ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦਾ ਅਧਿਕਾਰਤ ਟਵਿੱਟਰ ਹੈਂਡਲ ਸ਼ਨੀਵਾਰ ਦੇਰ ਰਾਤ ਨੂੰ ਸੰਭਾਵਿਤ ਹੈਕਿੰਗ ਹਮਲੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
NDRF ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਤਕਨੀਕੀ ਮਾਹਿਰ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹੈਂਡਲ ਨੂੰ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ। NDRF ਦੇ ਟਵਿੱਟਰ ਹੈਂਡਲ ਤੋਂ ਕੁੱਝ ਟਵੀਟਸ ਪੋਸਟ ਕੀਤੇ ਗਏ ਸਨ ਅਤੇ ਪਹਿਲਾਂ ਤੋਂ ਕੀਤੇ ਗਏ ਟਵੀਟਸ ਵੀ ਪ੍ਰਦਰਸ਼ਿਤ ਨਹੀਂ ਹੋ ਰਹੇ ਸੀ , ਪਰ ਇੱਕ ਅਧਿਕਾਰਤ ‘ਡਿਸਪਲੇ’ ਤਸਵੀਰ ਅਤੇ ਸੰਘੀ ਬਲ ਬਾਰੇ ਜਾਣਕਾਰੀ ਦਿਖਾਈ ਦੇ ਰਹੀ ਸੀ।
NDRF ਦਾ ਗਠਨ 2006 ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਆਈਆਂ ਆਫ਼ਤਾਂ ਨਾਲ ਨਜਿੱਠਣ ਲਈ ਇੱਕ ਸੰਘੀ ਸੰਕਟਕਾਲੀਨ ਬਲ ਵਜੋਂ ਕੀਤਾ ਗਿਆ ਸੀ ਅਤੇ NDRF ਨੇ 19 ਜਨਵਰੀ ਨੂੰ ਆਪਣਾ 17ਵਾਂ ਸਥਾਪਨਾ ਦਿਵਸ ਮਨਾਇਆ ਸੀ। ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਇੱਕ ਫੋਰਸ ਨੇ ਥੋੜ੍ਹੇ ਸਮੇਂ ਵਿੱਚ ਹੀ 1.44 ਲੱਖ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਆਫ਼ਤ ਦੀਆਂ ਸਥਿਤੀਆਂ ਵਿੱਚ ਫਸੇ ਸੱਤ ਲੱਖ ਤੋਂ ਵੱਧ ਲੋਕਾਂ ਨੂੰ ਬਚਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: