ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਨੂੰ ਅੱਜ ਹੀ ਕਰ ਲਓ ਕਿਉਂਕਿ ਆਉਣ ਵਾਲੇ 3 ਦਿਨਾਂ ਤੱਕ ਬੈਂਕ ਬੰਦ ਰਹਿਣ ਵਾਲੇ ਹਨ। 16, 17 ਅਤੇ 19 ਦਸੰਬਰ ਨੂੰ ਕੰਮ ਨਹੀਂ ਹੋਵੇਗਾ।
ਇਸ ਦੀ ਵਜ੍ਹਾ ਹੈ ਕਿ ਸਰਕਾਰੀ ਬੈਂਕ ਕਰਮਚਾਰੀ 16 ਅਤੇ 17 ਦਸੰਬਰ ਨੂੰ ਹੜਤਾਲ ਤੇ ਰਹਿਣਗੇ, ਜਿਸ ਦੇ ਮੱਦੇਨਜ਼ਰ ਇਨ੍ਹਾਂ ਦੋਵੇਂ ਦਿਨਾਂ ਵਿੱਚ ਕੰਮਕਾਜ ਨਹੀਂ ਹੋਵੇਗਾ। ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਰਕਾਰ ਦੇ ਨਿੱਜੀਕਰਨ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦਾ ਵਿਰੋਧ ਕਰਨ ਲਈ ਯੂ. ਐੱਫ. ਬੀ. ਯੂ. ਨੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਯੂ. ਐੱਫ. ਬੀ. ਯੂ. ਤਹਿਤ ਬੈਂਕਾਂ ਦੇ 9 ਸੰਗਠਨ ਆਉਂਦੇ ਹਨ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਬਚਤ ਖਾਤੇ ਤੇ ਦਿੱਤੀ ਜਾਣ ਵਾਲੀ ਵਿਆਜ ਦਰ ਘਟਾ ਕੇ 2.80 ਫ਼ੀਸਦੀ ਸਾਲਾਨਾ ਕਰ ਦਿੱਤੀ ਹੈ, ਜਿਨ੍ਹਾਂ ਦਾ ਬੈਲੰਸ 10 ਲੱਖ ਰੁਪਏ ਤੋਂ ਘੱਟ ਹੈ। 10 ਲੱਖ ਰੁਪਏ ਤੋਂ ਉਪਰ ਬੈਲੰਸ ਵਾਲੇ ਖਾਤਾਧਾਰਕਾਂ ਲਈ ਵਿਆਜ ਦਰ 2.85 ਫ਼ੀਸਦੀ ਕੀਤੀ ਗਈ ਹੈ। ਬਚਤ ਵਿਆਜ ਦਰਾਂ ਵਿੱਚ ਕ੍ਰਮਵਾਰ 0.10 ਫ਼ੀਸਦੀ ਤੇ 0.05 ਫ਼ੀਸਦੀ ਕਟੌਤੀ ਗਈ ਹੈ।
ਗੌਰਤਲਬ ਹੈ ਕਿ ਸਰਕਾਰ ਨੇ ਪਿਛਲੇ ਬਜਟ ਵਿੱਚ ਦੋ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਲੈ ਕੇ ਸੰਸਦ ਵਿੱਚ ਬੈਕਿੰਗ ਸੋਧ ਬਿੱਲ ਪੇਸ਼ ਹੋਣਾ ਹੈ ਅਤੇ ਫਿਰ ਜਿਨ੍ਹਾਂ ਬੈਂਕਾਂ ਨੂੰ ਪ੍ਰਾਈਵੇਟ ਕੀਤਾ ਜਾਣਾ ਹੈ ਉਨ੍ਹਾਂ ਦਾ ਨਾਮ ਫਾਈਨਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
16-17 ਦਸੰਬਰ ਦੀ ਬੈਂਕਾਂ ਹੜਤਾੜ ਤੋਂ ਇਲਾਵਾ 18 ਦਸੰਬਰ ਨੂੰ ਸ਼ਿਲਾਂਗ ਵਿੱਚ ਯੂ ਸੋ ਸੋ ਥਾਮ ਦੀ ਡੇਥ ਐਨੀਵਰਸਿਰੀ ਕਰਕੇ ਬੈਂਕ ਹਾਲੀਡੇ ਰਹੇਗੀ, ਜਦਕਿ 19 ਦਸੰਬਰ ਨੂੰ ਐਤਵਾਰ ਹੈ।
ਇਹ ਵੀ ਪੜ੍ਹੋ : ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਉਣ ‘ਤੇ ਗਰਮ ਹੋਏ ਦੀਪ ਸਿੱਧੂ, ਬੋਲਿਆ ਵੱਡਾ ਹਮਲਾ
24 ਦਸੰਬਰ ਨੂੰ ਆਈਜੋਲ ‘ਚ ਕ੍ਰਿਸਮਸ ਤੇ 25 ਦਸੰਬਰ ਨੂੰ ਸਾਰੀਆਂ ਥਾਵਾਂ ‘ਤੇ ਕ੍ਰਿਸਮਸ ਤੇ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। 26 ਦਸੰਬਰ ਨੂੰ ਫਿਰ ਐਤਵਾਰ ਦੀ ਛੁੱਟੀ ਹੈ। 27 ਦਸੰਬਰ ਨੂੰ ਆਈਜ਼ੋਲ ਵਿੱਚ ਕ੍ਰਿਸਮਸ ਸੈਲੀਬ੍ਰੇਸ਼ਨ, 30 ਦਸੰਬਰ ਨੂੰ ਸ਼ਿਲਾਂਗ ‘ਚ ਯੂ ਕਿਆਂਗ ਨਾਨਗਬਾਹ ਕਰਕੇ ਤੇ 31 ਦਸੰਬਰ ਨੂੰ ਆਈਜ਼ੋਲ ‘ਚ ਨਿਊ ਈਅਰਸ ਈਵਨਿੰਗ ਕਰਕੇ ਬੈਂਕਾਂ ਵਿੱਚ ਛੁੱਟੀ ਰਹੇਗੀ।