mamat banerjee appeal PM requesting further delaying examinationsਨੀਟ ਅਤੇ ਜੇਈਈ ਦੀ ਪ੍ਰੀਖਿਆ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਪ੍ਰੀਖਿਆ ਦੀ ਮਿਤੀ ਨੂੰ ਅੱਗੇ ਵਧਾਉਣ’ਤੇ ਵਿਚਾਰ ਕੀਤਾ ਜਾਵੇ।ਇਸ ਤੋਂ ਪਹਿਲਾਂ ਹੋਰ ਪਾਰਟੀਆਂ ਦੇ ਕਈ ਆਗੂਆਂ ਵੀ ਅਵਾਜ਼ ਉਠਾ ਚੁੱਕੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ‘ਚ ਕੋਰੋਨਾ ਦੇ ਹਾਲਾਤ ਅਜੇ ਵੀ ਬੇਹੱਦ ਚਿੰਤਾਜਨ ਬਣੇ ਹੋਏ ਹਨ,ਇਸ ਦਰਮਿਆਨ ਪ੍ਰੀਖਿਆ ਦੇ ਨਾਮ’ਤੇ ਵਿਦਿਆਰਥੀਆਂ ਦੀ ਜ਼ਿੰਦਗੀ ਖਤਰੇ ‘ਚ ਨਹੀਂ ਪਾਈ ਜਾ ਸਕਦੀ।
ਪ੍ਰੀਖਿਆ ਨੂੰ ਲੈ ਕੇ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਇੱਕ ਟਵੀਟ ਕੀਤਾ ਅਤੇ ਲਿਖਿਆ ਕਿ ‘ਪਿਛਲੀ ਵਾਰ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸ’ਚ ਮੈਂ ਯੂ.ਜੀ.ਸੀ. ਗਾਈਡਲਾਈਨਜ਼ ਖਿਲਾਫ ਆਵਾਜ਼ ਚੁੱਕੀ ਸੀ।ਗਾਈਡਲਾਈਨਜ਼ ‘ਚ ਸਤੰਬਰ ਤਕ ਯੂਨੀਵਰਸਿਟੀ/ਕਾਲਜ ਦੀਆਂ ਪ੍ਰੀਖਿਆਵਾਂ ਪੂਰੀ ਕਰਨ ਦਾ ਨਿਰਦੇਸ਼ ਹੈ।ਇਸਦਾ ਵੱਡਾ ਖਤਰਾ ਵਿਦਿਆਰਥੀਆਂ ਦੀ ਜ਼ਿੰਦਗੀ’ਤੇ ਪੈ ਸਕਦਾ ਹੈ।ਮੁੱਖ ਮੰਤਰੀ ਮਮਤਾ ਬੈਨਰਜ਼ੀ ਨੇ ਟਵੀਵ ਰਾਂਹੀ ਕਿਹਾ ਕਿ ਸਿੱਖਿਆ ਮੰਤਰੀ ਦੇ ਨਿਰਦੇਸ਼’ਤੇ ਸਤੰਬਰ ‘ਚ ਨੀਟ ਅਤੇ ਜੇਈਈ ਦੀ ਪ੍ਰੀਖਿਆ ਕਰਾਏ ਜਾਣ ਦੀ ਗੱਲ ਕਹੀ ਹੈ।ਉਨ੍ਹਾਂ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਪ੍ਰੀਖਿਆ ਨੂੰ ਅੱਗੇ ਵਧਾਇਆ ਜਾਵੇ ਜਦੋਂ ਤਕ ਹਾਲਾਤ ਪਹਿਲਾਂ ਵਰਗੇ ਨਾ ਹੋ ਜਾਣ।ਇਹ ਸਾਡਾ ਫਰਜ਼ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਇੱਕ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਈਏ।ਤ੍ਰਿਣਮੂਲ ਕਾਂਗਰਸ ਇਸ ਤੋਂ ਪਹਿਲਾਂ ਪ੍ਰੀਖਿਆ ਰੋਕੇ ਜਾਣ ਦੀ ਮੰਗ ਉਠਾ ਚੁੱਕੀ ਹੈ।ਪਾਰਟੀ ਦਾ ਕਹਿਣਾ ਹੈ ਕਿ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦਾ ਪ੍ਰੀਖਿਆ ਸੈਂਟਰ ਤਕ ਪਹੁੰਚਣਾ ਉਨ੍ਹਾਂ ਨੂੰ ਖਤਰੇ ‘ਚ ਪਾ ਸਕਦਾ ਹੈ।