ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰੂਕਸ਼ੇਤਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੀ ਬਹਾਦਰੀ ਦਾ ਜ਼ਿਕਰ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਨਾ ਤਾਂ ਡਰਦਾ ਹੈ ਅਤੇ ਨਾ ਹੀ ਰੁਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ‘ਤੇ ਇੱਕ ਵਿਸ਼ੇਸ਼ ਸਿੱਕਾ ਅਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ “ਮੁਗਲ ਹਮਲਾਵਰਾਂ ਦੇ ਦੌਰ ਦੌਰਾਨ ਗੁਰੂ ਜੀ ਨੇ ਬਹਾਦਰੀ ਦਾ ਇੱਕ ਆਦਰਸ਼ ਸਥਾਪਤ ਕੀਤਾ। ਕਸ਼ਮੀਰੀ ਹਿੰਦੂਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ। ਇਸ ਸੰਕਟ ਦੇ ਵਿਚਕਾਰ, ਪੀੜਤਾਂ ਦੇ ਇੱਕ ਸਮੂਹ ਨੇ ਗੁਰੂ ਤੇਗ ਬਹਾਦਰ ਜੀ ਦੀ ਮਦਦ ਮੰਗੀ। ਗੁਰੂ ਮਹਾਰਾਜ ਨੇ ਫਿਰ ਉਨ੍ਹਾਂ ਸਾਰੇ ਪੀੜਤਾਂ ਨੂੰ ਔਰੰਗਜ਼ੇਬ ਨੂੰ ਸਪੱਸ਼ਟ ਤੌਰ ‘ਤੇ ਦੱਸਣ ਲਈ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਇਸਲਾਮ ਧਰਮ ਅਪਣਾ ਲੈਂਦੇ ਹਨ ਤਾਂ ਉਹ ਵੀ ਇਸਲਾਮ ਧਰਮ ਕਬੂਲ ਕਰ ਲੈਣਗੇ।” ਇਹ ਸ਼ਬਦ ਉਨ੍ਹਾਂ ਦੀ ਨਿਡਰਤਾ ਅਤੇ ਪਰਮ ਹਿੰਮਤ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਧਰਮ ਅਤੇ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਇਸ ਧਰਤੀ ‘ਤੇ ਖੜ੍ਹੇ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸੱਚ ਅਤੇ ਨਿਆਂ ਦੀ ਰੱਖਿਆ ਨੂੰ ਸਭ ਤੋਂ ਵੱਡਾ ਧਰਮ ਐਲਾਨਿਆ। ਕੁਰੂਕਸ਼ੇਤਰ ਦੀ ਇਹ ਪਵਿੱਤਰ ਧਰਤੀ ਸਿੱਖ ਪਰੰਪਰਾ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਸਿੱਖ ਪਰੰਪਰਾ ਦੇ ਲਗਭਗ ਸਾਰੇ ਗੁਰੂਆਂ ਨੇ ਆਪਣੀ ਪਵਿੱਤਰ ਯਾਤਰਾ ਦੌਰਾਨ ਇੱਥੇ ਦਰਸ਼ਨ ਕੀਤੇ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਵਰਗੀਆਂ ਸ਼ਖਸੀਅਤਾਂ ਇਤਿਹਾਸ ਵਿੱਚ ਬਹੁਤ ਘੱਟ ਮਿਲਦੀਆਂ ਹਨ। ਉਨ੍ਹਾਂ ਦਾ ਜੀਵਨ, ਉਨ੍ਹਾਂ ਦੀ ਕੁਰਬਾਨੀ, ਉਨ੍ਹਾਂ ਦਾ ਕਿਰਦਾਰ ਇੱਕ ਮਹਾਨ ਪ੍ਰੇਰਨਾ ਹੈ। ਬਹਾਦਰ ਸਾਹਿਬਜ਼ਾਦਿਆਂ ਨੇ ਕੰਧ ਵਿੱਚ ਇੱਟਾਂ ਵਿਚ ਚਿੰਨ੍ਹਣਾ ਸਵੀਕਾਰ ਕਰ ਲਿਆ ਪਰ ਆਪਣੇ ਕਰਤੱਵ ਅਤੇ ਧਰਮ ਦਾ ਮਾਰਗ ਨਹੀਂ ਛੱਡਿਆ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, ਘਰ ਨੂੰ ਅੱਗ ਲੱਗਣ ਨਾਲ 5 ਜੀਆਂ ਦੀ ਮੌਤ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਗੁਰੂਆਂ ਦੇ ਹਰ ਤੀਰਥ ਸਥਾਨ ਨੂੰ ਆਧੁਨਿਕ ਭਾਰਤ ਦੇ ਰੂਪ ਨਾਲ ਜੋੜਨ ਦੇ ਯਤਨ ਕੀਤੇ ਹਨ। ਚਾਹੇ ਉਹ ਕਰਤਾਰਪੁਰ ਕਾਰੀਡੋਰ ਦ ਕੰਮ ਪੂਰਾ ਕਰਾਉਣਾ ਹੋਵੇ, ਹੇਮਕੁੰਡ ਸਾਹਿਬ ਵਿਚ ਰੋਪ ਵੇ ਪ੍ਰਾਜੈਕਟ ਦਾ ਨਿਰਮਾਣ ਕਰਨਾ ਹੋਵੇ, ਆਨੰਦਪੁਰ ਸਾਹਿਬ ਵਿਚ ਵਿਰਾਸਤ-ਏ-ਖਾਲਸਾ ਮਿਊਜੀਅਮ ਦਾ ਵਿਸਥਾਰ ਹੋਵੇ, ਅਸੀਂ ਗੁਰੂਜਨਾਂ ਦੀ ਗੌਰਵਸ਼ਾਲੀ ਰਵਾਇਤ ਨੂੰ ਆਪਣਾ ਆਦਰਸ਼ ਮੰਨ ਕੇ ਇਨ੍ਹਾਂ ਸਾਰੇ ਕੰਮਾਂ ਨੂੰ ਪੂਰੀ ਸ਼ਰਧਾ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























