ਪੰਜਾਬ ਤੋਂ ਬਾਅਦ ਹੁਣ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੰਗਾਮਾ ਸ਼ੁਰੂ ਹੋ ਗਿਆ ਹੈ। ਉਤਰਾਖੰਡ ਲਈ ਕਾਂਗਰਸ ਦੇ ਚੋਣ ਪ੍ਰਚਾਰ ਮੁਖੀ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਆਪਣੀ ਪਾਰਟੀ ਸੰਗਠਨ ‘ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਇਸ ਨੂੰ ਛੱਡਣ ਜਿਹਾ ਮਹਿਸੂਸ ਕਰ ਰਹੇ ਹਨ।
ਉੱਤਰਾਖੰਡ ਵਿੱਚ ਕੁੱਝ ਮਹੀਨਿਆਂ ਤੱਕ ਚੋਣਾਂ ਹੋਣੀਆਂ ਹਨ। ਇਸ ਦੌਰਾਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਕਾਂਗਰਸ ਸੰਗਠਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਟਵੀਟ ਕਰਦੇ ਹੋਏ ਉਨ੍ਹਾਂ ਨੇ ਪਾਰਟੀ ਖਿਲਾਫ ਆਪਣੀ ਨਾਰਾਜ਼ਗੀ ਜਤਾਈ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਅਤੇ ਪਾਰਟੀ ਵਿਚਾਲੇ ਸਭ ਕੁੱਝ ਠੀਕ ਨਹੀਂ ਹੈ।
ਹਰੀਸ਼ ਰਾਵਤ ਨੇ ਟਵੀਟ ‘ਚ ਲਿਖਿਆ, ”ਇਹ ਅਜੀਬ ਗੱਲ ਹੈ, ਚੋਣਾਂ ਦੇ ਸਮੁੰਦਰ ਵਿੱਚ ਤੈਰਨਾ ਹੈ, ਸਹਿਯੋਗ ਲਈ ਸੰਗਠਨ ਦਾ ਢਾਂਚਾ ਜ਼ਿਆਦਾਤਰ ਥਾਵਾਂ ‘ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਮੂੰਹ ਮੋੜ ਕੇ ਖੜ੍ਹਾ ਹੋ ਰਿਹਾ ਹੈ ਜਾਂ ਫਿਰ ਨਕਾਰਾਤਮਕ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ।” ਉਨ੍ਹਾਂ ਨੇ ਅੱਗੇ ਲਿਖਿਆ, “ਸੱਤਾ ਨੇ ਕਈ ਮਗਰਮੱਛਾਂ ਨੂੰ ਉੱਥੇ ਛੱਡਿਆ ਹੋਇਆ ਹੈ। ਜਿਨ੍ਹਾਂ ਦੇ ਹੁਕਮਾਂ ‘ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਮੇਰੇ ਮਨ ‘ਚ ਇਹ ਖਿਆਲ ਆ ਰਿਹਾ ਹੈ ਕਿ ਹਰੀਸ਼ ਰਾਵਤ ਹੁਣ ਬਹੁਤ ਹੋ ਗਿਆ, ਬਹੁਤ ਤੈਰ ਲਿਆ, ਇਹ ਆਰਾਮ ਕਰਨ ਦਾ ਸਮਾਂ ਹੈ!”
ਇਹ ਵੀ ਪੜ੍ਹੋ : ਪੰਜਾਬ : ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਦਾ 82 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਇੱਕ ਹੋਰ ਟਵੀਟ ਵਿੱਚ ਹਰੀਸ਼ ਰਾਵਤ ਨੇ ਕਿਹਾ, “ਫੇਰ ਮੇਰੇ ਮਨ ਦੇ ਇੱਕ ਕੋਨੇ ਤੋਂ ਗੁਪਤ ਰੂਪ ਵਿੱਚ ਇੱਕ ਆਵਾਜ਼ ਉੱਠ ਰਹੀ ਹੈ, ‘ਨਾ ਦੈਨਯਮ ਨਾ ਭਗਤਮ’, ਮੈਂ ਬਹੁਤ ਨਮੋਸ਼ੀ ਦੀ ਸਥਿਤੀ ਵਿੱਚ ਹਾਂ, ਨਵਾਂ ਸਾਲ ਸ਼ਾਇਦ ਰਸਤਾ ਦਿਖਾ ਦੇਵੇ। ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਕੇਦਾਰਨਾਥ ਜੀ ਇਸ ਸਥਿਤੀ ਵਿੱਚ ਮੇਰਾ ਮਾਰਗਦਰਸ਼ਨ ਕਰਨਗੇ।”
ਵੀਡੀਓ ਲਈ ਕਲਿੱਕ ਕਰੋ -: