ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਹ ਇਸ ਮਾਸਿਕ ਪ੍ਰੋਗਰਾਮ ਦਾ 119ਵਾਂ ਐਪੀਸੋਡ ਹੈ। ਅੱਜ ਇੱਕ ਵਿਲੱਖਣ ਪਹਿਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇੱਕ ਦਿਨ ਲਈ ਆਪਣਾ ਸੋਸ਼ਲ ਮੀਡੀਆ ਹੈਂਡਲ ਔਰਤਾਂ ਨੂੰ ਸੌਂਪਣਗੇ। ਦਰਅਸਲ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਪੀਐਮ ਮੋਦੀ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਇਕ ਅਨੋਖੀ ਪਹਿਲ ਕਰਨਗੇ। ਇਸ ਮੌਕੇ ਉਹ ਇੱਕ ਦਿਨ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਪ੍ਰੇਰਨਾਦਾਇਕ ਔਰਤਾਂ ਨੂੰ ਸੌਂਪਣਗੇ। ਇਸ ਸਿਲਸਿਲੇ ਵਿੱਚ 8 ਮਾਰਚ ਨੂੰ ਪ੍ਰਧਾਨ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਔਰਤਾਂ ਸੰਭਾਲਣਗੀਆਂ।
ਪੀਐਮ ਮੋਦੀ ਨੇ ਕਿਹਾ ਕਿ ਅਗਲੇ ਮਹੀਨੇ 8 ਮਾਰਚ ਨੂੰ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਹੈ। ਇਹ ਸਾਡੀ ਨਾਰੀ ਸ਼ਕਤੀ ਨੂੰ ਸਲਾਮ ਕਰਨ ਦਾ ਵਿਸ਼ੇਸ਼ ਮੌਕਾ ਹੈ। ਪੀਐੱਮ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ, ‘ਇਸ ਵਾਰ ਮਹਿਲਾ ਦਿਵਸ ‘ਤੇ ਮੈਂ ਇੱਕ ਪਹਿਲ ਕਰਨ ਜਾ ਰਿਹਾ ਹਾਂ ਜੋ ਮਹਿਲਾ ਸ਼ਕਤੀ ਨੂੰ ਸਮਰਪਿਤ ਹੋਵੇਗਾ। ਇਸ ਖਾਸ ਮੌਕੇ ‘ਤੇ, ਮੈਂ ਇਕ ਦਿਨ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ ਜਿਵੇਂ ਕਿ X, Instagram ਨੂੰ ਦੇਸ਼ ਦੀਆਂ ਕੁਝ ਪ੍ਰੇਰਣਾਦਾਇਕ ਔਰਤਾਂ ਨੂੰ ਸੌਂਪਣ ਜਾ ਰਿਹਾ ਹਾਂ, ਜਿਨ੍ਹਾਂ ਔਰਤਾਂ ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕੀਤੀਆਂ ਹਨ, ਨਿਵੇਕਲੇ ਕੰਮ ਕੀਤੇ ਹਨ, ਵੱਖ-ਵੱਖ ਖੇਤਰਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। 8 ਮਾਰਚ ਨੂੰ ਉਹ ਆਪਣੇ ਕੰਮ ਅਤੇ ਤਜ਼ਰਬੇ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੀਆਂ। ਪਲੇਟਫਾਰਮ ਭਾਵੇਂ ਮੇਰਾ ਹੋਵੇਗਾ, ਉਨ੍ਹਾਂ ਦੇ ਤਜ਼ਰਬਿਆਂ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਗੱਲ ਹੋਵੇਗੀ।
ਕੋਈ ਪਹਿਲ ਵਿਚ ਕਿਵੇਂ ਸ਼ਾਮਲ ਹੋ ਸਕਦਾ ਹੈ?
ਪੀਐਮ ਮੋਦੀ ਨੇ ਅੱਗੇ ਕਿਹਾ, ‘ਜੇਕਰ ਤੁਸੀਂ (ਔਰਤਾਂ) ਇਹ ਮੌਕਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਨਮੋ ਐਪ ‘ਤੇ ਬਣਾਏ ਗਏ ਵਿਸ਼ੇਸ਼ ਫੋਰਮ ਦੇ ਜ਼ਰੀਏ ਇਸ ਪ੍ਰਯੋਗ ਦਾ ਹਿੱਸਾ ਬਣੋ ਅਤੇ ਮੇਰੇ ਐਕਸ ਅਤੇ ਇੰਸਟਾਗ੍ਰਾਮ ਅਕਾਉਂਟਸ ਦੁਆਰਾ ਪੂਰੀ ਦੁਨੀਆ ਵਿੱਚ ਆਪਣਾ ਸੰਦੇਸ਼ ਫੈਲਾਓ। ਇਸ ਲਈ, ਇਸ ਵਾਰ ਮਹਿਲਾ ਦਿਵਸ ‘ਤੇ, ਆਓ ਅਸੀਂ ਸਾਰੇ ਮਿਲ ਕੇ ਅਦੁੱਤੀ ਨਾਰੀ ਸ਼ਕਤੀ ਨੂੰ ਮਨਾਈਏ, ਸਤਿਕਾਰ ਦੇਈਏ ਅਤੇ ਸਲਾਮ ਕਰੀਏ।
ਇਹ ਵੀ ਪੜ੍ਹੋ : ਬੱਚਿਆਂ ਨੂੰ ਦੁੱਧ ਨਾਲ ਕਦੇ ਵੀ ਨਾ ਦਿਓ ਇਹ 4 ਚੀਜ਼ਾਂ, ਸਿਹਤ ਲਈ ਕਰਦੀਆਂ ‘ਜ਼/ਹਿਰ’ ਦਾ ਕੰਮ
ਦੱਸ ਦੇਈਏ ਕਿ ਪੀਐਮ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ 3 ਅਕਤੂਬਰ 2014 ਨੂੰ ਸ਼ੁਰੂ ਹੋਇਆ ਸੀ। ਇਹ ਆਮ ਲੋਕਾਂ ਵਿੱਚ ਕਾਫੀ ਮਸ਼ਹੂਰ ਹੋ ਗਿਆ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਹਰ ਵਰਗ ਦੇ ਲੋਕਾਂ – ਨੌਜਵਾਨਾਂ, ਬਜ਼ੁਰਗਾਂ, ਔਰਤਾਂ, ਗਰੀਬਾਂ ਅਤੇ ਹੋਰਾਂ ਨਾਲ ਜੁੜਨਾ ਹੈ। ਇਸ ਪ੍ਰੋਗਰਾਮ ਦੇ ਜ਼ਰੀਏ, ਪੀਐਮ ਮੋਦੀ ਦੇਸ਼ ਵਾਸੀਆਂ ਨਾਲ ਸਮਾਜਿਕ ਜਾਗਰੂਕਤਾ, ਸਫਾਈ, ਸਿੱਖਿਆ, ਖੇਡਾਂ, ਵਿਗਿਆਨ ਅਤੇ ਤਕਨਾਲੋਜੀ ਵਿੱਚ ਪ੍ਰਾਪਤੀਆਂ, ਸਰਕਾਰ ਦੀਆਂ ਵਿਕਾਸ ਯੋਜਨਾਵਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
