ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਾਸੀਆਂ ਨੂੰ ਲਗਜ਼ਰੀ ਟ੍ਰੇਨ ਨਮੋ ਭਾਰਤ ਦਾ ਤੋਹਫਾ ਦਿੱਤਾ। ਅੱਜ ਨਮੋ ਭਾਰਤ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਵਿਚਕਾਰ 13 ਕਿਲੋਮੀਟਰ ਲੰਬੇ ਦਿੱਲੀ ਤੋਂ ਮੇਰਠ ਕੋਰੀਡੋਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਰੈਪਿਡ ਰੇਲ ਵਿੱਚ ਸਫ਼ਰ ਕੀਤਾ ਅਤੇ ਬੱਚਿਆਂ ਨੂੰ ਵੀ ਮਿਲੇ।
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਨੂੰ ਲਗਭਗ 12 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫਾ ਦੇਣਗੇ। ਰੈਪਿਡ ਰੇਲ ਸਹੂਲਤ ਨੂੰ ਦਿੱਲੀ ਨਾਲ ਜੋੜਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਾਬਾਦ ਸਟੇਸ਼ਨ ‘ਤੇ ਰੈਪਿਡ ਰੇਲ ‘ਚ ਯਾਤਰਾ ਕੀਤੀ। ਹੁਣ ਦਿੱਲੀ ਤੋਂ ਮੇਰਠ ਦੀ ਦੂਰੀ ਸਿਰਫ 40 ਮਿੰਟਾਂ ‘ਚ ਤੈਅ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਗਾਜ਼ੀਆਬਾਦ-ਮੇਰਠ ‘ਨਮੋ ਭਾਰਤ’ ਕੋਰੀਡੋਰ ਦੇ ਇੱਕ ਹਿੱਸੇ ਦਾ ਉਦਘਾਟਨ ਕੀਤਾ।
ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਾਬਾਦ ਸਟੇਸ਼ਨ ਤੋਂ ਟਿਕਟ ਖਰੀਦਿਆ ਤੇ ਉਨ੍ਹਾਂ ਨਿਊ ਅਸ਼ੋਕ ਨਗਰ ਆਰਆਰਟੀਐਸ ਸਟੇਸ਼ਨ ਤੱਕ ਨਮੋ ਭਾਰਤ ਟਰੇਨ ਵਿੱਚ ਸਫ਼ਰ ਕੀਤਾ। ਇਸ ਦੌਰਾਨ ਉਹ ਸਕੂਲੀ ਬੱਚਿਆਂ ਨੂੰ ਮਿਲੇ। ਉਨ੍ਹਾਂ ਬੱਚਿਆਂ ਵੱਲੋਂ ਲਿਆਂਦੀਆਂ ਸਾਰੀਆਂ ਪੇਂਟਿੰਗਾਂ ਨੂੰ ਦੇਖਿਆ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ।
ਪੀ. ਐੱਮ. ਮੋਦੀ ਸਵੇਰੇ 11 ਵਜੇ ਹਿੰਡਨ ਪਹੁੰਚੇ। ਇਸ ਮਗਰੋਂ ਪੀ.ਐੱਮ. ਮੋਦੀ ਸੜਕੀ ਰਸਤੇ ਤੋਂ ਸਾਹਿਬਾਬਾਦ ਰੈਪਿਡਐਕਸ ਨਮੋ ਭਾਰਤ ਸਟੇਸ਼ਨ ‘ਤੇ ਗਏ। ਜਿਥੇ ਉਨ੍ਹਾਂ ਨੇ ਤੀਜੇ ਪੜਾਅ ਦਾ ਉਦਘਾਟਨ ਕੀਤਾ। ਇਸ ਮਗਰੋਂ ਉਨ੍ਹਾਂ ਨੇ ਨਮੋ ਭਾਰਤ ਟ੍ਰੇਨ ਵਿਚ ਸਫਰ ਕੀਤਾ।
ਇਹ ਕੋਰੀਡੋਰ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਵਿਚਕਾਰ 13 ਕਿਲੋਮੀਟਰ ਲੰਬਾ ਹੈ। ਇਸ ਕੋਰੀਡੋਰ ਨੂੰ ਬਣਾਉਣ ਦੀ ਲਾਗਤ 46,00 ਕਰੋੜ ਰੁਪਏ ਹੈ। 82 ਕਿਲੋਮੀਟਰ ਦਾ ਇਹ ਪ੍ਰੋਜੈਕਟ ਜੂਨ 2025 ਤੱਕ ਪੂਰਾ ਹੋਣ ਦੀ ਉਮੀਦ ਹੈ। 18 ਅਗਸਤ 2024 ਨੂੰ ਰੇਲ ਸੇਵਾ ਨੂੰ ਮੇਰਠ ਦੱਖਣੀ ਸਟੇਸ਼ਨ ਤੱਕ ਵਧਾ ਦਿੱਤਾ ਗਿਆ ਸੀ। ਜਦੋਂਕਿ ਦੂਜਾ ਪੜਾਅ 6 ਮਾਰਚ 2024 ਤੱਕ ਸ਼ੁਰੂ ਕੀਤਾ ਗਿਆ ਸੀ। ਇਹ ਕੋਰੀਡੋਰ ਦੁਹਾਈ ਤੋਂ ਮੋਦੀਨਗਰ ਉੱਤਰੀ ਵਿਚਕਾਰ 17 ਕਿਲੋਮੀਟਰ ਲੰਬਾ ਸੀ। ਪਹਿਲੇ ਪੜਾਅ ਦਾ ਉਦਘਾਟਨ 20 ਅਕਤੂਬਰ 2023 ਨੂੰ ਕੀਤਾ ਗਿਆ ਸੀ, ਜਿਸ ਵਿਚ ਸਾਹਿਬਾਬਾਦ ਤੋਂ ਦੁਹਾਈ ਡਿਪੂ ਵਿਚਕਾਰ 17 ਕਿਲੋਮੀਟਰ ਦੀ ਲੰਬਾਈ ਵਿਚ ਤਿਆਰ ਕੀਤਾ ਗਿਆ ਸੀ।
ਰੈਪਿਡ ਰੇਲ ਰਾਹੀਂ ਦਿੱਲੀ ਤੋਂ ਮੇਰਠ ਜਾਣ ਵਾਲੇ ਵੱਖ-ਵੱਖ ਰੂਟਾਂ ‘ਤੇ ਕਿਰਾਏ ਤੈਅ ਕੀਤੇ ਗਏ ਹਨ। ਸਾਹਿਬਾਬਾਦ ਨਿਊ ਅਸ਼ੋਕ ਨਗਰ ਤੋਂ 13 ਕਿਲੋਮੀਟਰ ਦੂਰ ਹੈ। ਯਾਤਰਾ ਦੌਰਾਨ ਦੋ ਸਟੇਸ਼ਨ ਹੋਣਗੇ। ਇਸ ਰੂਟ ‘ਤੇ ਜਾਣ ਲਈ ਯਾਤਰੀਆਂ ਨੂੰ 150 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਅਜਵਾਇਣ ਦੀ ਪੋਟਲੀ ਨਾਲ ਖੰਘ-ਜ਼ੁਕਾਮ ਤੋਂ ਮਿਲਦਾ ਏ ਆਰਾਮ, ਜਾਣੋ ਕਿਵੇਂ ਬਣਾਈਏ ਤੇ ਇਸਤੇਮਾਲ
ਸਾਹਿਬਾਬਾਦ ਅਤੇ ਮੇਰਠ ਦੱਖਣ ਵਿਚਕਾਰ ਦੂਰੀ 42 ਕਿਲੋਮੀਟਰ ਹੈ। ਇਸ ਸਮੇਂ ਦੌਰਾਨ ਕੁੱਲ 9 ਸਟੇਸ਼ਨ ਅੱਧ ਵਿਚਕਾਰ ਹੋਣਗੇ। ਸਾਹਿਬਾਬਾਦ ਅਤੇ ਮੇਰਠ ਦੱਖਣ ਵਿਚਕਾਰ ਯਾਤਰਾ ਕਰਨ ਲਈ ਯਾਤਰੀਆਂ ਨੂੰ 110 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਨਿਊ ਅਸ਼ੋਕ ਨਗਰ, ਦਿੱਲੀ ਤੋਂ ਮੇਰਠ ਦੱਖਣ ਤੱਕ ਦੀ ਦੂਰੀ 55 ਕਿਲੋਮੀਟਰ ਹੈ। ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਕਾਰ ਕੁੱਲ 11 ਸਟੇਸ਼ਨ ਹੋਣਗੇ। ਇਸ ਰੂਟ ‘ਤੇ ਯਾਤਰੀਆਂ ਨੂੰ ਕੁੱਲ 150 ਰੁਪਏ ਦਾ ਕਿਰਾਇਆ ਅਦਾ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: