India adds 40 billionaires in 2020 : ਭਾਵੇ ਹੀ ਵਿਸ਼ਵ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਕੋਰੋਨਾ ਦੌਰ ਵਿੱਚ ਪੱਟੜੀ ਤੋਂ ਲਹਿ ਗਈ ਸੀ, ਪਰ ਇਸ ਮਹਾਂਮਾਰੀ ਦੇ ਵਿਚਕਾਰ ਪਿੱਛਲੇ ਸਾਲ ਵਿਸ਼ਵ ਦੇ ਅਰਬਪਤੀਆਂ ਵਿੱਚ 40 ਭਾਰਤੀਆਂ ਦਾ ਨਾਮ ਵੀ ਜੁੜ ਗਿਆ ਹੈ। ਵਿਸ਼ਵ ਦੇ 177 ਅਰਬਪਤੀਆਂ ਦੇ ਕਲੱਬ ਵਿੱਚ ਇਨ੍ਹਾਂ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਮੁਕੇਸ਼ ਅੰਬਾਨੀ 83 ਬਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਵਾਲਾ ਸਭ ਤੋਂ ਅਮੀਰ ਭਾਰਤੀ ਸੀ। ਰਿਲਾਇੰਸ ਇੰਡਸਟਰੀਜ਼ ਦਾ ਮਾਲਕ 24 ਪ੍ਰਤੀਸ਼ਤ ਦੇ ਵਾਧੇ ਨਾਲ ਵਿਸ਼ਵ ਦਾ ਅੱਠਵਾਂ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ ਗੁਜਰਾਤ ਦੇ ਗੌਤਮ ਅਡਾਨੀ ਨੇ ਪਿੱਛਲੇ ਕੁੱਝ ਸਾਲਾਂ ਵਿੱਚ ਸ਼ਾਨਦਾਰ ਵਾਧਾ ਕੀਤਾ ਹੈ। ਅਡਾਨੀ ਦੀ ਦੌਲਤ 2020 ਵਿੱਚ ਤਕਰੀਬਨ ਦੁੱਗਣੀ 32 ਬਿਲੀਅਨ ਅਮਰੀਕੀ ਡਾਲਰ ਹੋ ਗਈ, ਅਤੇ ਉਹ 20 ਸਥਾਨ ਉੱਪਰ ਆ ਕੇ ਵਿਸ਼ਵ ਦਾ 48 ਵਾਂ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ।
ਇਸਦੇ ਨਾਲ, ਉਹ ਦੂਸਰਾ ਸਭ ਤੋਂ ਅਮੀਰ ਭਾਰਤੀ ਹੈ। ਉਸੇ ਸਮੇਂ, ਉਨ੍ਹਾਂ ਦੇ ਭਰਾ ਵਿਨੋਦ ਦੀ ਦੌਲਤ 128 ਪ੍ਰਤੀਸ਼ਤ ਵੱਧ ਕੇ 9.8 ਬਿਲੀਅਨ ਅਮਰੀਕੀ ਡਾਲਰ ਹੋ ਗਈ ਸੀ। ਇਹ ਰਿਪੋਰਟ ਨਿੱਜੀ ਜਾਂ ਪਰਿਵਾਰਕ ਜਾਇਦਾਦ ਦਾ ਸੁਮੇਲ ਹੈ। ਇੱਥੇ ਇਹ ਦੱਸਣਯੋਗ ਹੈ ਕਿ ਭਾਰਤੀ ਅਰਥਵਿਵਸਥਾ ਵਿੱਚ ਮਹਾਂਮਾਰੀ ਦੇ ਪ੍ਰਭਾਵ ਅਤੇ ਇਸ ਤੋਂ ਬਚਣ ਲਈ ਲਗਾਈ ਗਈ ਤਾਲਾਬੰਦੀ ਕਾਰਨ ਸੱਤ ਪ੍ਰਤੀਸ਼ਤ ਦਾ ਫਰਕ ਆਇਆ ਹੈ। ਇਹ ਰਿਪੋਰਟ ਇੱਕ ਅਜਿਹੇ ਸਮੇਂ ਆਈ ਹੈ ਜਦੋਂ K-Shaped ਦੀ ਵਸੂਲੀ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ, ਜਿੱਥੇ ਸਿਰਫ ਕੁੱਝ ਚੁਣੇ ਲੋਕ ਖੁਸ਼ਹਾਲ ਹਨ।
ਇਹ ਵੀ ਦੇਖੋ : ਚਢੂਨੀ ਦੇ ਪਿੰਡ ਪਹੁੰਚਿਆ ਪੱਤਰਕਾਰ, ਦੇਖੋ ਘਰ ਦੀ ਐਕਸਕਲੂਜ਼ਿਵ ਵੀਡੀਓ, ਪਰਿਵਾਰ ਵਾਲਿਆਂ ਨੇ ਬੰਨ ਤਾ ਰੰਗ