Meeting at Tiktok: ਦਿੱਲੀ ਦੇ ਮੋਹਨ ਗਾਰਡਨ ਖੇਤਰ ਵਿਚ ਇਕ ਵਿਅਕਤੀ ਨੇ ਇਕ ਔਰਤ ਨੂੰ ਵਿਆਹ ਤੋਂ ਇਨਕਾਰ ਕਰਨ ‘ਤੇ ਗੋਲੀ ਮਾਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਉਸਦੇ ਦੋਸਤ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਹਰਿਆਣੇ ਦੇ ਸੋਨੀਪਤ ਦਾ ਕਰਨ ਅਤੇ ਪਾਨੀਪਤ ਤੋਂ ਪ੍ਰਵੀਨ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਨੂੰ ਇੱਕ ਆਦਮੀ ਨੇ ਗੋਲੀ ਮਾਰ ਦਿੱਤੀ ਹੈ। ਔਰਤ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਔਰਤ ਦੇ ਪੇਟ ਵਿਚ ਗੋਲੀ ਲੱਗੀ ਸੀ, ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਰਨ ਟਿਕਟੋਕ ‘ਤੇ ਲੜਕੀ ਨੂੰ ਮਿਲਿਆ ਸੀ। ਉਹ ਵਿਆਹ ਕਰਾਉਣ ਲਈ ਦਿੱਲੀ ਪਹੁੰਚ ਗਿਆ, ਪਰ ਜਿਵੇਂ ਹੀ ਲੜਕੀ ਨੂੰ ਪਤਾ ਲੱਗਿਆ ਕਿ ਕਰਨ ਦਾ ਵਿਆਹ ਹੋਇਆ ਸੀ, ਤਾਂ ਉਸਨੇ ਇਨਕਾਰ ਕਰ ਦਿੱਤਾ।
ਡੀਸੀਪੀ (ਦੁਆਰਕਾ) ਸੰਤੋਸ਼ ਕੁਮਾਰ ਮੀਨਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਅਤੇ ਦੋਨਾਂ ਮੁਲਜ਼ਮਾਂ ਨੂੰ ਗੋਯਲਾ ਪਿੰਡ ਨੇੜੇ ਸ਼ਿਆਮ ਕੁੰਜ ਕਲੋਨੀ ਵਿੱਚ ਸਥਿਤ ਗੋਇਲਾ ਡੇਅਰੀ ਰੋਡ ’ਤੇ ਕਾਬੂ ਕੀਤਾ। ਕਰਨ 10 ਮਹੀਨੇ ਪਹਿਲਾਂ ਟਿਕਟੋਕ ਰਾਹੀਂ ਪੀੜਤ ਦੇ ਸੰਪਰਕ ਵਿੱਚ ਆਇਆ ਸੀ। ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਬੱਚੇ ਹਨ, ਪਰ ਉਸਨੇ ਉਸਨੂੰ ਨਹੀਂ ਦੱਸਿਆ। ਪੁਲਿਸ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਪਹਿਲਾਂ ਜਦੋਂ ਪੀੜਤ ਲੜਕੀ ਨੂੰ ਪਤਾ ਲੱਗਿਆ ਕਿ ਕਰਨ ਦਾ ਵਿਆਹ ਹੋਇਆ ਹੈ ਤਾਂ ਉਸਨੇ ਉਸਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੀੜਤ ਪਰਿਵਾਰ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਕਰਨ ਨਹੀਂ ਚਾਹੁੰਦਾ ਸੀ ਕਿ ਪੀੜਤਾ ਕਿਸੇ ਹੋਰ ਨਾਲ ਵਿਆਹ ਕਰੇ। ਕਰਨ ਨੇ ਮੋਹਨ ਗਾਰਡਨ ਤੋਂ ਇਕ ਸਾਈਕਲ ਚੋਰੀ ਕਰਕੇ ਪ੍ਰਵੀਨ ਕੋਲੋਂ ਦੇਸੀ ਕੱਟਾ ਖਰੀਦਿਆ। ਸ਼ੁੱਕਰਵਾਰ ਨੂੰ, ਉਸਨੇ ਪੀੜਤ ਦੇ ਘਰ ਵਿੱਚ ਦਾਖਲ ਹੁੰਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਵਿਚ ਪੀੜਤ ਵਿਅਕਤੀ ਨੂੰ ਗੋਲੀ ਲੱਗੀ ਸੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਕਾਫ਼ੀ ਨਾਜ਼ੁਕ ਹੈ। ਪੁਲਿਸ ਨੇ ਕਰਨ ਅਤੇ ਉਸਦੇ ਦੋਸਤ ਪ੍ਰਵੀਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਦੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ : ਭੁੱਖ ਹੜਤਾਲ ‘ਤੇ ਬੈਠੀਆਂ ਬੀਬੀਆਂ ਨੇ ਕਰਤੀ ਕਮਾਲ, ਦੇਖੋ ਪੰਜਾਬ ਦੇ ਹਰਿਆਣਾ ਦਾ ਭਾਈਚਾਰਾ