ਦਿੱਲੀ ਦੇ ਇੰਧਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਕਸਟਮ ਵਿਭਾਗ ਨੇ ਦੋ ਯਾਤਰੀਆਂ ਨੂੰ ਲਗਭਗ 10 ਕਿਲੋ ਸੋਨੇ ਨਾਲ ਹਿਰਾਸਤ ਵਿਚ ਲਿਆ ਹੈ, ਇਸ ਸੋਨੇ ਦੀ ਕੀਮਤ ਸਾਢੇ ਸੱਤ ਕਰੋੜ ਰੁਪਏ ਤੋਂ ਵੱਧ ਦੀ ਹੈ। ਦੋਵੇਂ ਯਾਤਰੀ ਮਿਸਾਲ ਤੋਂ ਫਲਾਈਟ ਰਾਹੀਂ ਏਅਰਪੋਰਟ ਪਹੁੰਚੇ ਸਨ।
ਖਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਵੱਡੀ ਕਾਰਵਾਈ ਵਿੱਚ ਕਸਟਮਜ਼ ਦੀ ਏਅਰ ਇੰਟੈਲੀਜੈਂਸ ਯੂਨਿਟ (AIU), IGI ਹਵਾਈ ਅੱਡਾ, ਨਵੀਂ ਦਿੱਲੀ ਨੇ ਅੱਜ 5 ਫਰਵਰੀ ਨੂੰ ਮਿਲਾਨ ਤੋਂ ਫਲਾਈਟ AI-138 ਰਾਹੀਂ ਕਸ਼ਮੀਰ ਦੇ ਦੋ ਯਾਤਰੀਆਂ ਨੂੰ ਰੋਕਿਆ ਜਿਨ੍ਹਾਂ ਦੀ ਉਮਰ ਤਕਰੀਬਨ 45 ਤੇ 43 ਸਾਲ ਹੈ।
ਉਨ੍ਹਾਂ ਦਾ ਨਿਗਰਾਨੀ ਅਤੇ ਪ੍ਰੋਫਾਈਲਿੰਗ ਦੌਰਾਨ ਵਤੀਰਾ ਸ਼ੱਕੀ ਲਗਿਆ, ਜਿਸ ਕਰਕੇ ਗ੍ਰੀਨ ਚੈਨਲ ‘ਤੇ ਦੋਵਾਂ ਵਿਅਕਤੀਆਂ ਨੂੰ ਰੋਕਿਆ ਗਿਆ। ਜਦੋਂਕਿ ਸਮਾਨ ਦੇ ਸਕੈਨ ਵਿਚ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ। ਜਦੋਂ ਉਨ੍ਹਾਂ ਦੀ ਨਿੱਜੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 2 ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਕਮਰ ਬੈਲਟਾਂ ਤੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਲੁਕੋ ਕੇ ਰੱਖੇ ਹੋਏ ਸੋਨੇ ਦੇ ਸਿੱਕੇ ਮਿਲੇ, ਜਿਨ੍ਹਾਂ ਨੂੰ ਲੁਕਾਇਆ ਹੋਇਆ ਸੀ। ਦੋਵੇਂ ਯਾਤਰੀਆਂ ਕੋਲੋਂ ਕੁਲ 10.092 ਕਿਲੋ ਸੋਨਾ ਜ਼ਬਤ ਕੀਤਾ ਗਿਆ, ਜਿਸਦੀ ਕੀਮਤ ਲਗਭਗ 7.8 ਕਰੋੜ ਰੁਪਏ ਹੈ!
ਇਹ ਵੀ ਪੜ੍ਹੋ : 41 ਲੱਖ ਚੁੱਕਿਆ ਕਰਜ਼ਾ… ਵੇਚੀ ਜ਼ਮੀਨ… 15 ਦਿਨ ਪਹਿਲਾਂ ਪਹੁੰਚਿਆ ਸੀ USA… ਸਦਮੇ ‘ਚ ਡਿਪੋਰਟ ਹੋਏ ਪ੍ਰਦੀਪ ਦਾ ਪਰਿਵਾਰ
ਯਾਤਰੀਆਂ ਨੂੰ ਕਸਟਮ ਐਕਟ, 1962 ਦੇ ਤਹਿਤ ਅਗਲੇਰੀ ਜਾਂਚ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਕਸਟਮਜ਼ ਦਿੱਲੀ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਤਸਕਰੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਵਚਨਬੱਧ ਹੈ।
ਵੀਡੀਓ ਲਈ ਕਲਿੱਕ ਕਰੋ -:
