ਗਰੁੱਪ ਕੈਪਟਨ ਵਰੁਣ ਸਿੰਘ ਹਾਲ ਹੀ ਵਿੱਚ ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਬਚੇ ਹਨ ਉਨ੍ਹਾਂ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਸਤੰਬਰ ਵਿੱਚ ਲਿਖੇ ਇੱਕ ਪੱਤਰ ਵਿੱਚ, ਵਿਦਿਆਰਥੀਆਂ ਨੂੰ ਕਿਹਾ ਸੀ ਕਿ “ਸਾਧਾਰਨ ਹੋਣਾ ਠੀਕ ਹੈ”। ਗਰੁੱਪ ਕੈਪਟਨ ਸਿੰਘ ਇਸ ਸਮੇਂ ਬੈਂਗਲੁਰੂ ਦੇ ਮਿਲਟਰੀ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਪਿਛਲੇ ਸਾਲ ਉਹ ਤੇਜਸ ਜਹਾਜ਼ ਉਡਾ ਰਹੇ ਸਨ ਜਿਸ ਵਿੱਚ ਇੱਕ ਵੱਡੀ ਤਕਨੀਕੀ ਖਰਾਬੀ ਆਈ ਸੀ ਪਰ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਸੂਝਬੂਝ ਦਿਖਾਈ ਅਤੇ ਇੱਕ ਭਿਆਨਕ ਹਾਦਸਾ ਹੁੰਦੇ ਹੁੰਦੇ ਬਚ ਗਿਆ। ਜਿਸ ਲਈ ਉਨ੍ਹਾਂ ਨੂੰ ਅਗਸਤ ਵਿੱਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਰਿਆਣਾ ਦੇ ਚੰਡੀਮੰਦਰ ਸਥਿਤ ਆਰਮੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਲਿਖੇ ਪੱਤਰ ਵਿੱਚ ਗਰੁੱਪ ਕੈਪਟਨ ਸਿੰਘ ਨੇ ਕਿਹਾ, “ਮੱਧਮ ਦਰਜ ਦਾ ਹੋਣਾ ਠੀਕ ਹੈ। ਸਕੂਲ ਵਿੱਚ ਹਰ ਕੋਈ ਉੱਤਮ ਨਹੀਂ ਹੁੰਦਾ ਹੈ ਅਤੇ ਹਰ ਕੋਈ 90 ਫ਼ੀਸਦ ਸਕੋਰ ਨਹੀਂ ਪ੍ਰਾਪਰ ਕਰਦਾ। ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਇਹ ਇੱਕ ਪ੍ਰਾਪਤੀ ਹੈ ਅਤੇ ਇਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।
ਗਰੁੱਪ ਕੈਪਟਨ ਨੇ ਪੱਤਰ ਵਿੱਚ ਅੱਗੇ ਕਿਹਾ, “ਪਰ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਇਹ ਨਾ ਸੋਚੋ ਕਿ ਤੁਹਾਨੂੰ ਮੱਧਮ ਦਰਜੇ ਲਈ ਬਣੇ ਹੋ। ਤੁਸੀਂ ਸਕੂਲ ਵਿੱਚ ਔਸਤ ਹੋ ਸਕਦੇ ਹੋ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਜ਼ਿੰਦਗੀ ਵਿੱਚ ਚੀਜ਼ਾਂ ਇੱਕੋ ਜਿਹੀਆਂ ਹੋਣਗੀਆਂ।” ਉਨ੍ਹਾਂ ਲਿਖਿਆ, ”ਆਪਣੇ ਦਿਲ ਦੀ ਆਵਾਜ਼ ਸੁਣੋ। ਇਹ ਕਲਾ ਹੋ ਸਕਦੀ ਹੈ, ਸੰਗੀਤ, ਗ੍ਰਾਫਿਕ ਡਿਜ਼ਾਈਨ, ਸਾਹਿਤ ਆਦਿ ਹੋ ਸਕਦਾ ਹੈ। ਤੁਸੀਂ ਜੋ ਵੀ ਕੰਮ ਕਰਦੇ ਹੋ, ਉਸ ਲਈ ਆਪਣਾ ਆਪ ਸਮਰਪਿਤ ਕਰ ਦਿਓ।
ਤਾਮਿਲਨਾਡੂ ਦੇ ਕੂਨੂਰ ਨੇੜੇ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਚੀਫ ਆਫ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋ ਗਈ। ਇਸ ਹੈਲੀਕਾਪਟਰ ਵਿੱਚ ਸਿਰਫ਼ ਇੱਕ ਵਰੁਣ ਸਿੰਘ ਜ਼ਿੰਦਾ ਹੈ, ਉਨ੍ਹਾਂ ਦਾ ਇਲਾਜ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ। ਫਿਲਹਾਲ ਉਹ ਲਾਈਫ ਸਪੋਰਟ ਸਿਸਟਮ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: