ਪੋਹ ਪੁੰਨਿਆ ਦੇ ਇਸ਼ਨਾਨ ਦੇ ਨਾਲ ਮਹਾਕੁੰਭ ਮੇਲਾ ਸੋਮਵਾਰ ਨੂੰ ਸ਼ੁਰੂ ਹੋ ਗਿਆ। ਸੋਮਵਾਰ ਨੂੰ ਡੇਢ ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ ਵਿੱਚ ਡੁਬਕੀ ਲਾਈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਾਰੇ ਸ਼ਰਧਾਲੂਆਂ, ਸੰਤ ਮਹਾਤਮਾਵਾਂ, ਕਲਪਾਵਾਸੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਹਾਕੁੰਭ ਦੇ ਪਹਿਲੇ ਇਸ਼ਨਾਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਹਾਕੁੰਭ ਨੂੰ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਸ਼ਾਨ ਦਾ ਪ੍ਰਤੀਕ ਦੱਸਿਆ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਕਸ
ਸੀਐਮ ਯੋਗੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ ਹੈ ਅੱਜ ਪਹਿਲੇ ਇਸ਼ਨਾਨ ਉਤਸਵ ਮੌਕੇ 1.50 ਕਰੋੜ ਸਨਾਤਨ ਭਗਤਾਂ ਨੇ ਨਿਰਵਿਘਨ ਅਤੇ ਸ਼ੁੱਧ ਤ੍ਰਿਵੇਣੀ ਵਿੱਚ ਇਸ਼ਨਾਨ ਕਰਨ ਦਾ ਪੁੰਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਲਿਖਿਆ, ‘ਮਹਾਂਕੁੰਭ ਮੇਲਾ ਪ੍ਰਸ਼ਾਸਨ, ਪ੍ਰਯਾਗਰਾਜ ਪ੍ਰਸ਼ਾਸਨ, ਯੂਪੀ ਪੁਲਿਸ, ਨਗਰ ਨਿਗਮ ਪ੍ਰਯਾਗਰਾਜ, ਸਵੱਛਾਗ੍ਰਹਿ, ਗੰਗਾ ਸੇਵਾ ਦੂਤ, ਕੁੰਭ ਸਹਾਇਕ, ਧਾਰਮਿਕ-ਸਮਾਜਿਕ ਸੰਸਥਾਵਾਂ, ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਅਤੇ ਮੀਡੀਆ ਜਗਤ ਦੇ ਭਰਾਵਾਂ ਸਣੇ ਮਹਾਕੁੰਭ ਨਾਲ ਜੁੜੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਵਿਭਾਗਾਂ ਦਾ ਤਹਿ ਦਿਲੋਂ ਧੰਨਵਾਦ! ਪੁੰਨ ਫਲਣ, ਮਹਾਕੁੰਭ ਚਲੋ।
ਪੋਹ ਦੀ ਪੁੰਨਿਆ ‘ਤੇ ਗੰਗਾ ਇਸ਼ਨਾਨ ਦਾ ਕੀ ਮਹੱਤਵ ਹੈ?
ਪੋਹ ਪੁੰਨਿਆ ‘ਤੇ ਤਗੰਗਾ ਇਸ਼ਨਾਨ ਦੇ ਮਹੱਤਵ ‘ਤੇ ਚਾਨਣ ਪਾਉਂਦਿਆਂ ਤੀਰਥ ਪੁਰੋਹਿਤ ਰਜਿੰਦਰ ਮਿਸ਼ਰ ਨੇ ਦੱਸਿਆ ਕਿ ਪੋਹ ਪੁੰਨਿਆ ‘ਤੇ ਗੰਗਾ ਇਸ਼ਨਾਨ ਨਾਲ ਹਰ ਤਰ੍ਹਾਂ ਦੇ ਪਾਪ ਮਿਟ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੋਹ ਪੁੰਨਿਆਂ ਦੇ ਨਾਲ ਇੱਕ ਮਹੀਨੇ ਤੱਕ ਚੱਲਣ ਵਾਲਾ ਕਲਪਵਾਸ ਵੀ ਅੱਜ ਤੋਂ ਸ਼ੁਰੂ ਹੋ ਗਿਆ। ਇਸ ਦੌਰਾਨ ਲੋਕ ਇਕ ਮਹੀਨੇ ਤੱਕ ਤਿੰਨੋਂ ਸਮੇਂ ਗੰਗਾ ਇਸ਼ਨਾਨ ਕਰਕੇ ਇੱਕ ਤਰ੍ਹਾਂ ਦਾ ਤੱਪ ਵਾਲੀ ਜ਼ਿੰਦਗੀ ਬਿਤਾਉਂਦੇ ਹਨ ਅਤੇ ਭਗਵਾਨ ਦੇ ਭਜਨ ਗਾਉਂਦੇ ਹਨ।”
ਇਹ ਵੀ ਪੜ੍ਹੋ : ਪਟਿਆਲਾ 7 ਵਾਰਡਾਂ ਦੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, ”ਭਾਰਤੀ ਕਦਰਾਂ-ਕੀਮਤਾਂ ਤੇ ਸੰਸਕ੍ਰਿਤੀ ਨੂੰ ਧਾਰਨ ਕਰਨ ਵਾਲੇ ਕਰੋੜਾਂ ਲੋਕਾਂ ਲਈ ਇੱਕ ਵਿਸ਼ੇਸ਼ ਦਿਵਸ ਮਹਾਕੁੰਭ 2025 ਪ੍ਰਯਾਗਰਾਜ ਵਿਚ ਸ਼ੁਰੂ ਹੋ ਚੁੱਕਾ ਹੈ, ਜਿਥੇ ਅਣਗਿਣਤ ਲੋਕ ਆਸਥਾ, ਸਮਰਪਣ ਅਤੇ ਸੰਸਕ੍ਰਿਤੀ ਦੇ ਇੱਕ ਪਵਿੱਤਰ ਸੰਗਮ ਵਿਚ ਇਕੱਠੇ ਹੋ ਰਹੇ ਹਨ। ਮਹਾਕੁੰਭ ਭਾਰਤ ਦੀ ਸਨਾਨਤ ਵਿਰਾਸਤ ਦਾ ਪ੍ਰਤੀਕ ਹੈ।” ਉਨ੍ਹਾਂ ਲਿਖਿਆ ਕਿ ਮੈਂ ਅਣਗਿਣਤ ਲੋਕਾਂ ਦੇ ਉਥੇ ਆ ਕੇ ਡੁਬਕੀ ਲਾਉਂਦੇ ਅਤੇ ਸੰਤਾਂ ਦਾ ਅਸ਼ੀਰਵਾਦ ਲੈਂਦੇ ਦੇਖ ਕੇ ਮੈਂ ਬਹੁਤ ਖੁਸ਼ ਹਾਂ ਅਤੇ ਭਗਵਾਨ ਦੇ ਭਜਨ ਗਾਉਂਦੇ ਹਨ।”
ਵੀਡੀਓ ਲਈ ਕਲਿੱਕ ਕਰੋ -: