹੈ। ਉਨ੍ਹਾਂ ਮਾਣਯੋਗ ਰਾਸ਼ਟਰਪਤੀ ਨਵੀਂ ਦਿੱਲੀ ਤੋਂ ਇਲਾਵਾ ਆਲ ਇੰਡੀਆ ਸਟੇਟ ਐਂਡ ਨੈਸ਼ਨਲ ਟੀਚਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਕੌਮੀ ਜਨਰਲ ਸਕੱਤਰ ਅਤੇ ਕੌਮੀ ਸਰਪ੍ਰਸਤ ਨੂੰ ਯੋਗ ਕਾਰਵਾਈ ਕਰ ਭੇਜਦਿਆਂ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਵਿਰੁੱਧ ਹੋ ਰਹੇ ਕਿਸਾਨ ਅੰਦੋਲਨ ਦੀ ਹਮਾਇਤ ‘ਚ ਅਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਅਪਮਾਨਿਤ ਕਰਨ ਦੇ ਰੋਸ ਵਜੋਂ ਮੈਂ ਆਪਣਾ ਰਾਸ਼ਟਰਪਤੀ ਐਵਾਰਡ ਅਤੇ ਨੈਸ਼ਨਲ ਐਵਾਰਡ ਵਾਪਸ ਕਰਦਾ ਹਾਂ।
ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ 11ਵੇਂ ਦਿਨ ਵੀ ਜਾਰੀ ਹੈ। ਦਿੱਲੀ-ਹਰਿਆਣਾ ‘ਤੇ ਸਥਿਤ ਸਿੰਘੁ ਬਾਰਡਰ ‘ਤੇ ਹਜ਼ਾਰਾਂ ਕਿਸਾਨ ਪਿਛਲੇ 10 ਦਿਨਾਂ ਤੋਂ ਡਟੇ ਹੋਏ ਹਨ। ਕਿਸਾਨਾਂ ਦਾ ਪ੍ਰਦਰਸ਼ਨ ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ ‘ਤੇ ਵੀ ਜਾਰੀ ਹੈ। ਦੇਸ਼ ਦੇ ਲੋਕਾਂ ਦੇ ਨਾਲ-ਨਾਲ ਵਿਦੇਸ਼ਾਂ ‘ਚ ਲੋਕ ਕਿਸਾਨਾਂ ਦੇ ਸਮਰਥਨ ਖੜ੍ਹੇ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਖਿਡਾਰੀ ਵੀ ਕਿਸਾਨਾਂ ਦੇ ਹੱਕ ‘ਚ ਆਏ ਖਲੋਤੇ ਹਨ ਅਤੇ ਉਨ੍ਹਾਂ ਨੇ ਆਪਣੇ ਰਾਸ਼ਟਰਪਤੀ ਐਵਾਰਡ ਕੇਂਦਰ ਨੂੰ ਵਾਪਸ ਕਰਨ ਫ਼ੈਸਲਾ ਲਿਆ ਹੈ।