ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਮੰਗਲਵਾਰ ਨੂੰ ਮਹਾਕੁੰਭ ਵਿੱਚ ਇਸ਼ਨਾਨ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਚਾਰ ਪੀੜ੍ਹੀਆਂ ਵੀ ਕੁੰਭ ਨਗਰੀ ਪਹੁੰਚੀਆਂ, ਜਿਸ ‘ਚ ਉਨ੍ਹਾਂ ਦੀ ਮਾਂ ਕੋਕਿਲਾ ਬੇਨ, ਜਵਾਈ ਆਕਾਸ਼ ਅਤੇ ਸ਼ਲੋਕਾ ਅਤੇ ਪੁੱਤ-ਨੂੰਹ ਅਨੰਤ ਅਤੇ ਰਾਧਿਕਾ ਦੇ ਨਾਲ ਮੁਕੇਸ਼ ਅੰਬਾਨੀ ਦੇ ਪੋਤੇ ਪ੍ਰਿਥਵੀ ਅਤੇ ਵੇਦਾ ਵੀ ਪ੍ਰਯਾਗਰਾਜ ਪਹੁੰਚੇ। ਸੰਗਮ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਅੰਬਾਨੀ ਪਰਿਵਾਰ ਨੇ ਨਿਰੰਜਨੀ ਅਖਾੜੇ ਦੇ ਪੀਠਾਧੀਸ਼ਵਰ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਜੀ ਮਹਾਰਾਜ ਦੀ ਮੌਜੂਦਗੀ ਵਿੱਚ ਮਾਂ ਗੰਗਾ ਦੀ ਪੂਜਾ ਕੀਤੀ।
ਤ੍ਰਿਵੇਣੀ ‘ਚ ਇਸ਼ਨਾਨ ਕਰਨ ਤੋਂ ਬਾਅਦ ਅੰਬਾਨੀ ਪਰਿਵਾਰ ਮਹਾਕੁੰਭ ਵਿਚ ਪਰਮਾਰਥ ਨਿਕੇਤਨ ਆਸ਼ਰਮ ਪਹੁੰਚਿਆ। ਪਰਿਵਾਰ ਨੇ ਆਸ਼ਰਮ ਵਿਚ ਸਫਾਈ ਕਰਮਚਾਰੀਆਂ, ਬੋਟ ਚਲਾਉਣ ਵਾਲਿਆਂ ਤੇ ਤੀਰਥਯਾਤਰੀਆਂ ਨੂੰ ਮਠਿਆਈ ਵੰਡੀ। ਪਰਿਵਾਰ ਦੇ ਮੈਂਬਰ ਸ਼ਰਧਾਲੂਆਂ ਨੂੰ ਭੋਜਨ ਵੰਡਦੇ ਵੀ ਦਿਸੇ।
ਦੱਸ ਦੇਈਏ ਕਿ ਰਿਲਾਇੰਸ ਇੰਡਸਟ੍ਰੀਜ਼, ਪਰਮਾਰਥ ਨਿਕੇਤਨ ਆਸ਼ਰਮ, ਸ਼ਾਰਦਾ ਪੀਠ ਮਠ ਟਰੱਸਟ ਦਵਾਰਕਾ, ਸ਼੍ਰੀ ਸ਼ੰਕਰਾਚਾਰੀਆ ਉਤਸਵ ਸੇਵਾਲਯ ਫਾਊਂਡੇਸ਼ਨ, ਨਿਰੰਜਨੀ ਅਖਾੜਾ ਅਤੇ ਪ੍ਰਭੂ ਪ੍ਰੇਮੀ ਸੰਘਗ ਚੈਰੀਟੇਬਲ ਟਰੱਸਟ ਸਣੇ ਪ੍ਰਸਿੱਧ ਅਧਿਆਤਮਕ ਸੰਗਠਨਾਂ ਦੇ ਨਾਲ ਮਿਲ ਕੇ ਕੁੰਭ ਵਿਚ ਅੰਨ ਸੇਵਾ ਕਰ ਰਹੀ ਹੈ। ਅੰਬਾਨੀ ਪਰਿਵਾਰ ਨੇ ਬੋਟ-ਚਾਲਕਾਂ ਨੂੰ ਉਨ੍ਹਾਂ ਦੀ ਤੇ ਤੀਰਥ ਯਾਤਰੀਆਂ ਦੀ ਸੁਰੱਖਿਆ ਲਈ ਲਾਈਫ ਜੈਕੇਟ ਵੀ ਦਿੱਤੇ।
ਇਹ ਉਸ ਦੇ ਪਰਿਵਾਰ ਲਈ ਇੱਕ ਮਹੱਤਵਪੂਰਨ ਅਧਿਆਤਮਿਕ ਅਨੁਭਵ ਰਿਹਾ। ਉਸ ਨੇ ਮਾਤਾ ਗੰਗਾ ਵਿੱਚ ਇਸ਼ਨਾਨ ਕਰਕੇ ਪੁੰਨ ਦਾ ਲਾਭ ਕਮਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਰਸਮੀ ਪੂਜਾ ਅਰਚਨਾ ਕੀਤੀ। ਪੂਜਾ ਵਿੱਚ ਨਿਰੰਜਨੀ ਅਖਾੜੇ ਦੇ ਪ੍ਰਮੁੱਖ ਸੰਤ ਵੀ ਹਾਜ਼ਰ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਅੰਬਾਨੀ ਪਰਿਵਾਰ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ।
ਇਹ ਵੀ ਪੜ੍ਹੋ : J&K : ਅਖਨੂਰ ਸੈਕਟਰ ‘ਚ LoC ਦੇ ਕੋਲ IE/D ਬਲਾ.ਸ/ਟ, ਫੌਜ ਦੇ 2 ਜਵਾਨ ਸ਼ਹੀਦ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਹਰ ਰੋਜ਼ ਵੱਡੀ ਗਿਣਤੀ ‘ਚ ਲੋਕ ਹਿੱਸਾ ਲੈ ਰਹੇ ਹਨ। ਜਾਣਕਾਰੀ ਮੁਤਾਬਕ ਤ੍ਰਿਵੇਣੀ ਸੰਗਮ ‘ਚ ਹੁਣ ਤੱਕ 45 ਕਰੋੜ ਤੋਂ ਜ਼ਿਆਦਾ ਲੋਕ ਇਸ਼ਨਾਨ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਅੰਦਾਜ਼ੇ ਮੁਤਾਬਕ ਮਹਾਕੁੰਭ ‘ਚ ਕਰੀਬ 40 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਹਾਲਾਂਕਿ ਹੁਣ ਇਹ ਅੰਕੜਾ ਇਸ ਤੋਂ ਕਿਤੇ ਵੱਧ ਜਾ ਸਕਦਾ ਹੈ। ਮਹਾਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਇਹ 26 ਫਰਵਰੀ ਨੂੰ ਖਤਮ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
