elderly man was found trapped: ਹਿਮਾਚਲ ਪ੍ਰਦੇਸ਼ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 60 ਸਾਲਾ ਵਿਅਕਤੀ ਦੀ ਲਾਸ਼ ਬਰਫ਼ ਵਿੱਚ ਮਿਲੀ। ਮ੍ਰਿਤਕ ਵਿਅਕਤੀ 3 ਫਰਵਰੀ ਤੋਂ ਲਾਪਤਾ ਸੀ। 3 ਫਰਵਰੀ ਨੂੰ ਇਹ ਆਦਮੀ ਆਪਣਾ ਘਰ ਛੱਡ ਗਿਆ ਅਤੇ ਵਾਪਸ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਰਫਬਾਰੀ ਕਾਰਨ ਬਿਰਧ ਆਦਮੀ ਆਪਣੇ ਘਰ ਨਹੀਂ ਪਹੁੰਚ ਸਕਿਆ। ਮ੍ਰਿਤਕ ਦੇ ਰਿਸ਼ਤੇਦਾਰ ਉਸਦੀ ਭਾਲ ਕਰ ਰਹੇ ਸਨ। ਬਜ਼ੁਰਗ ਦੀ ਗ਼ੈਰਹਾਜ਼ਰੀ ਕਾਰਨ ਪਰਿਵਾਰ ਬਹੁਤ ਪ੍ਰੇਸ਼ਾਨ ਸੀ। ਪੁਲਿਸ ਦੇ ਅਨੁਸਾਰ 5 ਫਰਵਰੀ ਨੂੰ ਉਸ ਵਿਅਕਤੀ ਦੀ ਲਾਸ਼ ਬਰਫ ਦੇ ਹੇਠਾਂ ਬਰਾਮਦ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਸ਼ਿਮਲਾ ਵਿੱਚ ਵੀਰਵਾਰ ਨੂੰ 50 ਸੈਮੀ ਬਰਫਬਾਰੀ ਹੋਈ ਸੀ, ਪੀਟੀਆਈ ਦੇ ਅਨੁਸਾਰ, ਪਿਛਲੇ ਤੀਹ ਸਾਲਾਂ ਵਿੱਚ ਇਹ ਦੂਜੀ ਵਾਰ ਹੈ, ਜਦੋਂ ਇੱਕ ਦਿਨ ਵਿੱਚ ਇੰਨੀ ਬਰਫਬਾਰੀ ਹੋਈ ਹੋਵੇ। ਇਸ ਤੋਂ ਪਹਿਲਾਂ ਸਾਲ 2012 ਵਿਚ, 12 ਫਰਵਰੀ ਨੂੰ 54.1 ਸੈਮੀ ਬਰਫਬਾਰੀ ਦਰਜ ਕੀਤੀ ਗਈ ਸੀ।