ਉਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਬੱਦਲ ਫੱਟਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 8 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਸਮੇ ਰਾਹਤ ਅਤੇ ਬਚਾਅ ਕਾਰਜ ਵੀ ਜਾਰੀ ਹਨ। ਇਹ ਹਾਦਸਾ ਧਾਰਚੁਲਾ ਦੇ ਜੁੰਮਾ ਪਿੰਡ ਵਿੱਚ ਵਾਪਰਿਆ ਹੈ।
ਘਟਨਾ ਦੇਰ ਰਾਤ ਵਾਪਰੀ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ। ਜਦੋ ਬੱਦਲ ਫੱਟਣ ਕਾਰਨ ਭਾਰੀ ਮੀਂਹ ਪਿਆ, ਤਾਂ ਜਲਦੀ ਹੀ ਬਹੁਤ ਸਾਰੇ ਘਰ ਪਾਣੀ ਵਿੱਚ ਵਹਿ ਗਏ। ਇਸ ਦੌਰਾਨ ਘਰਾਂ ਵਿੱਚ ਸੁੱਤੇ ਹੋਏ ਲੋਕ ਵੀ ਮਲਬੇ ਹੇਠ ਦਬੇ ਹੋਏ ਸਨ। ਘਟਨਾ ਤੋਂ ਬਾਅਦ ਇਲਾਕੇ ‘ਚ ਹਫੜਾ -ਦਫੜੀ ਮੱਚ ਗਈ। ਪਿਥੌਰਾਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਆਸ਼ੀਸ਼ ਚੌਹਾਨ ਨੇ ਦੱਸਿਆ ਕਿ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕਸ ‘ਚ ਵਿਸ਼ਵ ਰਿਕਾਰਡ ਬਣਾ ਸੁਮਿਤ ਅੰਤਿਲ ਨੇ ਜਿੱਤਿਆ ਗੋਲਡ, CM ਕੈਪਟਨ ਨੇ ਕਿਹਾ – ‘ਸਾਨੂੰ ਤੁਹਾਡੇ ‘ਤੇ ਮਾਣ ਹੈ’
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਥਿਤੀ ਨਾਲ ਨਜਿੱਠਣ ਲਈ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ।ਪੁਲਿਸ, ਪ੍ਰਸ਼ਾਸਨ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਜੁੰਮਾ ਪਿੰਡ ਉੱਤਰਾਖੰਡ ਦੀ ਚੀਨ-ਨੇਪਾਲ ਸਰਹੱਦ ‘ਤੇ ਪੈਂਦਾ ਹੈ।
ਇਹ ਵੀ ਦੇਖੋ : ਪੰਜਾਬੀ ਨੌਜਵਾਨ ਤੋਂ ਸੁਣੋ ਕਿਵੇਂ ਕਾਬੁਲ ‘ਚ ਰਾਤ ਭਰ ਹੁੰਦੀ ਸੀ ਤਾੜ-ਤਾੜ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ…