ਇਜ਼ਰਾਈਲ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ, ਹੁਣ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਹਿਲੀ ਵਾਰ ਦੇਸ਼ ਦਾ ਦੌਰਾ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਅਤੇ ਨਫਤਾਲੀ ਬੇਨੇਟ ਦੀ ਅਗਵਾਈ ਵਾਲੀ ਨਵੀਂ ਇਜ਼ਰਾਈਲ ਸਰਕਾਰ ਦੇ ਵਿੱਚ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੋਵੇਗੀ।
ਜੈਸ਼ੰਕਰ ਐਤਵਾਰ ਤੋਂ ਇਜ਼ਰਾਇਲ ਦੇ ਤਿੰਨ ਦਿਨਾਂ ਦੇ ਸਰਕਾਰੀ ਦੌਰੇ ‘ਤੇ ਹੋਣਗੇ। ਨੇਤਨਯਾਹੂ ਦੀ ਸਰਕਾਰ ਤੋਂ ਬਾਅਦ ਇਜ਼ਰਾਈਲ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਵਿਦੇਸ਼ ਮੰਤਰੀ ਇਹ ਦੌਰਾ ਕਰ ਰਹੇ ਹਨ। ਆਪਣੀ ਯਾਤਰਾ ਦੌਰਾਨ, ਵਿਦੇਸ਼ ਮੰਤਰੀ ਜੈਸ਼ੰਕਰ ਇਜ਼ਰਾਈਲੀ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ, ਵਿਦੇਸ਼ ਮੰਤਰੀ ਲੈਪਿਡ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਇਯਾਲ ਹੁਲਤਾ ਸਣੇ ਇਜ਼ਰਾਈਲ ਸਰਕਾਰ ਨਾਲ ਮੁਲਾਕਾਤ ਕਰਨਗੇ।
ਇਜ਼ਰਾਈਲ ਦੇ ਵਿਦੇਸ਼ ਸਕੱਤਰ ਏਲੋਨ ਉਸ਼ਪੀਜ਼ ਨੇ ਟਵੀਟ ਕਰਕੇ ਜੈਸ਼ੰਕਰ ਦੇ ਆਉਣ ਦੀ ਪੁਸ਼ਟੀ ਕੀਤੀ ਅਤੇ ਸਵਾਗਤ ਕੀਤਾ। ਜੈਸ਼ੰਕਰ ਦੇ ਇਜ਼ਰਾਈਲ ਦੌਰੇ ਤੋਂ ਪਹਿਲਾਂ ਸ਼ਾਮ ਨੂੰ ਉਨ੍ਹਾਂ ਨੇ ਟਵੀਟ ਕੀਤਾ ਅਤੇ ਦੁਸਹਿਰੇ ਦੀਆਂ ਮੁਬਾਰਕਾਂ ਦਿੱਤੀਆਂਅਤੇ ਕਿਹਾ ਭਾਰਤ ਇੱਕ ਰਣਨੀਤਕ ਭਾਈਵਾਲ ਅਤੇ ਬਹੁਤ ਹੀ ਕਰੀਬੀ ਮਿੱਤਰ ਹੈ।” ਜੈਸ਼ੰਕਰ ਦੀ ਇਜ਼ਰਾਈਲ ਯਾਤਰਾ ਉਨ੍ਹਾਂ ਦੇ ਕਿਰਗਿਜ਼ਸਤਾਨ, ਕਜ਼ਾਖਸਤਾਨ ਅਤੇ ਅਰਮੀਨੀਆ ਦੇ ਤਿੰਨ ਦੇਸ਼ਾਂ ਦੇ ਦੌਰੇ ਤੋਂ ਬਾਅਦ ਆਈ ਹੈ। ਭਾਰਤ ਅਤੇ ਇਜ਼ਰਾਈਲ ਦੇ ਰਵਾਇਤੀ ਤੌਰ ‘ਤੇ ਨੇੜਲੇ ਸਬੰਧ ਹਨ ਅਤੇ ਸਾਲਾਂ ਤੋਂ ਦੋਵਾਂ ਦੇਸ਼ਾਂ ਨੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ “ਅੱਤਵਾਦ ਵਿਰੋਧੀ” ਕਾਰਜਾਂ ਵਿੱਚ ਨੇੜਲਾ “ਸਹਿਯੋਗ” ਵਿਕਸਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: