fire broke out at a textile: ਮਹਾਰਾਸ਼ਟਰ ਦੇ ਭਿਵੰਡੀ ਵਿਚ ਇਕ ਕੱਪੜੇ ਡ੍ਰਾਈ ਕਰਨ ਵਾਲੀ ਕੰਪਨੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਵੱਧ ਗਈ ਅਤੇ ਸਾਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ ਕਰੋੜਾਂ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਇੰਨੇ ਵੱਡੇ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜੇ ਤੱਕ ਅੱਗ ਬੁਝਾਊ ਵਿਭਾਗ ਨੇ ਅੱਗ ‘ਤੇ ਕਾਬੂ ਨਹੀਂ ਪਾਇਆ। ਘਟਨਾ ਭਿਵੰਡੀ ਦੇ ਸਰਾਵਾਲੀ ਐਮਆਈਡੀਸੀ ਖੇਤਰ ਦੀ ਹੈ।
ਡ੍ਰਾਈ ਕੰਪਨੀ ਕਪਿਲ ਰੇਯਨ ਇੰਡੀਆ ਪ੍ਰਾਈਵੇਟ ਲਿਮਟਿਡ ਵਿਚ ਅੱਗ ਕਿਵੇਂ ਲੱਗੀ ਇਸ ਬਾਰੇ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ ਹੈ। ਜਿਸ ਸਮੇਂ ਅੱਗ ਲੱਗੀ ਉਸ ਸਮੇਂ 30 ਤੋਂ 40 ਕਰਮਚਾਰੀ ਕੰਮ ਕਰ ਰਹੇ ਸਨ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਸਾਰੇ ਕਰਮਚਾਰੀ ਸੁਰੱਖਿਅਤ ਬਾਹਰ ਆ ਗਏ। ਕੰਪਨੀ ਵਿਚ ਕੱਚੇ ਕਪੜੇ, ਤਿਆਰ ਹੋਏ ਕਪੜੇ ਅਤੇ ਧਾਗੇ ਦਾ ਵੱਡਾ ਸਟਾਕ ਰੱਖਿਆ ਹੋਇਆ ਸੀ। ਸਾਰੇ ਕੱਪੜੇ ਸੜ ਗਏ ਹਨ। ਕੱਪੜੇ ਸੜਨ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਬੁਝਾਉਣ ਵਾਲੇ ਫਾਇਰਮੈਨ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਪਾਣੀ ਦੀ ਘਾਟ ਇਸ ਲਈ ਆ ਰਹੀ ਹੈ।
ਦੇਖੋ ਵੀਡੀਓ : ਹਰਮੀਤ ਕਾਦੀਆਂ ਨੇ ਗੱਦਾਰਾਂ ਨੂੰ ਕਰ ਦਿੱਤਾ ਖੁੱਲ੍ਹਾ ਚੈਲੰਜ, ਕਹਿੰਦਾ ਹੁਣ ਵੜ ਕੇ ਦਿਖਾਉਣ ਅੰਦੋਲਨ ‘ਚ