ਪਾਕਿਸਤਾਨ ਤੋਂ ਭੱਜ ਕੇ ਨੇਪਾਲ ਦੇ ਰਸਤੇ ਭਾਰਤ ਆਈ ਸੀਮਾ ਹੈਦਰ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਕੁਝ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ, ਜਦਕਿ ਕੁਝ ਉਸ ਦੇ ਪਿਆਰ ਨੂੰ ਸੱਚਾ ਦੱਸ ਰਹੇ ਹਨ। ਇਸ ਦੌਰਾਨ ਮੁੰਬਈ ‘ਚ ਇਕ ਸਨਸਨੀਖੇਜ਼ ਧਮਕੀ ਭਰੀ ਕਾਲ ਆਈ ਹੈ। ਇਸ ‘ਚ ਫੋਨ ਕਰਨ ਵਾਲੇ ਨੇ ਕਿਹਾ ਹੈ ਕਿ ਜੇ ਸੀਮਾ ਹੈਦਰ ਨੂੰ ਪਾਕਿਸਤਾਨ ਵਾਪਸ ਨਾ ਭੇਜਿਆ ਗਿਆ ਤਾਂ ਭਾਰਤ ਨੂੰ 26/11 ਮੁੰਬਈ ਅੱਤਵਾਦੀ ਹਮਲੇ ਵਰਗੇ ਹਮਲੇ ਦੀ ਤਿਆਰੀ ਕਰਨੀ ਪਵੇਗੀ।
ਇਹ ਫੋਨ ਕਾਲ 12 ਜੁਲਾਈ ਨੂੰ ਮੁੰਬਈ ਟਰੈਫਿਕ ਕੰਟਰੋਲ ਰੂਮ ਨੂੰ ਮਿਲੀ ਸੀ। ਇਸ ਕਾਲ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ ਹੈ ਅਤੇ ਕਾਲ ਬਾਰੇ ਹੋਰ ਜਾਣਕਾਰੀ ਲਈ ਜਾ ਰਹੀ ਹੈ। ਰਿਪੋਰਟ ਮੁਤਾਬਕ ਨੇ ਸੀਮਾ ਹੈਦਰ ਦਾ ਹਵਾਲਾ ਦਿੰਦੇ ਹੋਏ ਉਰਦੂ ਭਾਸ਼ਾ ਵਿੱਚ ਗੱਲ ਕੀਤੀ। ਉਸ ਨੇ ਇਹ ਵੀ ਕਿਹਾ ਕਿ ਜੇਕਰ ਸੀਮਾ ਨੂੰ ਵਾਪਸ ਨਾ ਭੇਜਿਆ ਗਿਆ ਤਾਂ ਭਾਰਤ ਤਬਾਹ ਹੋ ਜਾਵੇਗਾ।
ਸੀਮਾ ਹੈਦਰ ਆਪਣੇ ਬੁਆਏਫ੍ਰੈਂਡ ਸਚਿਨ ਮੀਣਾ ਦੇ ਨਾਲ ਭਾਰਤ ਵਿੱਚ ਰਹਿਣ ਲਈ ਆਪਣੇ ਚਾਰ ਬੱਚਿਆਂ ਸਮੇਤ ਆ ਗਈ ਹੈ। ਉਹ ਦਾਅਵਾ ਕਰ ਰਹੀ ਹੈ ਕਿ ਉਹ ਪਾਕਿਸਤਾਨ ਦੀ ਰਹਿਣ ਵਾਲੀ ਹੈ ਅਤੇ ਨੇਪਾਲ ਰਾਹੀਂ ਭਾਰਤ ਵਿੱਚ ਦਾਖ਼ਲ ਹੋਈ ਸੀ। ਉਸ ਦੇ ਪਤੀ ਨੇ ਵੀ ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਉਸ ਦੀ ਪਤਨੀ ਨੂੰ ਪਾਕਿਸਤਾਨ ਵਾਪਸ ਭੇਜਣ ਦੀ ਅਪੀਲ ਕੀਤੀ ਹੈ। ਉਥੇ ਹੀ ਸੀਮਾ ਨੇ ਕਿਹਾ ਹੈ ਕਿ ਉਹ ਹਿੰਦੂ ਧਰਮ ਅਪਣਾ ਲਵੇਗੀ ਅਤੇ ਆਪਣੇ ਬੁਆਏਫ੍ਰੈਂਡ ਨਾਲ ਭਾਰਤ ‘ਚ ਹੀ ਰਹੇਗੀ। ਸੀਮਾ ਦੇ ਪਤੀ ਨੇ ਦੱਸਿਆ ਕਿ ਉਸ ਕੋਲ ਸਾਊਦੀ ਅਰਬ ਜਾਣ ਲਈ ਪਾਸਪੋਰਟ ਬਣ ਗਿਆ ਸੀ ਪਰ ਉਹ ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚ ਗਈ। ਸੀਮਾ ਦੇ ਪਤੀ ਗੁਲਾਮ ਹੈਦਰ ਜਾਖਰਾਣੀ ਨੇ ਸੋਸ਼ਲ ਮੀਡੀਆ ਰਾਹੀਂ ਅਤੇ ਭਾਰਤੀ ਮੀਡੀਆ ਨਾਲ ਸੰਪਰਕ ਕਰਕੇ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਹੋਣ ਦਾ ਦਰਦ ਜ਼ਾਹਰ ਕੀਤਾ। ਉਸ ਨੇ ਕਿਹਾ ਕਿ ਉਹ ਸਭ ਕੁਝ ਭੁੱਲ ਕੇ ਸੀਮਾ ਨੂੰ ਗਲੇ ਲਗਾਉਣ ਲਈ ਤਿਆਰ ਹੈ। ਉਸ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਹੜ੍ਹਾਂ ਨੇ ਖੋਹਿਆ ਦਾਦਾ-ਦਾਦੀ ਦਾ ਇਕਲੌਤਾ ਸਹਾਰਾ, ਬੁੱਢੇ ਦਰਿਆ ‘ਚੋਂ 3 ਦਿਨ ਬਾਅਦ ਮਿਲੀ ਮ੍ਰਿਤ.ਕ ਦੇਹ
ਭਾਰਤ ਆਉਣ ਤੋਂ ਬਾਅਦ ਸੀਮਾ ਅਤੇ ਸਚਿਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਦੋਵਾਂ ਨੂੰ ਜ਼ਮਾਨਤ ਵੀ ਮਿਲ ਗਈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਦੋਂ ਤੱਕ ਕੇਸ ਦੀ ਸੁਣਵਾਈ ਚੱਲ ਰਹੀ ਹੈ, ਸੀਮਾ ਆਪਣੀ ਰਿਹਾਇਸ਼ ਨਹੀਂ ਬਦਲੇਗੀ ਅਤੇ ਸਚਿਨ ਨਾਲ ਰਹੇਗੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਚਿਨ ਆਪਣੀ ਪ੍ਰੇਮਿਕਾ ਅਤੇ ਉਸ ਦੇ ਬੱਚਿਆਂ ਨੂੰ ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਦੀ ਮੀਨਾ ਠਾਕੁਰਨ ਕਾਲੋਨੀ ਸਥਿਤ ਆਪਣੇ ਪੇਕੇ ਘਰ ਲੈ ਗਿਆ। ਸੀਮਾ ਦੇ ਨਾਲ ਰਹਿੰਦੇ ਉਸਦੇ ਚਾਰ ਬੱਚੇ ਵੀ ਉਸਦੇ ਨਾਲ ਗਏ ਸਨ। ਸੀਮਾ ਅਤੇ ਸਚਿਨ ਸਾਲ 2019 ਵਿੱਚ PUBG ਖੇਡਦੇ ਹੋਏ ਸੰਪਰਕ ਵਿੱਚ ਆਏ ਅਤੇ ਫਿਰ ਦੋਵੇਂ ਹੌਲੀ-ਹੌਲੀ ਨੇੜੇ ਆ ਗਏ। ਇਸ ਤੋਂ ਬਾਅਦ ਸੀਮਾ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਉਸ ਦੌਰਾਨ ਸੀਮਾ ਦਾ ਪਤੀ ਗੁਲਾਮ ਹੈਦਰ ਸਾਊਦੀ ਅਰਬ ‘ਚ ਸੀ।
ਵੀਡੀਓ ਲਈ ਕਲਿੱਕ ਕਰੋ -: